ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਵਲ ਸ਼ਾਂਤੀ, ਵਿਕਾਸ ਤੇ ਪ੍ਰਗਤੀ ਨਾਲ ਹੋਵੇਗਾ ਦਹਿਸ਼ਤਗਰਦੀ ਦਾ ਹੱਲ: ਨਵਜੋਤ ਸਿੱਧੂ

ਕੇਵਲ ਸ਼ਾਂਤੀ, ਵਿਕਾਸ ਤੇ ਪ੍ਰਗਤੀ ਨਾਲ ਹੋਵੇਗਾ ਦਹਿਸ਼ਤਗਰਦੀ ਦਾ ਹੱਲ: ਨਵਜੋਤ ਸਿੱਧੂ। ਤਸਵੀਰ ਯੂ–ਟਿਊਬ

ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਇੱਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਭਾਰਤ ਤੇ ਪਾਕਿਸਤਾਨ ਵਿੱਚ ਇਸ ਵੇਲੇ ਦੋਵੇਂ ਪਾਸੇ ਹੀ ਕੁਝ ਸਿਆਸੀ ਦਾਅਪੇਚ ਚੱਲਣ ਵਾਲੇ ਲੋਕ ਹਾਲਾਤ ਨੂੰ ਭੈੜੇ ਪਾਸੇ ਤੋਰਨ ਦੀਆਂ ਯੋਜਨਾਵਾਂ ਉਲੀਕ ਰਹੇ ਹਨ। ‘ਉਨ੍ਹਾਂ ਨੂੰ ਭੈੜੇ ਤੋਂ ਭੈੜਾ ਜ਼ਰੂਰ ਸੋਚਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਦੇਸ਼ ਦਾ ਬਚਾਅ ਕਰ ਸਕਦਾ ਹੈ ਪਰ ਅਜਿਹਾ ਸੋਚਣਾ ਇੱਕ ਮ੍ਰਿਗ–ਤ੍ਰਿਸ਼ਨਾ ਹੈ।’

 

 

ਪਿਛਲੇ ਕੁਝ ਦਿਨਾਂ ਤੋਂ ਸਾਡੇ ਸਭਨਾਂ ਵਿੱਚ ਇੱਕ ਡਰ ਬਣਿਆ ਰਿਹਾ ਹੈ – ਦਹਿਸ਼ਤਗਰਦੀ, ਮੌਤ, ਕਿਸੇ ਤਰ੍ਹਾਂ ਦੇ ਨੁਕਸਾਨ ਦਾ ਡਰ। ਡਰ ਨਾਲ ਅੱਗੇ ਫਿਰ ਹੋਰ ਵੀ ਨਾਂਹ–ਪੱਖੀ ਵਿਚਾਰ ਉਪਜਦੇ ਹਨ। ਭੈੜਾ ਸੋਚਣਾ ਬਹੁਤ ਸੁਖਾਲਾ ਹੈ ਪਰ ਕੇਵਲ ਇਸ ਨਾਲ ਹੀ ਅਸੀਂ ਸੁਰੱਖਿਅਤ ਨਹੀਂ ਬਣ ਜਾਂਦੇ।

 

 

ਸ੍ਰੀ ਸਿੱਧੂ ਨੇ ਕਿਹਾ ਹੈ ਕਿ ਉਹ ਆਪਣੇ ਦੇਸ਼ ਨਾਲ ਖੜ੍ਹੇ ਹਨ। ‘ਮੈਂ ਇੱਕ ਆਜ਼ਾਦੀ ਘੁਲਾਟੀਏ ਦਾ ਪੁੱਤਰ ਹਾਂ ਤੇ ਮੇਰੀ ਦੇਸ਼–ਭਗਤੀ ਦੀ ਸੱਚੀ ਪ੍ਰੀਖਿਆ ਹੌਸਲਾ ਹੈ। ਮੈਂ ਉਸ ਡਰ ਦੇ ਵਿਰੁੱਧ ਡਟਦਾ ਹਾਂ, ਜਿਸ ਨੇ ਸਾਡੇ ’ਚੋਂ ਬਹੁਤਿਆਂ ਨੂੰ ਚੁੱਪ ਕਰ ਕੇ ਬਿਠਾਇਆ ਹੋਇਆ ਹੈ।’

 

 

