ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ `ਚ ਅਫ਼ੀਮ ਦੀ ਖੇਤੀ ਤੇ ਵਰਤੋਂ ਨੂੰ ਮਿਲੇ ਕਾਨੂੰਨੀ ਪ੍ਰਵਾਨਗੀ: ਨਵਜੋਤ ਸਿੱਧੂ

ਪੰਜਾਬ `ਚ ਅਫ਼ੀਮ ਦੀ ਖੇਤੀ ਤੇ ਵਰਤੋਂ ਨੂੰ ਮਿਲੇ ਕਾਨੂੰਨੀ ਪ੍ਰਵਾਨਗੀ: ਨਵਜੋਤ ਸਿੱਧੂ

ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਅੱਜ ਕਿਹਾ ਕਿ ਪੰਜਾਬ `ਚ ਅਫ਼ੀਮ ਤੇ ਭੁੱਕੀ ਦੀ ਖੇਤੀ, ਵਿਕਰੀ ਤੇ ਵਰਤੋਂ ਨੂੰ ਕਾਨੂੰਨੀ ਪ੍ਰਵਾਨਗੀ ਦੇ ਦੇਣੀ ਚਾਹੀਦੀ ਹੈ। ਹਾਲੇ ਕੱਲ੍ਹ ਹੀ ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਅਤੇ ਉਸ ਤੋਂ ਪਹਿਲਾ ਅਕਾਲੀ ਆਗੂ ਸ੍ਰੀ ਸੁਖਦੇਵ ਸਿੰਘ ਢੀਂਡਸਾ ਵੀ ਅਜਿਹੀ ਮੰਗ ਰੱਖ ਚੁੱਕੇ ਹਨ।


ਅੱਜ ਐਤਵਾਰ ਨੂੰ ਲੁਧਿਆਣਾ ਦੀ ਇੱਕ ਗ਼ੈਰ-ਸਰਕਾਰੀ ਜੱਥੇਬੰਦੀ ‘ਨੋਬਲ ਫ਼ਾਊਂਡੇਸ਼ਨ` ਵੱਲੋਂ ਕਰਵਾਏ ਇੱਕ ਸਮਾਰੋਹ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ,‘ਮੈਂ ਡਾ. ਗਾਂਧੀ ਵੱਲੋਂ ਕੀਤੀ ਗਈ ਅਫ਼ੀਮ ਦੀ ਖੇਤੀ ਨੂੰ ਕਾਨੂੰਨੀ ਮਾਨਤਾ ਦੇਣ ਦੀ ਮੰਗ ਦੀ ਸ਼ਲਾਘਾ ਕਰਦਾ ਹਾਂ। ਮੇਰੇ ਤਾਇਆ ਜੀ ਵੀ ਹਸਪਤਾਲ ਤੋਂ ਅਫ਼ੀਮ ਲਿਆ ਕੇ ਉਸ ਨੂੰ ਦਵਾਈ ਵਜੋਂ ਵਰਤਦੇ ਹੁੰਦੇ ਸਨ। ਇਹ ਉਸ ਚਿੱਟੇ (ਹੈਰੋਇਨ) ਤੋਂ ਤਾਂ ਬਿਹਤਰ ਹੈ, ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਆਗੂ ਬਿਕਰਮ ਸਿੰਘ ਮਜੀਠੀਆ ਪੰਜਾਬ ਲੈ ਕੇ ਆਇਆ ਸੀ ਤੇ ਉਸ ਕਾਰਨ ਕਿੰਨੇ ਮਾਪਿਆਂ ਤੋਂ ਉਨ੍ਹਾਂ ਦੇ ਬੱਚੇ ਸਦਾ ਲਈ ਵਿੱਂਛੜ ਗਏ।`


ਇੱਥੇ ਵਰਨਣਯੋਗ ਹੈ ਕਿ ਡਾ. ਧਰਮਵੀਰ ਗਾਂਧੀ ਤਾਂ ਅਫ਼ੀਮ ਦੀ ਖੇਤੀ ਨੂੰ ਕਾਨੂੰਨੀ ਮਾਨਤਾ ਦੇਣ ਬਾਰੇ ਇੱਕ ਯਾਦ-ਪੱਤਰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਵੀ ਦੇ ਕੇ ਆਏ ਸਨ।


