ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਠਾਨਕੋਟ 'ਚ ਇੱਕ ਹੋਰ ਮਰੀਜ਼ ਕੋਰੋਨਾ ਪਾਜ਼ੀਟਿਵ, ਹੁਣ ਤੱਕ 16 ਕੋਰੋਨਾ ਪੀੜਤ

ਪਠਾਨਕੋਟ 'ਚ ਇੱਕ ਹੋਰ ਮਰੀਜ਼ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਹੋਣ ਦੀ ਖ਼ਬਰ ਮਿਲੀ ਹੈ। ਸ਼ਨਿੱਚਰਵਾਰ ਨੂੰ ਕੋਰੋਨਾ ਵਾਇਰਸ ਨਾਲ ਪ੍ਰਭਾਵਤ ਲੋਕਾਂ ਦੀ ਗਿਣਤੀ 16 ਹੋ ਗਈ ਹੈ। ਸੁਜਾਨਪੁਰ ਦੀ ਰਹਿਣ ਵਾਲੀ ਇਕ ਔਰਤ ਦੀ 5 ਅਪ੍ਰੈਲ ਨੂੰ ਲਾਗ ਨਾਲ ਮੌਤ ਹੋ ਗਈ ਸੀ। 

 

ਕੋਵਿਡ-19 ਪ੍ਰਭਾਵਤ ਵਿਅਕਤੀ ਦੁਨੇਰਾ ਨੇੜੇ ਇੱਕ ਛੋਟੇ ਜਿਹੇ ਪਿੰਡ ਫੰਗੋਟਾ ਦਾ ਰਹਿਣ ਵਾਲਾ ਹੈ ਜੋ ਪਠਾਨਕੋਟ ਜ਼ਿਲ੍ਹੇ ਦੇ ਧਾਰ ਬਲਾਕ ਵਿੱਚ ਹੈ। ਬਾਸ਼ੋਲੀ ਨੇੜੇ ਪੰਜਾਬ ਅਤੇ ਜੰਮੂ ਕਸ਼ਮੀਰ ਦੀ ਸਰਹੱਦ ਬਹੁਤ ਨੇੜੇ ਹੈ।

 

ਕੋਰੋਨਾ ਪਾਜ਼ੀਟਿਵ ਵਿਅਕਤੀ ਟਰੱਕ ਡਰਾਈਵਰ ਦੱਸਿਆ ਜਾਂਦਾ ਹੈ ਅਤੇ ਗੁਰੂਗ੍ਰਾਮ ਤੋਂ ਕੋਲਕਾਤਾ ਲਈ ਰੋਜ਼ਾਨਾ ਸਫ਼ਰ 'ਤੇ ਜਾਂਦਾ ਸੀ ਅਤੇ ਪੂਰੇ ਦੇਸ਼ ਵਿੱਚ ਲੌਕਡਾਊਨ ਤੋਂ ਬਾਅਦ ਉਹ ਗੁਰੂਗ੍ਰਾਮ ਤੋਂ ਆਪਣੇ ਜੱਦੀ ਪਿੰਡ ਵਾਪਸ ਪਰਤਿਆ ਹੈ।

 

ਪਿੰਡ ਦੇ ਸਰਪੰਚ ਰਾਕੇਸ਼ ਸਿੰਘ ਨੇ ਦੱਸਿਆ ਕਿ ਜਦੋਂ ਉਹ ਵਿਅਕਤੀ ਵਾਇਰਸ ਨਾਲ ਗ੍ਰਸਤ ਸੀ ਤਾਂ ਉਹ ਪੀਐਚਸੀ ਬੱਧਨੀ ਵਿਖੇ ਗਿਆ। ਉਸ ਦੇ ਲੱਛਣਾਂ ਨੂੰ ਵੇਖਦਿਆਂ ਉਸ ਨੂੰ ਪਠਾਨਕੋਟ ਰੈਫ਼ਰ ਕਰ ਦਿੱਤਾ ਗਿਆ ਜਿਥੇ ਹੁਣ ਉਸ ਨੂੰ ਕੋਰੋਨਵਾਇਰਸ ਪਾਜ਼ਿਟਿਵ ਮਰੀਜ਼ ਦੱਸਿਆ ਜਾ ਰਿਹਾ ਹੈ।

 

ਡੀਸੀ ਪਠਾਨਕੋਟ ਜੀਐਸ ਖਹਿਰਾ ਨੇ ਦੁਨੇਰਾ ਨਿਵਾਸੀ ਦੀਆਂ ਖ਼ਬਰਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸ਼ਨਿੱਚਰਵਾਰ ਨੂੰ ਪੰਜ ਨਮੂਨਿਆਂ ਦੀਆਂ ਰਿਪੋਰਟ ਦੀ ਉਡੀਕ ਸੀ ਅਤੇ ਚਾਰ ਨੈਗੈਟਿਵ ਆਏ ਹਨ ਜਦੋਂ ਕਿ ਇਸ 42 ਸਾਲਾ ਵਿਅਕਤੀ ਦੀ ਰਿਪੋਰਟ ਪਾਜ਼ਿਟਿਵ ਆਈ ਹੈ।

 

ਡੀਸੀ ਪਠਾਨਕੋਟ ਜੀਐਸ ਖਹਿਰਾ ਨੇ ਕਿਹਾ ਕਿ ਜਿਸ ਤਰ੍ਹਾਂ ਜ਼ਿਲ੍ਹਾ ਪਠਾਨਕੋਟ ਵਿੱਚ ਲਗਾਤਾਰ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ,ਇਸ ਦੇ ਮੱਦੇਨਜ਼ਰ ਪ੍ਰਸ਼ਾਸਨ ਸਥਾਨਕ ਲੋਕਾਂ ਨੂੰ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਸਲਾਹ ਦਿੰਦਾ ਹੈ।
..........


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:One more tests positive in Pathankot total 16 till date