ਮੈਂ ਅੱਜ ਵੀ ਆਪਣੇ ਉਸ ਸਟੈਂਡ ਉੱਤੇ ਕਾਇਮ ਹਾਂ ਕਿ ਸਿਰਫ਼ ਕੁਝ–ਇੱਕ ਲੋਕਾਂ ਦੇ ਗ਼ਲਤੀਆਂ ਲਈ ਪੂਰੀ ਕੌਮ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਇਹੋ ਗੱਲ ਸਾਡੇ ਪ੍ਰਧਾਨ ਮੰਤਰੀ ਨੇ ਵੀ ਆਖੀ ਹੈ। ਉਨ੍ਹਾਂ ਕਿਹਾ ਸੀ ਕਿ – ‘ਸਾਡੀ ਜੰਗ ਦਹਿਸ਼ਤਗਰਦੀ ਤੇ ਇਨਸਾਨੀਅਤ ਦੇ ਦੁਸ਼ਮਣਾਂ ਵਿਰੁੱਧ ਹੈ। ਸਾਡੀ ਜੰਗ ਕਸ਼ਮੀਰ ਲਈ ਹੈ, ਕਸ਼ਮੀਰ ਦੇ ਵਿਰੁੱਧ ਨਹੀਂ ਤੇ ਨਾ ਹੀ ਇਹ ਕਸ਼ਮੀਰੀਆਂ ਖਿ਼ਲਾਫ਼ ਹੈ।’ ਰੱਖਿਆ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੇ ਵੀ ਕਿਹਾ ਕਿ – ‘ਸਾਡੀ ਜੰਗ ਪਾਕਿਸਤਾਨ ਨਾਲ ਨਹੀਂ, ਸਗੋਂ ਦਹਿਸ਼ਤਰਦ ਜੱਥੇਬੰਦੀਆਂ ਨਾਲ ਹੈ।’

 

 

ਸ੍ਰੀ ਸਿੱਧੂ ਨੇ ਕਿਹਾ ਹੈ ਕਿ ਉਹ ਆਪਣੇ ਉਸ ਸਟੈਂਡ ਨਾਲ ਵੀ ਡਟੇ ਹੋਏ ਹਨ ਕਿ ਸਾਰੀਆਂ ਸਮੱਸਿਆਵਾਂ ਦਾ ਹੱਲ ਆਪਸੀ ਗੱਲਬਾਤ ਤੇ ਕੂਟਨੀਤਕ ਦਬਾਅ ਨਾਲ ਹੀ ਨਿੱਕਲੇਗਾ। ਦਹਿਸ਼ਤਗਰਦ ਜੱਥੇਬੰਦੀਆਂ ਦਾ ਖ਼ਾਤਮਾ ਤਦ ਹੀ ਹੋ ਸਕੇਗਾ। ਦਹਿਸ਼ਤਗਰਦੀ ਦਾ ਹੱਲ ਸ਼ਾਂਤੀ, ਵਿਕਾਸ ਤੇ ਪ੍ਰਗਤੀ ਹੈ ਨਾ ਕਿ ਬੇਰੋਜ਼ਗਾਰੀ, ਨਫ਼ਰਤ ਤੇ ਡਰ।

 

 

ਸ੍ਰੀ ਸਿੱਧੂ ਨੇ ਕਿਹਾ ਹੈ ਕਿ ਅਭਿਨੰਦਨ ਦੇ ਮਾਪਿਆਂ ਨੂੰ ਆਪਣੇ ਪਿਆਰੇ ਪੁੱਤਰ ਦੇ ਵਿਛੋੜੇ ਦਾ ਦੁੱਖ ਝੱਲਣਾ ਪਿਆ ਹੈ। ਜੇ ਅਜਿਹੇ ਤਣਾਅ ਹੋਰ ਵਧਦੇ ਹਨ; ਤਾਂ ਅਜਿਹੀਆਂ ਘਟਨਾਵਾਂ ਹੋਰ ਵੀ ਵਾਪਰ ਸਕਦੀਆਂ ਹਨ, ਜਿਨ੍ਹਾਂ ਨਾਲ ਹੋਣ ਵਾਲੇ ਨੁਕਸਾਨ ਦੀ ਭਰਪਾਈ ਕੋਈ ਨਹੀਂ ਕਰ ਸਕੇਗਾ। ਸ੍ਰੀ ਸਿੱਧੂ ਨੇ ਕਿਹਾ ਹੈ ਕਿ ਸਾਡੇ ਦਰ ਸ਼ਾਂਤੀ, ਵਿਕਾਸ ਤੇ ਸਮਾਜ ਦੀ ਪ੍ਰਗਤੀ ਲਈ ਪੂਰੀ ਤਰ੍ਹਾਂ ਖੁੱਲ੍ਹੇ ਹੋਣੇ ਚਾਹੀਦੇ ਹਨ। ‘ਇਹ ਗੱਲ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਹੁਰਾਂ ਨੇ ਆਖੀ ਸੀ ਤੇ ਅਜਿਹੀ ਗੱਲ ਉਹੀ ਕਾਰਗਿਲ ਦੀ ਘਟਨਾ ਵਾਪਰਨ ਦੇ ਬਾਅਦ ਵੀ ਬੋਲ ਸਕਦੇ ਸਨ।’

 

 

