ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੋਡਵੇਜ਼ ਦੀ ਲਾਰੀ ਦੀਆਂ ਟਿਕਟਾਂ ਹੁਣ ਆਨਲਾਈਨ ਮਸ਼ੀਨਾ 'ਤੇ

PRTC ਬੱਸਾਂ

ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਵੱਲੋਂ ਨਵੀਂ ਪਹਿਲ ਕਰਦਿਆਂ ਬੱਸਾਂ ਦੀਆਂ ਟਿਕਟਾਂ ਆਨਲਾਈਨ ਮਸ਼ੀਨਾਂ ਰਾਹੀਂ ਕੱਟਣ ਦਾ ਫੈਸਲਾ ਕੀਤਾ ਗਿਆ ਜਿਸ ਤਹਿਤ ਬੱਸ ਕੰਡਕਟਰ ਵੱਲੋਂ ਕਿਸੇ ਵੀ ਸਵਾਰੀ ਦੀ ਟਿਕਟ ਕੱਟੇ ਜਾਣ ਤੋਂ ਬਾਅਦ ਤੁਰੰਤ ਡਿਪੂ ਅਤੇ ਮੁੱਖ ਦਫਤਰ ਨੂੰ ਇਸ ਦੀ ਆਨਲਾਈਨ ਜਾਣਕਾਰੀ ਮਿਲ ਜਾਇਆ ਕਰੇਗੀ। ਪਹਿਲੇ ਪੜਾਅ ਵਿੱਚ ਪਟਿਆਲਾ ਡਿਪੂ ਦੀਆਂ ਬੱਸਾਂ ਤੋਂ 15 ਜੁਲਾਈ ਤੱਕ ਇਸ ਪਹਿਲ ਦੀ ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂਆਤ ਕੀਤੀ ਜਾਵੇਗੀ ਜਿਸ ਤੋਂ ਬਾਅਦ ਬਾਕੀ ਡਿਪੂ ਦੀਆਂ ਬੱਸਾਂ ਵਿੱਚ ਵੀ ਇਸ ਨੂੰ ਲਾਗੂ ਕੀਤਾ ਜਾਵੇਗਾ। 


ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਦੱਸਿਆ ਕਿ ਇਸ ਵੇਲੇ ਪੀ.ਆਰ.ਟੀ.ਸੀ. ਦੀਆਂ ਬੱਸਾਂ ਵਿੱਚ ਆਫਲਾਈਨ ਟਿਕਟਾਂ ਮਸ਼ੀਨਾਂ ਚੱਲ ਰਹੀਆਂ ਜਿਨ੍ਨਾਂ ਦੀਆਂ ਟਿਕਟਾਂ ਦਾ ਰਿਕਾਰਡ ਬੱਸ ਕੰਡਕਟਰ ਵੱਲੋਂ ਰੂਟ ਪੂਰਾ ਹੋਣ ਉਪਰੰਤ ਦਫਤਰ ਜਾ ਕੇ ਮਸ਼ੀਨ ਨੂੰ ਕੰਪਿਊਟਰ ਨਾਲ ਜੋੜ ਕੇ ਚੜਾਉਣਾ ਪੈਂਦਾ ਸੀ ਜਦੋਂ ਕਿ ਨਵੀਂ ਪਹਿਲਕਦਮੀ ਨਾਲ ਬੱਸ ਅੱਡਿਆਂ ਅਤੇ ਬੱਸ ਵਿੱਚ ਕੰਡਕਟਰ ਕੋਲ ਆਨਲਾਈਨ ਟਿਕਟ ਮਸ਼ੀਨ ਹੋਵੇਗੀ ਜਿਸ ਉਤੇ ਟਿਕਟ ਕੱਟਣ ਸਾਰ ਟਿਕਟ ਦਾ ਰਿਕਾਰਡ ਆਨਲਾਈਨ ਸਿੱਧਾ ਸਬੰਧਤ ਡਿਪੂ ਅਤੇ ਮੁੱਖ ਦਫਤਰ ਦੇ ਸਰਵਰ ਉਪਰ ਅਪਲੋਡ ਹੋ ਜਾਵੇਗਾ।

 

ਇਹ ਪ੍ਰਣਾਲੀ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਵਿੱਚ ਬੇਹੱਦ ਕਾਰਗਾਰ ਸਾਬਤ ਹੋਵੇਗੀ। ਇਸ ਨਾਲ ਮੁੱਖ ਦਫਤਰ ਕੋਲ ਹਰ ਬੱਸ ਦੀਆਂ ਸਵਾਰੀਆਂ ਦੀ ਗਿਣਤੀ ਦਾ ਰਿਕਾਰਡ ਅਤੇ ਸਵਾਰੀਆਂ ਦੇ ਪਹੁੰਚ ਸਟੇਸ਼ਨ ਦਾ ਰਿਕਾਰਡ ਵੀ ਨਾਲੋਂ-ਨਾਲ ਅੱਪਡੇਟ ਪਹੁੰਚਦਾ ਰਹੇਗਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ONLINE ticket service launched by prtc in punjab