ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐੱਮਬੀਬੀਐੱਸ ਕਰਨ ਵਾਲਿਆਂ `ਚ ਡਾਕਟਰਾਂ ਦੇ ਬੱਚੇ ਸਿਰਫ਼ 14%

ਐੱਮਬੀਬੀਐੱਸ ਕਰਨ ਵਾਲਿਆਂ `ਚ ਡਾਕਟਰਾਂ ਦੇ ਬੱਚੇ ਸਿਰਫ਼ 14%

ਪੰਜਾਬ ਦੇ ਸਾਰੇ ਅੱਠ ਮੈਡੀਕਲ ਕਾਲਜਾਂ `ਚ ਐਤਕੀਂ 1,124 ਵਿਦਿਆਰਥੀਆਂ ਨੇ ਦਾਖ਼ਲਾ ਲਿਆ ਹੈ ਤੇ ਉਨ੍ਹਾਂ ਵਿੱਚੋਂ ਸਿਰਫ਼ 14% ਭਾਵ 167 ਹੀ ਡਾਕਟਰਾਂ ਦੇ ਬੱਚੇ ਹਨ। ਸਰਵਿਸ ਪ੍ਰੋਫ਼ੈਸ਼ਨਲਜ਼ ਤੇ ਕਾਰੋਬਾਰੀ ਪਰਿਵਾਰਾਂ ਦੇ 61 ਫ਼ੀ ਸਦੀ ਭਾਵ 686 ਬੱਚਿਆਂ ਨੇ ਇਹ ਦਾਖ਼ਲਾ ਲਿਆ ਹੈ। ਹੁਣ ਆਉਂਦੇ ਪੰਜ ਸਾਲਾਂ ਬਾਅਦ ਡਾਕਟਰ ਬਣਨ ਦਾ ਚਾਹਵਾਨ ਹਰੇਕ ਤੀਜਾ ਵਿਦਿਆਰਥੀ (380) ਸਰਵਿਸ ਕਲਾਸ ਪਰਿਵਾਰ ਨਾਲ ਸਬੰਧਤ ਹੈ।


ਬਾਬਾ ਫ਼ਰੀਦ ਯੂਨੀਵਰਸਿਟੀ ਫ਼ਾਰ ਹੈਲਥ ਸਾਇੰਸਜ਼ ਵੱਲੋਂ ਕਰਵਾਏ ਗਏ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਕੁਝ ਤੱਥ ਤਾਂ ਪਹਿਲੀ ਵਾਰ ਸਾਹਮਣੇ ਆਏ ਹਨ। ਸੂਬੇ `ਚ ਕਾਊਂਸਲਿੰਗ ਲਈ ਇਹੋ ਯੂਨੀਵਰਸਿਟੀ ਨੋਡਲ ਏਜੰਸੀ ਵੀ ਸੀ। ਅੰਕੜੇ ਇਹ ਵੀ ਦਰਸਾਉਂਦੇ ਹਲ ਕਿ ਕਿਸਾਨਾਂ ਦੇ ਸਿਰਫ਼ 5% ਬੱਚਿਆਂ ਭਾਵ 60 ਵਿਦਿਆਰਥੀਆਂ ਨੇ ਹੀ ਐਮਬੀਬੀਐੱਸ ਲਈ ਦਾਖ਼ਲਾ ਲਿਆ ਹੈ। ਕਿਰਤੀ ਵਰਗ ਦੇ ਪਰਿਵਾਰਾਂ ਦੇ ਸਿਰਫ਼ 6 ਬੱਚਿਆਂ (.5%) ਨੂੰ ਹੀ ਦਾਖ਼ਲਾ ਮਿਲਿਆ ਹੈ।


ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਇਸ ਵਿਸ਼ਲੇਸ਼ਣ ਪਿਛਲੇ ਤਰਕ ਦੀ ਵਿਆਖਿਆ ਕਰਦਿਆਂ ਦੱਸਿਆ,‘ਅਸੀਂ ਮੈਡੀਕਲ ਕਿੱਤੇ `ਚ ਆਉਣ ਦੇ ਚਾਹਵਾਨ ਵਿਦਿਆਰਥੀਆਂ ਦੇ ਪ੍ਰੋਫ਼ਾਈਲ ਤਿਆਰ ਕਰਨਾ ਚਾਹੁੰਦੇ ਸਾਂ। ਡਾਕਟਰ ਬਣਨ ਲਈ ਸਿਰਫ਼ ਡਾਕਟਰਾਂ ਦੇ ਬੱਚੇ ਹੀ ਨਹੀਂ ਆਉਣੇ ਚਾਹੀਦੇ, ਸਗੋਂ ਹੋਰ ਵਰਗਾਂ ਦੇ ਪਰਿਵਾਰਾਂ ਨਾਲ ਸਬੰਧਤ ਬੱਚੇ ਵੀ ਮੈਡੀਕਲ ਕਿੱਤੇ `ਚ ਜ਼ਰੂਰ ਆਉਣੇ ਚਾਹੀਦੇ ਹਨ।`


ਇਸ ਵਾਰ ਐੱਮਬੀਬੀਐੱਸ ਦੀਆਂ 594 ਸੀਟਾਂ (53%) ਕੁੜੀਆਂ ਨੇ ਮੱਲੀਆਂ ਹਨ, ਜੋ ਲੜਕਿਆਂ ਤੋਂ ਥੋੜ੍ਹੀਆਂ ਜਿ਼ਆਦਾ ਹਨ ਕਿਉਂਕਿ ਲੜਕਿਆਂ ਨੂੰ 530 ਸੀਟਾਂ (47%) ਮਿਲੀਆਂ ਹਨ। ਜੇ ਜਿ਼ਲਾ-ਕ੍ਰਮ ਦੇ ਹਿਸਾਬ ਨਾਲ ਵੇਖਣਾ ਹੋਵੇ, ਤਾਂ ਲੁਧਿਆਣਾ ਦੇ ਸਭ ਤੋਂ ਵੱਧ 143 ਵਿਦਿਆਰਥੀਆਂ (13%) ਨੂੰ ਐੱਮਬੀਬੀਐੱਸ `ਚ ਦਾਖ਼ਲੇ ਮਿਲੇ ਹਨ।  92 ਸੀਟਾਂ (8%) ਨਾਲ ਪਟਿਆਲਾ ਦੂਜੇ, 87 ਸੀਟਾਂ (7.7%) ਨਾਲ ਜਲੰਧਰ ਤੀਜੇ, 86 ਸੀਟਾਂ (7.6%)  ਨਾਲ ਅੰਮ੍ਰਿਤਸਰ ਚੌਥੇ ਅਤੇ 64 ਸੀਟਾਂ ਨਾਲ ਹੁਸਿ਼ਆਰਪੁਰ (5.6%) ਪੰਜਵੇਂ ਸਥਾਨ `ਤੇ ਹੈ।


ਫ਼ਤਿਹਗੜ੍ਹ ਸਾਹਿਬ ਜਿ਼ਲ੍ਹੇ ਦੇ ਸਭ ਤੋਂ ਘੱਟ 10 ਵਿਦਿਆਰਥੀਆਂ ਨੂੰ ਦਾਖ਼ਲਾ ਮਿਲ ਸਕਿਆ ਹੈ। ਹੇਠੋਂ ਦੂਜੇ ਨੰਬਰ `ਤੇ ਨਵਾਂਸ਼ਹਿਰ ਹੈ, ਜਿੱਥੋਂ ਦੇ 16 ਵਿਦਿਆਰਥੀਆਂ ਨੂੰ ਦਾਖ਼ਲਾ ਮਿਲਿਆਹੈ। ਇੰਝ ਹੀ ਮੋਗਾ ਤੇ ਤਰਨ ਤਾਰਨ ਦੇ 17-17 ਅਤੇ ਕਪੂਰਥਲਾ ਜਿ਼ਲ੍ਹਿੇ ਦੇ 19 ਵਿਦਿਆਰਥੀਆਂ ਨੂੰ ਦਾਖ਼ਲਾ ਮਿਲਿਆ ਹੈ।


