ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਂਚ ਤੋਂ ਹੀ ਪਤਾ ਲੱਗੂ, ਅੰਮ੍ਰਿਤਸਰ ਰੇਲ ਦੁਖਾਂਤ ਲਈ ਕੌਣ ਜਿ਼ੰਮੇਵਾਰ ਸੀ: ਕੈਪਟਨ

ਜਾਂਚ ਤੋਂ ਹੀ ਪਤਾ ਲੱਗੂ, ਅੰਮ੍ਰਿਤਸਰ ਰੇਲ ਦੁਖਾਂਤ ਲਈ ਕੌਣ ਜਿ਼ੰਮੇਵਾਰ ਸੀ: ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਅੰਮ੍ਰਿਤਸਰ ਰੇਲ ਦੁਖਾਂਤ ਦੀ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਉਹ ਇਸ ਮਾਮਲੇ `ਚ ਕਿਸੇ ਕਾਰਵਾਈ ਬਾਰੇ ਵਿਚਾਰ ਕਰਨਗੇ। ਇਸ ਹਾਦਸੇ `ਚ ਬੀਤੇ ਸ਼ੁੱਕਰਵਾਰ ਨੂੰ ਦੁਸਹਿਰਾ ਵਾਲੇ ਦਿਨ 61 ਸ਼ਰਧਾਲੂ ਰੇਲ ਗੱਡੀ ਹੇਠਾਂ ਆ ਕੇ ਮਾਰੇ ਗਏ ਸਨ।


ਕੈਪਟਨ ਅਮਰਿੰਦਰ ਸਿੰਘ ਇਸ ਵੇਲੇ ਪੰਜ-ਦਿਨਾ ਦੀ ਯਾਤਰਾ `ਤੇ ਇਜ਼ਰਾਇਲ ਪੁੱਜੇ ਹੋਏ ਹਨ। ਇੱਥੇ ਹੀ ਉਨ੍ਹਾਂ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਇਸ ਵੇਲੇ ਅੰਮ੍ਰਿਤਸਰ ਰੇਲ ਦੁਖਾਂਤ ਦੀ ਜਾਂਚ ਚੱਲ ਰਹੀ ਹੈ ਤੇ ਉਸ ਤੋਂ ਬਾਅਦ ਹੀ ਕਿਸੇ ਦੀ ਜਿ਼ੰਮੇਵਾਰੀ ਤੈਅ ਹੋ ਸਕੇਗੀ। ਉਨ੍ਹਾਂ ਦੱਸਿਆ ਕਿ ਇਜ਼ਰਾਇਲ ਦੌਰੇ ਦਾ ਪ੍ਰੋਗਰਾਮ ਬਹੁਤ ਪਹਿਲਾਂ ਤੋਂ ਹੀ ਤੈਅ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਦੁਖਾਂਤ ਕਾਰਨ ਆਪਣੀ ਇਹ ਯਾਤਰਾ ਮੁਲਤਵੀ ਕਰਨ ਦਾ ਮਨ ਵੀ ਬਣਾਇਆ ਸੀ ਪਰ ਉਨ੍ਹਾਂ ਨੇ ਸਨਿੱਚਰਵਾਰ ਦਾ ਸਾਰਾ ਦਿਨ ਅੰਮ੍ਰਿਤਸਰ `ਚ ਹੀ ਬਿਤਾਇਆ ਸੀ ਤੇ ਆਪਣਾ ਦੌਰਾ ਉਨ੍ਹਾਂ ਦੋ ਦਿਨਾਂ ਬਾਅਦ ਸ਼ੁਰੂ ਕੀਤਾ।


ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਹਰ ਸਮੇਂ ਇਸ ਦੁਖਾਂਤ ਨਾਲ ਪੈਦਾ ਹੋਏ ਹਾਲਾਤ ਬਾਰੇ ਹੀ ਆਪਣੀ ਵਜ਼ਾਰਤ ਦੇ ਮੰਤਰੀਆਂ ਨਾਲ ਵਿਚਾਰ-ਵਟਾਂਦਰਾ ਕਰਦੇ ਰਹੇ ਹਨ।


ਇੱਥੇ ਵਰਨਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਇਜ਼ਰਾਇਲ ਦੌਰੇ `ਤੇ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਨੂੰ ‘ਉਦਾਸੀਨ` ਤੇ ‘ਸਖ਼ਤ ਦਿਲ` ਕਰਾਰ ਦਿੱਤਾ ਸੀ ਤੇ ਦਲੀਲ ਇਹ ਦਿੱਤੀ ਗਈ ਸੀ ਕਿ ਹਾਦਸਾ ਵਾਪਰਨ ਦੇ 48 ਘੰਟਿਆਂ `ਚ ਹੀ ਮੁੱਖ ਮੰਤਰੀ ਸੂਬੇ ਤੋਂ ਬਾਹਰ ਚਲੇ ਗਏ।


ਖ਼ਬਰ ਏਜੰਸੀ ‘ਪੀਟੀਆਈ` ਨਾਲ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਹੁਣ ਇਜ਼ਰਾਇਲ ਨਾਲ ਤਕਨਾਲੋਜੀ, ਖੇਤੀਬਾੜੀ, ਜਲ-ਪ੍ਰਬੰਧ ਤੇ ਸੁਰੱਖਿਆ ਜਿਹੇ ਖੇਤਰਾਂ `ਚ ਮਿਲ ਕੇ ਕੰਮ ਕਰੇਗਾ।


ਕੈਪਟਨ ਅਮਰਿੰਦਰ ਸਿੰਘ ਨੇ ਇਜ਼ਰਾਇਲ ਨਾਲ ਹੋਏ ਉਨ੍ਹਾਂ ਸਮਝੌਤਿਆਂ ਬਾਰੇ ਵੀ ਜਾਣਕਾਰੀ ਦਿੱਤੀ, ਜਿਨ੍ਹਾਂ ਬਾਰੇ ‘ਹਿੰਦੁਸਤਾਨ ਟਾਈਮਜ਼ ਪੰਜਾਬੀ` ਪਹਿਲਾਂ ਹੀ ਤੁਹਾਨੂੰ ਪੂਰੀ ਜਾਣਕਾਰੀ ਵਿਸਥਾਰਪੂਰਬਕ ਦੇ ਚੁੱਕਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Only probe will tell who is responsible for Asr rail tragedy