ਸ੍ਰੀ ਸੁਖਦੇਵ ਸਿੰਘ ਢੀਂਡਸਾ ਦਾ ਜਿ਼ਕਰ ਕਰਦਿਆਂ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਢੀਂਡਸਾ ਹੁਰਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਇਸੇ ਗੱਲ ਦਾ ਸੂਚਕ ਹੈ ਕਿ ਆਮ ਜਨਤਾ `ਚ ਬਾਦਲਾਂ ਬਹੁਤ ਰੋਹ ਤੇ ਰੋਸ ਹੈ।


ਸ੍ਰੀ ਸਿੱਧੂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤੁਲਨਾ ਮਹਾਭਾਰਤ ਦੇ ਧ੍ਰਿਤਰਾਸ਼ਟਰ ਨਾਲ ਕਰਦਿਆਂ ਆਖਿਆ,‘ਬਾਦਲ ਨੂੰ ਆਪਣੇ ਪੁੱਤਰ ਸੁਖਬੀਰ ਤੋਂ ਅਗਾਂਹ ਕੁਝ ਨਹੀਂ ਦਿਸਦਾ, ਜਿਵੇਂ ਧ੍ਰਿਤਰਾਸ਼ਟਰ ਨੂੰ ਆਪਣੇ ਪੁੱਤਰ ਦੁਰਯੋਧਨ ਤੋਂ ਬਿਨਾ ਹੋਰ ਕੁਝ ਵਿਖਾਈ ਨਹੀਂ ਸੀ ਦਿੰਦਾ। ਦੋਵੇਂ ਬਾਦਲਾਂ ਤੇ ਮਜੀਠੀਆ ਨੇ ਪੰਜਾਬ ਦਾ ਅਕਸ ਵਿਗਾੜ ਕੇ ਰੱਖ ਦਿੱਤਾ ਹੈ। ਜਦੋਂ ਤੱਕ ਸ਼੍ਰੋਮਣੀ ਅਕਾਲੀ ਦਲ `ਤੇ ਇਹ ਕਾਬਜ਼ ਹਨ, ਤਦ ਤੱਕ ਕਾਂਗਰਸ ਦਾ ਹੱਥ ਹੀ ਉਤਾਂਹ ਰਹੇਗਾ ਕਿਉਂਕਿ ਲੋਕ ਹੁਣ ਉਨ੍ਹਾਂ ਦਾ ਅਸਲ ਚਿਹਰਾ ਵੇਖ ਚੁੱਕੇ ਹਨ।`


ਸ੍ਰੀ ਸਿੱਧੂ ਨੇ ਸੁਆਲਾਂ ਦੇ ਜੁਆਬ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਤੇਲ ਦੀਆਂ ਕੀਮਤਾਂ ਘਟਾ ਨਹੀਂ ਰਹੀ; ਭਾਵੇਂ ਕੌਮਾਂਤਰੀ ਬਾਜ਼ਾਰ `ਚ ਤੇਲ ਦੀ ਕੀਮਤ ਉਸ ਪੱਧਰ `ਤੇ ਨਹੀਂ ਹੈ, ਜਿਸ `ਤੇ ਇਹ ਕੀਮਤ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਹੁਰਾਂ ਦੇ ਕਾਰਜਕਾਲ ਦੌਰਾਨ ਪੁੱਜ ਗਈ ਸੀ। ਉਨ੍ਹਾਂ ਕਿਹਾ ਕਿ ਜੇ ਤੇਲ ਨੂੰ ਜੀਐੱਸਟੀ ਦੇ ਘੇਰੇ `ਚ ਲੈ ਆਂਦਾ ਜਾਵੇ, ਤਾਂ ਤੇਲ ਦੀ ਕੀਮਤ ਘਟ ਕੇ ਸਿਰਫ਼ 45 ਕੁ ਰੁਪਏ ਰਹਿ ਜਾਵੇਗੀ।


ਲੁਧਿਆਣਾ ਦੇ ਮੇਅਰ ਬਲਕਾਰ ਸੰਧੂ, ਵਿਧਾਇਕ ਸੰਜੇ ਤਲਵਾਰ, ਸੁਰਿੰਦਰ ਡਾਵਰ, ਰਾਕੇਸ਼ ਪਾਂਡੇ ਤੇ ਲੁਧਿਆਣਾ ਦੇ ਐੱਮਪੀ ਰਵਨੀਤ ਸਿੰਘ ਇਸ ਸਮਾਰੋਹ `ਚ ਨਹੀਂ ਪੁੱਜੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Opium cultivation should be legalised in Punjab