ਕੁੱਲ 1,124 ਵਿੱਚੋਂ 406 ਵਿਦਿਆਰਥੀ (36%) ਮੱਧ ਵਰਗ ਨਾਲ ਸਬੰਧਤ ਹਨ, ਜਿਨ੍ਹਾਂ ਦੇ ਮਾਪਿਆਂ ਦੀ ਸਾਲਾਨਾ ਆਮਦਨ 5 ਲੱਖ ਰੁਪਏ ਤੋਂ 10 ਲੱਖ ਰੁਪਏ ਹੈ।  ਇੰਝ ਹੀ 302 ਵਿਦਿਆਰਥੀ (27%) ਉੱਪਰਲੀ ਮੱਧ ਸ਼੍ਰੇਣੀ ਨਾਲ ਸਬੰਧਤ ਹਨ, ਜਿਨ੍ਹਾਂ ਦੇ ਮਾਪਿਆਂ ਦੇ ਸਾਲਾਨਾ ਆਮਦਨ 10 ਲੱਖ ਰੁਪਏ ਤੋਂ 1 ਕਰੋੜ ਰੁਪਏ ਦੇ ਵਿਚਕਾਰ ਹੈ। ਸਿਰਫ਼ 96 ਵਿਦਿਆ਼ਰਥੀ (9%) ਵਿਦਿਆਰਥੀ ਘੱਟ ਆਮਦਨ ਵਾਲੇ ਪਰਿਵਾਰਾਂ ਨਾਲ ਸਬੰਧਤ ਹਨ; ਜਿਨ੍ਹਾਂ ਦੇ ਮਾਪਿਆਂ ਦੀ ਆਮਦਨ ਇੱਕ ਲੱਖ ਰੁਪਏਤੋਂ ਘੱਟ ਹੈ। 299 ਵਿਦਿਆਰਥੀ (26%) ਹੇਠਲੀ ਮੱਧ ਸ਼੍ਰੇਣੀ ਨਾਲ ਸਬੰਧਤ ਹਨ, ਜਿਨ੍ਹਾਂ ਦੀ ਆਮਦਨ 1 ਲੱਖ ਰੁਪਏ ਤੋਂ 5 ਲੱਖ ਰੁਪਏ ਦੇ ਵਿਚਕਾਰ ਹੈ।


ਡਾ. ਬਹਾਦੁਰ ਨੇ ਦੱਸਿਆ ਕਿ ਕੁੜੀਆਂ ਪੜ੍ਹਾਈ `ਚ ਬਿਹਤਰ ਹਨ, ਸਾਰੇ ਵੱਕਾਰੀ ਇਮਤਿਹਾਨ ਪਾਸ ਕਰ ਰਹੀਆਂ ਹਨ ਤੇ ਪੁਜ਼ੀਸ਼ਨਾਂ ਵੀ ਲੈਂਦੀਆਂ ਹਨ। ਲੜਕਿਆਂ ਦਾ ਧਿਆਨ ਭਟਕਿਆ ਹੋਇਆ ਹੈ। ਮੱਧ ਵਰਗ ਆਮਦਨ ਸਮੂਹ ਦੇ ਬੱਚੇ ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਵਧੀਆ ਨਤੀਜੇ ਲੈ ਕੇ ਆਉਂਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਸਫ਼ਲਤਾ ਸਿਰਫ਼ ਸਖ਼ਤ ਮਿਹਨਤ ਨਾਲ ਹੀ ਮਿਲਦੀ ਹੈ। ਪਰ ਹੇਠਲੀ ਮੱਧ ਸ਼੍ਰੇਣੀ ਅਤੇ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਮੈਡੀਕਲ ਕਿੱਤੇ ਦੇ ਕੋਰਸ ਕਰਨ ਲਈ ਦਾਖ਼ਲਿਆਂ ਵਾਸਤੇ ਸੰਘਰਸ਼ ਕਰਨਾ ਪੈਂਦਾ ਹੈ। ਮੈਡੀਕਲ ਸਿੱਖਿਆ ਦੀਆਂ ਫ਼ੀਸਾਂ ਬਹੁਤ ਜਿ਼ਆਦਾ ਹਨ। ਵਾਈਸ ਚਾਂਸਲਰ ਨੇ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਮੈਡੀਕਲ ਸਿੱਖਿਆ ਹੋਣਹਾਰ ਵਿਦਿਆਰਥੀਆਂ ਦੀ ਪਹੁੰਚ ਤੱਕ ਬਣਾਉਣੀ ਚਾਹੀਦੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Only 14 per cent of MBBS students admitted are wards of docs