ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੂਸ ’ਚ ਫਸੇ 26 ਪੰਜਾਬੀ ਨੌਜਵਾਨਾਂ ’ਚੋਂ ਇੱਕ ਦੀ ਇਲਾਜ ਖੁਣੋਂ ਮੌਤ

ਰੂਸ ’ਚ ਫਸੇ 26 ਪੰਜਾਬੀ ਨੌਜਵਾਨਾਂ ’ਚੋਂ ਇੱਕ ਦੀ ਇਲਾਜ ਖੁਣੋਂ ਮੌਤ

ਰੂਸ ’ਚ ਫਸੇ 26 ਪੰਜਾਬੀ ਨੌਜਵਾਨਾਂ ’ਚੋਂ ਇੱਕ ਦੀ ਮੌਤ ਸਮੇਂ ਸਿਰ ਮੈਡੀਕਲ ਸਹਾਇਤਾ ਨਾ ਮਿਲਣ ਕਾਰਨ ਹੋ ਗਈ ਹੈ। ਇਨ੍ਹਾਂ ਸਭਨਾਂ ਨਾਲ ਕਥਿਤ ਤੌਰ ’ਤੇ ਕਪੂਰਥਲਾ ਜ਼ਿਲ੍ਹੇ ਦੇ ਇੱਕ ਟ੍ਰੈਵਲ ਏਜੰਟ ਨੇ ਧੋਖਾਧੜੀ ਕੀਤੀ ਸੀ। ਹੁਣ ਨੌਜਵਾਨ ਉੱਥੇ ਹੀ ਫਸੇ ਹੋਏ ਹਨ। ਏਜੰਟ ਨੇ ਜਿੰਨੀ ਤਨਖ਼ਾਹ ਦਾ ਵਾਅਦਾ ਕੀਤਾ ਸੀ, ਰੂਸੀ ਕੰਪਨੀ ਇਨ੍ਹਾਂ ਨੂੱ ਓਨੀ ਤਨਖ਼ਾਹ ਨਹੀਂ ਦੇ ਰਹੀ।

 

 

ਪ੍ਰਾਪਤ ਜਾਣਕਾਰੀ ਮੁਤਾਬਕ 30 ਸਾਲਾ ਮਲਕੀਅਤ ਸਿੰਘ ਉਰਫ਼ ਸੋਨੂੰ ਬੀਮਾਰ ਹੋ ਗਿਆ ਸੀ ਪਰ ਕੰਪਨੀ ਨੇ ਸਮੇਂ ਸਿਰ ਉਸ ਦਾ ਇਲਾਜ ਨਹੀਂ ਕਰਵਾਇਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਹ ਦੋਸ਼ ਉਸ ਦੇ ਦੋਸਤ ਨੇ ਲਾਇਆ ਹੈ। ਮਲਕੀਅਤ ਸਿੰਘ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਸ਼ੁੱਕਰਵਾਰ ਨੂੰ ਪਿੰਡ ਪਾਸਲਾ ਵਿਖੇ ਕਰ ਦਿੱਤਾ ਗਿਆ।

 

 

ਇਹ ਮ੍ਰਿਤਕ ਦੇਹ ਮਲਕੀਅਤ ਸਿੰਘ ਦਾ ਦੋਸਤ ਜੋਗਿੰਦਰਪਾਲ ਵਾਸੀ ਪਿੰਡ ਰੁੜਕਾ ਲੈ ਕੇ ਆਏ ਸਨ। ਜੋਗਿੰਦਰਪਾਲ ਵੀ ਉਸੇ ਕੰਪਨੀ ’ਚ ਕੰਮ ਕਰਦੇ ਹਨ, ਜਿੱਥੇ ਮਲਕੀਅਤ ਸਿੰਘ ਕੰਮ ਕਰਦਾ ਸੀ।

 

 

ਮਲਕੀਅਤ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਨਿਰਮਲਾ, 7 ਸਾਲਾ ਪੁੱਤਰ ਅਰਜੁਨ, 6 ਸਾਲਾ ਧੀ ਰੋਹੀ ਅਤੇ ਬਜ਼ੁਰਗ ਪਿਓ ਛੱਡ ਗਿਆ ਹੈ। ਸ੍ਰੀ ਜੋਗਿੰਦਰਪਾਲ ਹੁਰਾਂ ਦੋਸ਼ ਲਾਇਆ ਕਿ ਕੰਪਨੀ ਨੇ ਸੋਨੂੰ ਦੀ ਮ੍ਰਿਤਕ ਦੇਹ ਭਾਰਤ ਵਾਪਸ ਲਿਜਾਣ ਵਿੱਚ ਨਾ ਤਾਂ ਕਿਸੇ ਤਰ੍ਹਾਂ ਦਾ ਕੋਈ ਸਹਿਯੋਗ ਦਿੱਤਾ ਤੇ ਨਾ ਹੀ ਕੋਈ ਮਾਲੀ ਇਮਦਾਦ ਹੀ ਕੀਤੀ।

 

 

ਬਾਕੀ ਦੇ 45 ਨੌਜਵਾਨਾਂ ਨੇ ਮਿਲ ਕੇ 4 ਤੋਂ 5 ਲੱਖ ਰੁਪਏ ਇਕੱਠੇ ਕੀਤੇ ਤੇ ਜਾਂ ਕੇ ਕਿਤੇ ਮ੍ਰਿਤਕ ਦੇਹ ਪੰਜਾਬ ਆ ਸਕੀ। ਸ੍ਰੀ ਜੋਗਿੰਦਰਪਾਲ ਹੁਰਾਂ ਦਾ ਇਹ ਵੀ ਦੋਸ਼ ਹੈ ਕਿ ਸੋਨੂੰ ਦੀ ਮ੍ਰਿਤਕ ਦੇਹ ਵਾਪਸ ਲਿਆਉਣ ਲਈ ਕੰਪਨੀ ਤੋਂ ਉਨ੍ਹਾਂ ਆਪਣਾ ਪਾਸਪੋਰਟ ਬਹੁਤ ਔਖਿਆਈਆਂ ਨਾਲ ਲਿਆ। ਕੰਪਨੀ ਨੇ ਧਿਮਕੀ ਦਿੱਤੀ ਕਿ ਜੇ ‘ਮੈਂ ਰੂਸ ਨਾ ਪਰਤਿਆ, ਤਾਂ ਬਾਕੀ ਦੇ ਪੰਜਾਬੀ ਨੌਜਵਾਨਾਂ ਨੂੰ ਭਾਰਤ ਪਰਤਣ ਨਹੀਂ ਦਿੱਤਾ ਜਾਵੇਗਾ।’

 

 

ਕਪੂਰਥਲਾ ਜ਼ਿਲ੍ਹੇ ਦੇ ਪਿੰਡ ਖੁੱਰਮਪੁਰ ’ਚ ਰਹਿੰਦੇ ਟ੍ਰੈਵਲ ਏਜੰਟ ਦਲਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਸ ਉੱਤੇ ਇਨ੍ਹਾਂ 26 ਨੌਜਵਾਨਾਂ ਨਾਲ 34 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਇਲਜ਼ਾਮ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:One of the 26 Punjabi youth dies due to non treatment