ਸ੍ਰੀ ਸਿੱਧੂ ਨੇ ਕਿਹਾ ਹੈ ਕਿ ਸਭ ਲਈ ਦੇਸ਼–ਭਗਤ ਹੋਣਾ ਜ਼ਰੂਰੀ ਹੈ ਪਰ ‘ਦੇਸ਼–ਭਗਤੀ’ ਦੇ ਲੇਬਲ ਦੀ ਵਰਤੋਂ ਖ਼ੁਦ ਦੀ ਮਹਿਮਾ ਕਰਨ ਲਈ ਨਹੀਂ ਕਰਨੀ ਚਾਹੀਦੀ। ‘ਮਹਾਤਮਾ ਗਾਂਧੀ ਨੇ ਇੱਕ ਵਾਰ ਸੁਆਲ ਕੀਤਾ ਸੀ ਕਿ ਕੀ ਰਾਸ਼ਟਰਵਾਦ ਲਈ ਨਫ਼ਰਤ ਕਰਨੀ ਜ਼ਰੂਰੀ ਹੈ?’

 

 

ਸ੍ਰੀ ਸਿੱਧੂ ਨੇ ਕਿਹਾ ਹੈ ਕਿ – ‘ਇੱਕ ਦੇਸ਼–ਭਗਤ ਡਰ ਵਿਰੁੱਧ ਡਟਦਾ ਹੈ। ਮੈਂ ਅਜਿਹੀਆਂ ਮੁਹਿੰਮਾਂ ਵਿਰੁੱਧ ਡਟਦਾ ਹਾਂ, ਜਦੋਂ ਸੋਸ਼ਲ ਮੀਡੀਆ ਉੱਤੇ ਬਹਿਸਾਂ ਬੰਦ ਕਰਵਾਉਣ ਲਈ ਜਾਣਬੁੱਝ ਕੇ ਸਾਈਬਰ–ਫ਼ੌਜਾਂ ਛੱਡੀਆਂ ਜਾਂਦੀਆਂ ਹਨ, ਗੁੰਡੇ ਛੱਡੇ ਜਾਂਦੇ ਹਨ। ਮੈਂ ਅਜਿਹੇ ਲੋਕਾਂ ਦੇ ਡਰ ਵਿਰੁੱਧ ਡਟਦਾ ਹਾਂ, ਜਿਨ੍ਹਾਂ ਦੀ ਤਾਕਤ ਸਿਰਫ਼ ਝੂਠ ਦੇ ਸਿਰ ਉੱਤੇ ਟਿਕੀ ਹੋਈ ਹੈ। ਮੈਂ ਉਸ ਡਰ ਦੇ ਵਿਰੁੱਧ ਡਟਦਾ ਹਾਂ, ਜਿਸ ਨੇ ਗੌਰੀ ਲੰਕੇਸ਼, ਰੋਹਿਤ ਵੇਮੁਲਾ, ਗੋਬਿੰਦ ਪਨਸਾਰੇ, ਐੱਮਐੱਮ ਕਲਬਰਗੀ, ਨਜੀਬ, ਏਐੱਸਆਈ ਰਵਿੰਦਰ ਸਿੰਘ ਦੀ ਜਾਨ ਲਈ।’

 

 

ਸ੍ਰੀ ਸਿੱਧੂ ਨੇ ਆਪਣੇ ਲੰਮੇਰੇ ਬਿਆਨ ਦੇ ਅੰਤ ਵਿੱਚ ਕਿਹਾ ਹੈ ਕਿ ਸਾਡੇ ਰਾਸ਼ਟਰ ਦਾ ਭਵਿੱਖ ਕਿਸੇ ਮੌਕਾ–ਮੇਲਾਂ ਨਾਲ ਤੈਅ ਨਹੀਂ ਹੋਣਾ, ਸਗੋਂ ਸਾਨੂੰ ਇਸ ਪਾਸੇ ਧਿਆਨ ਦੇਣਾ ਹੋਵੇਗਾ। ‘ਅਸੀਂ ਦੇਸ਼–ਭਗਤ ਬਣਨ ਦਾ ਰਾਹ ਚੁਣ ਸਕਦੇ ਹਾਂ ਪਰ ਜੇ ਕੋਈ ਭਾਰਤੀ ਹੀ ਕਿਸੇ ਹੋਰ ਭਾਰਤੀ ਨਾਗਰਿਕ ਦੇ ਖਿ਼ਲਾਫ਼ ਹੋ ਜਾਵੇ, ਤਾਂ ਇਹ ਕਿਸ ਕਿਸਮ ਦਾ ਰਾਸ਼ਟਰਵਾਦ ਹੈ। ਪਿਛਲੇ ਕੁਝ ਵਰਿ੍ਹਆਂ ਤੋਂ ਡਰ ਸਾਨੂੰ ਸਦਾ ਸਤਾਉਂਦਾ ਰਿਹਾ ਹੈ। ਸਾਨੂੰ ਹੌਸਲੇ ਨਾਲ ਅੱਗੇ ਵਧਣਾ ਹੋਵੇਗਾ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Only peace development and progress are the solution of Terrorism Navjot Sidhu