ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਲਵੇ ਸਟੇਸ਼ਨਾਂ ’ਤੇ ਹੁਣ ਪਿਆਸ ਬੁਝਾਏਗਾ ਸਿਰਫ਼ ‘ਰੇਲ ਨੀਰ’

ਰੇਲਵੇ ਸਟੇਸ਼ਨਾਂ ’ਤੇ ਹੁਣ ਪਿਆਸ ਬੁਝਾਏਗਾ ਸਿਰਫ਼ ‘ਰੇਲ ਨੀਰ’

ਰੇਲਵੇ ਸਟੇਸ਼ਨਾਂ ’ਤੇ ਐਂਵੇਂ ਘਟੀਆ ਮਿਆਰ ਵਾਲਾ ਬੋਤਲ–ਬੰਦ ਪਾਣੀ ਵਿਕਣ ਦੀਆਂ ਸ਼ਿਕਾਇਤਾਂ ਮਿਲਦੀਆਂ ਹੀ ਰਹਿੰਦੀਆਂ ਹਨ। ਇਸੇ ਲਈ RPF ਨੇ ਹੁਣ ਅਜਿਹੇ ਘਟੀਆ ਗੁਣਵੱਤਾ ਵਾਲੇ ਪਾਣੀ ਦੀ ਵਿਕਰੀ ਵਿਰੁੱਧ ਸਖ਼ਤ ਕਾਰਵਾਈ ਲਈ ਕਦਮ ਚੁੱਕੇ ਹਨ।

 

 

ਇਸ ਸਬੰਧੀ ਰੇਲਵੇ ਪ੍ਰੋਟੈਕਸ਼ਨ ਫ਼ੋਰਸ (RPF) ਦੇ ਡਾਇਰੈਕਟਰ ਜਨਰਲ ਨੇ ਹੁਕਮ ਜਾਰੀ ਕੀਤੇ ਹਨ ਕਿ ਰੇਲਵੇ ਸਟੇਸ਼ਨਾਂ ਉੱਤੇ ‘ਰੇਲ ਨੀਰ’ ਤੋਂ ਬਿਨਾ ਹੋਰ ਕੋਈ ਪਾਣੀ ਨਾ ਵਿਕੇ। ਉਂਝ ਵੀ ਰੇਲਵੇ ਦੇ ਨਿਯਮਾਂ ਮੁਤਾਬਕ ਸਟੇਸ਼ਨਾ ਉੱਤੇ ਸਿਰਫ਼ ‘ਰੇਲ ਨੀਰ’ ਹੀ ਵਿਕ ਸਕਦਾ ਹੈ।

 

 

ਅਜਿਹੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਮਿਲੀਆਂ ਸਨ ਕਿ ਕਥਿਤ ਮਿਲੀਭੁਗਤ ਨਾਲ ਰੇਲਵੇ ਸਟੇਸ਼ਨਾਂ ਉੱਤੇ ਹੋਰ ਘੱਟ–ਮਿਆਰੀ ਕੰਪਨੀਆਂ ਵੱਲੋਂ ਤਿਆਰ ਕੀਤਾ ਪਾਣੀ ਵੇਚ ਕੇ ਰੇਲਵੇ ਨਾਲ ਧਰੋਹ ਕਮਾਇਆ ਜਾ ਰਿਹਾ ਹੈ।

 

 

ਇਸੇ ਲਈ ਹੁਣ RPF ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਉੱਤੇ ਇਹ ਚੈਕਿੰਗ ਮੁਹਿੰਮ ਚਲਾਈ ਹੈ। ‘ਰੇਲ ਨੀਰ’ ਤੋਂ ਇਲਾਵਾ ਹੋਰ ਕਿਸੇ ਕੰਪਨੀ ਦਾ ਪਾਣੀ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਚੇਤਾਵਨੀ ਦੇ ਦਿੱਤੀ ਗਈ ਹੈ।

 

 

ਬਰਸਾਤਾਂ ਦੇ ਮੌਸਮ ਵਿੱਚ ਛੂਤ ਦੀਆਂ ਜ਼ਿਆਦਾਤਰ ਬੀਮਾਰੀਆਂ ਉਲਟੀਆਂ ਤੇ ਦਸਤ ਸਿਰਫ਼ ਗੰਦੇ ਪਾਣੀ ਕਾਰਨ ਹੀ ਲੱਗਦੀਆਂ ਹਨ। ਇਸੇ ਲਈ ਹੁਣ ਅਜਿਹੀ ਕਾਰਵਾਈ ਦੀ ਜ਼ਰੂਰਤ ਮਹਿਸੂਸ ਹੋਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Only Rail Neer will quench thirst on Railway Stations