ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਗਰੂਰ ਕੋਲ 1 ਲੱਖ ਨਸ਼ੀਲੀਆਂ ਗੋਲੀਆਂ ਤੇ ਨਕਦੀ ਸਣੇ ਇੱਕ ਕਾਬੂ

ਸੰਗਰੂਰ ਕੋਲ 1 ਲੱਖ ਨਸ਼ੀਲੀਆਂ ਗੋਲੀਆਂ ਤੇ ਨਕਦੀ ਸਣੇ ਇੱਕ ਕਾਬੂ

ਪੁਲਿਸ ਨੇ ਇੱਕ ਵਿਅਕਤੀ ਕੋਲੋਂ 1 ਲੱਖ ਨਸ਼ੀਲੀਆਂ ਗੋਲੀਆਂ ਅਤੇ 20,000 ਰੁਪਏ ਨਕਦ ਬਰਾਮਦ ਕੀਤੇ ਹਨ। ਮੁਲਜ਼ਮ ਦੀ ਸ਼ਨਾਖ਼ਤ ਜਗਸੀਰ ਸਿੰਘ ਉਰਫ਼ ਕਾਲਾ, ਨਿਵਾਸੀ ਚੂੜਲ ਕਲਾਂ (ਲਹਿਰਾ ਸਬ-ਡਿਵੀਜ਼ਨ) ਵਜੋਂ ਹੋਈ ਹੈ। ਇਹ ਜਾਣਕਾਰੀ ਅੱਜ ਐੱਸਐੱਸਪੀ ਸੰਦੀਪ ਗਰਗ ਨੇ ਦਿੱਤੀ।


ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਗਰਗ ਨੇ ਦੱਸਿਆ ਕਿ ਮੁਲਜ਼ਮ ਨੂੰ ਸੁਨਾਮ `ਚ ਚੱਠਾ ਨਨਹੇੜਾ ਮਾਰਗ `ਤੇ ਲੱਗੇ ਇੱਕ ਨਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਤਦ ਮੋਟਰਸਾਇਕਲ `ਤੇ ਸੀ ਅਤੇ ਉਸ ਕੋਲੋਂ ਉੱਥੇ ਨਸ਼ੇ ਦੀਆਂ (ਟ੍ਰੈਮਾਡੋਲ) 27,000 ਗੋਲੀਆਂ ਬਰਾਮਦ ਹੋਈਆਂ। ਉਸ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਸ ਦੇ ਘਰ ਦੀ ਜਦੋਂ ਤਲਾਸ਼ੀ ਲਈ ਗਈ, ਤਾਂ ਉੱਥੋਂ 68,000 ਗੋਲੀਆਂ ਟਰਮਾਡੋਲ ਤੇ ਅਲਪ੍ਰਾਜ਼ੋਲਾਮ ਬ੍ਰਾਂਡ ਦੀਆਂ 48,000 ਹੋਰ ਗੋਲੀਆਂ ਦੇ ਨਾਲ-ਨਾਲ 20,000 ਰੁਪਏ ਦੀ ਨਕਦੀ ਵੀ ਬਰਾਮਦ ਹੋਈ।


ਪੁਲਿਸ ਮੁਤਾਬਕ ਜਗਸੀਰ ਸਿੰਘ ‘ਨਸ਼ੇ ਦਾ ਇੱਕ ਵੱਡਾ ਸਮੱਗਲਰ` ਸੀ, ਜੋ ਦਿੜਬਾ, ਸੁਨਾਮ, ਮੂਣਕ ਅਤੇ ਲਹਿਰਾ ਇਲਾਕਿਆਂ `ਚ ਛੋਟੇ ਡੀਲਰਾਂ ਨੂੰ ਨਸ਼ੀਲੀਆਂ ਗੋਲੀਆਂ ਸਪਲਾਈ ਕਰਦਾ ਸੀ।


ਬਰਾਮਦ ਕੀਤੀਆਂ ਗੋਲੀਆਂ ਦੀ ਕੀਮਤ 3 ਲੱਖ ਰੁਪਏ ਹੈ ਤੇ ਨਸ਼ੇ ਦੀ ਇਹ ਖੇਪ ਉਸ ਸਨੇ ਜਾਖਲ (ਹਰਿਆਣਾ) ਦੇ ਸੋਨੂੰ ਨਾਂਅ ਦੇ ਇੱਕ ਵਿਅਕਤੀ ਤੋਂ ਖ਼ਰੀਦੀ ਸੀ। ਪੁਲਿਸ ਨੇ ਸੋਨੂੰ ਦੇ ਘਰ `ਤੇ ਵੀ ਛਾਪਾ ਮਾਰਿਆ ਹੈ ਪਰ ਉਹ ਉੱਥੇ ਮੌਜੂਦ ਨਹੀਂ ਸੀ। ਪੁਲਿਸ ਉਸ ਦੀ ਭਾਲ਼ ਕਰ ਰਹੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:One nabbed with 1 lakh intoxicating tablets