ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਹਾਲੀ ’ਚ ਮਿਲਿਆ ਇੱਕ ਹੋਰ ਪਾਜ਼ਿਟਿਵ ਕੇਸ, ਸ਼ਹਿਰ ’ਚ ਹੁਣ ਕੁੱਲ 5 ਮਰੀਜ਼

ਮੋਹਾਲੀ ’ਚ ਮਿਲਿਆ ਇੱਕ ਹੋਰ ਪਾਜ਼ਿਟਿਵ ਕੇਸ, ਸ਼ਹਿਰ ’ਚ ਕੁੱਲ 5 ਮਰੀਜ਼

ਮੋਹਾਲੀ ’ਚ ਕੋਰੋਨਾ ਵਾਇਰਸ ਦਾ ਇੱਕ ਹੋਰ ਮਰੀਜ਼ ਸਾਹਮਣੇ ਆਇਆ ਹੈ ਤੇ ਇੰਝ ਚੰਡੀਗੜ੍ਹ ਲਾਗਲੇ ਪੰਜਾਬ ਦੇ ਇਸ ਸ਼ਹਿਰ ’ਚ ਇਸ ਵਾਇਰਸ ਦੇ ਮਰੀਜ਼ਾਂ ਦੀ ਕੁੱਲ ਗਿਣਤੀ ਵਧ ਕੇ 5 ਹੋ ਗਈ ਹੈ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਕੋਰੋਨਾ ਦਾ ਨਵਾਂ ਪਾਜ਼ਿਟਿਵ ਮਾਮਲਾ ਫ਼ੇਸ–5 ’ਚ ਸਾਹਮਣੇ ਆਇਆ ਹੈ, ਜਿੱਥੇ 80 ਸਾਲਾਂ ਦੀ ਇੱਕ ਔਰਤ ਇਸ ਛੂਤ ਦੀ ਲਪੇਟ ਵਿੱਚ ਆ ਗਈ ਹੈ।

 

 

ਇਹ ਮਰੀਜ਼ ਇਸ ਵੇਲੇ ਖਰੜ ਦੇ ਹਸਪਤਾਲ ’ਚ ਦਾਖ਼ਲ ਹੈ ਤੇ ਉਸ 27 ਸਾਲਾ ਔਰਤ ਦੀ ਮਕਾਨ–ਮਾਲਕਣ ਹੈ, ਜਿਹੜੀ ਪਹਿਲਾਂ ਕੋਰੋਨਾ–ਪਾਜ਼ਿਟਿਵ ਪਾਈ ਗਈ ਸੀ ਤੇ ਉਹ ਔਰਤ ਚੰਡੀਗੜ੍ਹ ਦੇ ਸੈਕਟਰ–21 ਦੀ 23 ਸਾਲਾ ਨਿਵਾਸੀ ਦੀ ਸਹੇਲੀ ਹੈ।

 

 

ਚੇਤੇ ਰਹੇ ਕਿ ਇਹ 23 ਸਾਲਾ ਔਰਤ ਹੀ ਚੰਡੀਗੜ੍ਹ ਦੀ ਪਹਿਲੀ ਕੋਰੋਨਾ–ਪਾਜ਼ਿਟਿਵ ਮਰੀਜ਼ ਹੈ ਤੇ ਉਹ ਇੰਗਲੈਂਡ ਤੋਂ ਪਰਤੀ ਹੈ।

 

 

ਮੋਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਤਿੰਨ ਟੈਸਟਾਂ ਦੀ ਰਿਪੋਰਟ ਹੈ ਤੇ ਉਨ੍ਹਾਂ ਵਿੱਚੋਂ ਇੱਕ ਮਰੀਜ਼ ਦੀ ਰਿਪੋਰਟ ਪਾਜ਼ਿਟਿਵ ਆਈ ਹੈ।

 

 

ਡਾ. ਮਨਜੀਤ ਸਿੰਘ ਨੇ ਦੱਸਿਆ ਕਿ 80 ਸਾਲਾ ਮਰੀਜ਼ ਦੀ ਹਾਲਤ ਇਸ ਵੇਲੇ ਸਥਿਰ ਹੈ ਤੇ ਉਸ ਦੀ ਸਿਹਤ ’ਚ ਸੁਧਾਰ ਵੀ ਹੋ ਰਿਹਾ ਹੈ। ਉਸ ਦੇ ਘਰ ਦੇ ਬਾਕੀ ਦੇ ਦੋ ਮੈਂਬਰਾਂ ਦੀ ਰਿਪੋਰਟ ਨੈਗੇਟਿਵ ਆਈ ਹੈ।

 

 

ਮੋਹਾਲੀ ਦੇ ਸਾਰੇ 5 ਕੋਰੋਨਾ–ਮਰੀਜ਼ਾਂ ਦੀ ਹਾਲਤ ਸਥਿਰ ਬਣੀ ਹੋਈ ਹੈ। ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਹੁਣ ਤੱਕ 257 ਵਿਅਕਤੀਆਂ ਨੂੰ ਉਨ੍ਹਾਂ ਦੇ ਘਰਾਂ ’ਚ ਹੀ ਰੱਖ ਕੇ ਉਨ੍ਹਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਤੇ ਮੈਡੀਕਲ ਤੌਰ ’ਤੇ ਸ਼ੁੱਧ ਕੀਤਾ ਜਾ ਰਿਹਾ ਹੈ।

 

 

ਉਨ੍ਹਾਂ ਕਿਹਾ ਕਿ ਜੇ ਕੋਈ ਅਜਿਹਾ ਵਿਅਕਤੀ ਆਪਣੇ ਘਰਾਂ ’ਚੋਂ ਨਿੱਕਲੇਗਾ ਤੇ ਹੋਮ–ਕੁਆਰਨਟੀਨ ਦੀ ਉਲੰਘਣਾ ਕਰੇਗਾ, ਤਾਂ ਉਸ ਨਾਲ ਸਖ਼ਤੀ ਵਰਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਨਹਿਤ ਵਿੱਚ ਘਰਾਂ ’ਚ ਨਿਗਰਾਨੀ ਅਧੀਨ ਰੱਖੇ ਗਏ ਅਜਿਹੇ ਵਿਅਕਤੀਆਂ ਬਾਰੇ ਜਾਣਕਾਰੀ ਵੈੱਬਸਾਈਟ www.sasnagar.gov.in ਉੱਤੇ ਅਪਡੇਟ ਕੀਤੀ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:One More Positive case in Mohali Total 5 patients in city