ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਲੇਰਕੋਟਲਾ `ਚ 260 ਗ੍ਰਾਮ ਚਿੱਟਾ ਤੇ 1.38 ਲੱਖ ਨਕਦ ਸਮੇਤ ਇੱਕ ਕਾਬੂ

ਮਾਲੇਰਕੋਟਲਾ `ਚ 260 ਗ੍ਰਾਮ ਚਿੱਟਾ ਤੇ 1.38 ਲੱਖ ਨਕਦ ਸਮੇਤ ਇੱਕ ਕਾਬੂ

ਮਾਲੇਰਕੋਟਲਾ `ਚ ਅੱਜ 28 ਸਾਲਾਂ ਦੇ ਇੱਕ ਵਿਅਕਤੀ ਨੂੰ 260 ਗ੍ਰਾਮ ਚਿੱਟਾ (ਨਸ਼ੀਲਾ ਪਦਾਰਥ) ਅਤੇ 1.38 ਲੱਖ ਰੁਪਏ ਨਕਦ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਉਸ ਦੀ ਸ਼ਨਾਖ਼ਤ ਮੁਹੰਮਦ ਆਮਿਰ ਉਰਫ਼ ਬਾਵਾ ਉਰਫ਼ ਬਾਬਾ ਵਜੋਂ ਹੋਈ ਹੈ ਤੇ ਉਹ ਮਾਲੇਰਕੋਟਲਾ ਦਾ ਹੀ ਰਹਿਣ ਵਾਲਾ ਹੈ।


ਐੱਸਐੱਸਪੀ ਸੰਦੀਪ ਗਰਗ ਨੇ ਦੱਸਿਆ ਕਿ ਸੂਹ ਮਿਲਣ ਤੋਂ ਬਾਅਦ ਐੱਸਐੱਚਓ ਰਾਜੇਸ਼ ਸਨੇਹੀ ਦੀ ਅਗਵਾਈ ਹੇਠ ਪੁਲਿਸ ਦੀ ਇੱਕ ਟੀਮ ਨੇ ਮਾਲੇਰਕੋਟਲਾ ਦੀ ਮਤੋਈ ਰੋਡ `ਤੇ ਆਮਿਰ ਨੂੰ ਰੋਕਿਆ ਤੇ ਫਿਰ ਜਦੋਂ ਉਸ ਕੋਲੋਂ ਨਸ਼ੀਲਾ ਪਦਾਰਥ ਬਰਾਮਦ ਹੋਇਆ, ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।


ਐੱਸਐੱਸਪੀ ਗਰਗ ਸੰਦੀਪ ਗਰਗ ਨੇ ਦੱਸਿਆ ਕਿ ਮੁਲਜ਼ਮ ਸਕੂਟਰ `ਤੇ ਸੀ ਤੇ ਤਲਾਸ਼ੀ ਦੌਰਾਨ ਉਸ ਕੋਲੋਂ ਕੈਪਸੂਲਾਂ `ਚ ਬੰਦ 260 ਗ੍ਰਾਮ ਚਿੱਟਾ ਬਰਾਮਦ ਕੀਤਾ ਗਿਆ। ਪੁਲਿਸ ਨੇ ਉਸ ਕੋਲੋਂ 1.38 ਲੱਖ ਰੁਪਏ ਨਕਦ ਵੀ ਬਰਾਮਦ ਕੀਤੇ।


ਐੱਸਐੱਸਪੀ ਅਨੁਸਾਰ ਇਹ ਮੁਲਜ਼ਮ ਦਿੱਲੀ ਦੇ ਕਿਸੇ ਆਰਕੇ ਅਤੇ ਉੱਤਰ ਪ੍ਰਦੇਸ਼ ਦੇ ਰੁੜਕੀ (ਸਹਾਰਨਪੁਰ) ਦੇ ਵਸਨੀਕ ਹਰਜੀਤ ਸਿੰਘ ਤੋਂ ਚਿੱਟਾ ਲਿਆਉਂਦਾ ਰਿਹਾ ਹੈ।


ਪੁਲਿਸ ਨੇ ਉਸ ਖਿ਼ਲਾਫ਼ ਵੱਖੋ-ਵੱਖਰੀਆਂ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:one held in malerkotla 250 gram chitta and cash seized