ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਏਮਸ ਬਠਿੰਡਾ ਦੀ OPD 16 ਸਤੰਬਰ ਤੋਂ ਹੋ ਜਾਵੇਗੀ ਸ਼ੁਰੂ: ਹਰਸਿਮਰਤ ਕੌਰ ਬਾਦਲ

ਏਮਸ ਬਠਿੰਡਾ ਦੀ OPD 16 ਸਤੰਬਰ ਤੋਂ ਹੋ ਜਾਵੇਗੀ ਸ਼ੁਰੂ: ਹਰਸਿਮਰਤ ਕੌਰ ਬਾਦਲ

ਏਮਸ ਬਠਿੰਡਾ ਦੀਆਂ ਓਪੀਡੀ (ਬਾਹਰਲੇ ਮਰੀਜ਼ਾਂ ਨੂੰ ਚੈੱਕ ਕਰ ਕੇ ਦਵਾਈਆਂ ਲਿਖਣਾ) ਦੀਆਂ ਸੇਵਾਵਾਂ ਆਉਂਦੀ 16 ਸਤੰਬਰ ਤੋਂ ਸ਼ੁਰੂ ਹੋ ਜਾਣਗੀਆਂ। ਉਂਝ ਇਹ ਸ਼ੁਰੂਆਤ ਹਾਲੇ ਪਰੀਖਣ ਵਜੋਂ ਹੀ ਹੋਵੇਗੀ। ਬਾਕਾਇਦਾ ਸ਼ੁਰੂਆਤ ਬਾਅਦ ’ਚ ਹੋਵੇਗੀ।

 

 

ਉਂਝ AIIMS ਦੇ ਮੈਡੀਕਲ ਕਾਲਜ ਵਿੱਚ 15 ਨਿਯਮਤ ਪ੍ਰੋਫ਼ੈਸਰ ਡਾਕਟਰ ਨਿਯੁਕਤ ਹੋ ਚੁੱਕੇ ਹਨ। ਡਿਪਟੀ ਡਾਇਰੇਕਟਰ ਤੇ ਪ੍ਰਸ਼ਾਸਕ ਵੀ ਜੁਆਇਨ ਕਰ ਗਏ ਹਨ। ਨਿਯਮਤ ਕਲਾਸਾਂ ਸੋਮਵਾਰ 26 ਅਗਸਤ ਤੋਂ ਸ਼ੁਰੂ ਹੋ ਜਾਣਗੀਆਂ।

 

 

ਬਠਿੰਡਾ ਹਲਕੇ ਤੋਂ ਐੱਮਪੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਅਰੰਭ ਵਿੱਚ ਇਸ ਕਾਲਜ ਦੇ ਵਿਦਿਆਰਥੀਆਂ ਲਈ ਕਲਾਸਾਂ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਲੱਗਣਗੀਆਂ। ਬਾਕੀ ਦੀਆਂ 70–80 ਆਸਾਮੀਆਂ ਇੱਕ ਮਹੀਨੇ ਅੰਦਰ–ਅੰਦਰ ਭਰ ਦਿੱਤੀਆਂ ਜਾਣਗੀਆਂ।

 

 

ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ AIIMS ਬਠਿੰਡਾ ਵਿੱਚ ਹਾਲੇ 49 ਵਿਦਿਆਰਥੀਆਂ ਨੇ ਦਾਖ਼ਲਾ ਲਿਆ ਹੈ ਤੇ ਆਖ਼ਰੀ ਕਾਊਂਸਲਿੰਗ ਸੋਮਵਾਰ ਨੂੰ ਹੋਵੇਗੀ।

ਏਮਸ ਬਠਿੰਡਾ ਦੀ OPD 16 ਸਤੰਬਰ ਤੋਂ ਹੋ ਜਾਵੇਗੀ ਸ਼ੁਰੂ: ਹਰਸਿਮਰਤ ਕੌਰ ਬਾਦਲ

 

ਉਨ੍ਹਾਂ ਦੱਸਿਆ ਕਿ OPD ਸੇਵਾਵਾਂ ਦੀ ਇੱਕ ਪਰੀਖਣ–ਆਧਾਰ ਉੱਤੇ ਸ਼ੁਰੂਆਤ 16 ਸਤੰਬਰ ਤੋਂ ਹੋ ਜਾਵੇਗੀ ਤੇ 10 ਵੱਖੋ–ਵੱਖਰੇ ਵਿਸ਼ਿਆਂ ਲਈ OPD ਸਹੂਲਤ ਵੀ ਛੇਤੀ ਹੀ ਸ਼ੁਰੂ ਹੋ ਜਾਵੇਗੀ।

 

 

ਸ੍ਰੀਮਤੀ ਹਰਸਿਮਰਤ ਕੌਰ ਬਾਦਲ ਲਈ AIIMS ਬਠਿੰਡਾ ਦਾ ਪ੍ਰੋਜੈਕਟ ਬਹੁਤ ਅਹਿਮ ਹੈ ਤੇ ਉਨ੍ਹਾਂ ਨਿਜੀ ਦਿਲਚਸਪੀ ਲੈ ਕੇ ਇਸ ਨੂੰ ਤਿਆਰ ਵੀ ਕਰਵਾਇਆ ਹੈ।

 

 

ਇਲਾਕੇ ਦੇ ਲੋਕਾਂ ਨੂੰ ਇਸ ਹਸਪਤਾਲ ਦਾ ਬਹੁਤ ਜ਼ਿਆਦਾ ਲਾਭ ਪੁੱਜਣ ਵਾਲਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:OPD Services of AIIMS Bathinda will be initiated from 16th September