ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਟਿਆਲਾ 'ਚ ਕੋਰੋਨਾ ਵਾਇਰਸ ਦਾ ਇੱਕ ਹੋਰ ਮਰੀਜ਼ ਮਿਲਿਆ, ਜ਼ਿਲ੍ਹੇ 'ਚ ਕੁਲ ਗਿਣਤੀ 7 ਹੋਈ

ਪਟਿਆਲਾ 'ਚ ਅੱਜ 50 ਸਾਲਾ ਵਿਅਕਤੀ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੀਟਿਵ ਆਈ ਹੈ। ਇਹ ਵਿਅਕਤੀ ਬੀਤੇ ਦਿਨੀਂ ਪਟਿਆਲਾ ਦੇ ਸਾਫ਼ਾਬਾਦੀ ਗੇਟ ਵਾਸੀ 50 ਸਾਲਾ ਵਿਅਕਤੀ, ਜਿਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ, ਉਸ ਦੇ ਸੰਪਰਕ 'ਚ ਆਇਆ ਸੀ। ਇਸ ਸਾਫ਼ਾਬਾਦੀ ਗੇਟ ਵਾਸੀ ਵਿਅਕਤੀ ਦੇ ਪਰਿਵਾਰ ਦੇ ਤਿੰਨ ਮੈਂਬਰ ਪਤਨੀ ਅਤੇ ਦੋ ਬੱਚਿਆਂ ਨੂੰ ਵੀ ਕੋਰੋਨਾ ਵਾਇਰਸ ਹੋ ਗਿਆ ਹੈ। ਇਨ੍ਹਾਂ ਦੀ ਰਿਪੋਰਟ ਵੀ ਬੀਤੀ ਬੁੱਧਵਾਰ ਦੇਰ ਰਾਤ ਪਾਜ਼ੀਟਿਵ ਆਈ ਸੀ। ਹੁਣ ਜ਼ਿਲ੍ਹੇ 'ਚ ਕੁੱਲ ਕੋਰੋਨਾ ਵਾਇਰਸ ਪਾਜ਼ੀਟਿਵ ਕੇਸਾਂ ਦੀ ਗਿਣਤੀ 7 ਹੋ ਗਈ ਹੈ। 
 

ਅੱਜ ਜਿਹੜੇ 50 ਸਾਲਾ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ, ਉਹ ਇੱਕ ਪ੍ਰਸਿੱਧ ਬੁੱਕ ਵਿਕਰੇਤਾ ਹੈ ਅਤੇ ਬਾਜ਼ਾਰ 'ਚ ਦੁਕਾਨ ਚਲਾਉਂਦਾ ਹੈ। ਪਟਿਆਲਾ ਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਵਿਅਕਤੀ ਦੇ ਸੈਂਪਲ ਬੀਤੇ ਦਿਨੀਂ ਬੁੱਧਵਾਰ ਨੂੰ ਲਏ ਗਏ ਸਨ ਅਤੇ ਅੱਜ ਵੀਰਵਾਰ ਨੂੰ ਉਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ।
 

ਡਾ. ਮਲਹੋਤਰਾ ਨੇ ਕਿਹਾ, "ਸਾਫ਼ਾਬਾਦੀ ਗੇਟ ਵਾਸੀ ਦੀ ਸੰਪਰਕ 'ਚ ਆਏ ਲੋਕਾਂ ਦੀ ਲਗਾਤਾਰ ਭਾਲ ਕਰਕੇ ਜਾਂਚ ਕੀਤੀ ਜਾ ਰਹੀ ਹੈ। ਅੱਜ ਜਿਹੜਾ ਨਵਾਂ ਮਾਮਲਾ ਸਾਹਮਣੇ ਆਇਆ ਹੈ, ਉਹ ਵਿਅਕਤੀ ਲਗਾਤਾਰ ਉਸ ਦੇ ਸੰਪਰਕ 'ਚ ਸੀ ਅਤੇ ਦੋਵੇ ਇੱਕ-ਦੂਜੇ ਨੂੰ ਕਈ ਵਾਰ ਮਿਲੇ ਸਨ।"
 

ਉਨ੍ਹਾਂ ਦੱਸਿਆ ਕਿ ਪੀੜਤ ਵਿਅਕਤੀ ਨੂੰ ਸਰਕਾਰੀ ਮੈਡੀਕਲ ਕਾਲਜ ਦੇ ਆਈਸੋਲੇਸ਼ਨ ਵਾਰਡ 'ਚ ਦਾਖ਼ਲ ਕੀਤਾ ਗਿਆ ਹੈ। ਉਸ ਦੀ ਪਤਨੀ ਅਤੇ ਦੋ ਬੱਚਿਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ।
 

ਇੱਕ ਅਧਿਕਾਰੀ ਨੇ ਦੱਸਿਆ ਕਿ ਉਹ ਦੋਵੇਂ ਲੌਕਡਾਊਨ ਦੌਰਾਨ ਕਰਫ਼ਿਊ ਪਾਸ 'ਤੇ ਬੀਤੀ 10 ਅਪ੍ਰੈਲ ਨੂੰ ਜ਼ੀਰਕਪੁਰ ਵਿਖੇ ਕਿਤਾਬਾਂ ਦੀ ਸਪਲਾਈ ਕਰਨ ਆਏ ਸਨ। 

ਤਸਵੀਰ : ਭਰਤ ਬਾਤਿਸ਼

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:One more tested positive for Covid 19 in Patiala