ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਕਾਲੀਆਂ ਵਲੋਂ ਭੁੱਲਾਂ ਬਖਸ਼ਾਉਣ ਨੂੰ ਵਿਰੋਧੀਆਂ ਨੇ ਦੱਸਿਆ ‘ਸਿਆਸੀ ਡਰਾਮਾ’

1 / 6ਅਕਾਲੀਆਂ ਵਲੋਂ ਭੁੱਲਾਂ ਬਖਸ਼ਾਉਣ ਨੂੰ ਵਿਰੋਧੀਆਂ ਨੇ ਦੱਸਿਆ ‘ਸਿਆਸੀ ਡਰਾਮਾ’

2 / 6ਅਕਾਲੀਆਂ ਵਲੋਂ ਭੁੱਲਾਂ ਬਖਸ਼ਾਉਣ ਨੂੰ ਵਿਰੋਧੀਆਂ ਨੇ ਦੱਸਿਆ ‘ਸਿਆਸੀ ਡਰਾਮਾ’

3 / 6ਅਕਾਲੀਆਂ ਵਲੋਂ ਭੁੱਲਾਂ ਬਖਸ਼ਾਉਣ ਨੂੰ ਵਿਰੋਧੀਆਂ ਨੇ ਦੱਸਿਆ ‘ਸਿਆਸੀ ਡਰਾਮਾ’

4 / 6ਅਕਾਲੀਆਂ ਵਲੋਂ ਭੁੱਲਾਂ ਬਖਸ਼ਾਉਣ ਨੂੰ ਵਿਰੋਧੀਆਂ ਨੇ ਦੱਸਿਆ ‘ਸਿਆਸੀ ਡਰਾਮਾ’

5 / 6ਅਕਾਲੀਆਂ ਵਲੋਂ ਭੁੱਲਾਂ ਬਖਸ਼ਾਉਣ ਨੂੰ ਵਿਰੋਧੀਆਂ ਨੇ ਦੱਸਿਆ ‘ਸਿਆਸੀ ਡਰਾਮਾ’

6 / 6ਅਕਾਲੀਆਂ ਵਲੋਂ ਭੁੱਲਾਂ ਬਖਸ਼ਾਉਣ ਨੂੰ ਵਿਰੋਧੀਆਂ ਨੇ ਦੱਸਿਆ ‘ਸਿਆਸੀ ਡਰਾਮਾ’

PreviousNext

ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਨ ਅਤੇ ਸਿਖਰ ਸਿਆਸਤਦਾਨਾਂ ਨੇ ਆਪਣੀ ਤਤਕਾਲੀਨ ਸਰਕਾਰ ਦੇ 10 ਸਾਲਾਂ ਦੇ ਰਾਜ ਵਿਚ ਅਨਜਾਨੇ ਹੋਈ ਗਲਤੀਆਂ ਨੂੰ ਲੈ ਕੇ ਸ਼ਨਿੱਚਰਵਾਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਪੇ਼ਸ ਹੋ ਕੇ ਮੁਆਫੀ ਮੰਗੀ ਅਤੇ ਅਰਦਾਸ ਕੀਤੀ।

 

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (91 ਸਾਲਾ) ਜਿਨ੍ਹਾਂ ਦਾ ਅੱਜ 12 ਦਸੰਬਰ ਨੂੰ ਜਨਮ ਦਿਨ ਵੀ ਸੀ, ਪੰਜਾਬ ਦੇ ਸਾਬਕਾ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਸਮੇਤ ਪੂਰਾ ਬਾਦਲ ਪਰਿਵਾਰ ਅਤੇ ਸਮੁੱਚੀ ਲੀਡਰਸਿ਼ਪ ਮੌਜੂਦ ਰਹੀ।

 

ਉਧਰ ਅਕਾਲੀ ਦਲ ਦੀ ਅੱਜ ਦੀ ਇਸ ਕਾਰਵਾਈ ਨੂੰ ਵਿਰੋਧੀ ਧਿਰਾਂ ਵੱਲੋਂ ਸਿਆਸੀ ਡਰਾਮਾ ਦੱਸਿਆ ਜਾ ਰਿਹਾ ਹੈ। ਕਾਂਗਰਸ ਪੰਜਾਬ ਪ੍ਰਧਾਨ ਜਾਖੜ ਨੇ ਕਿਹਾ ਕਿ ਜੇਕਰ ਭੁੱਲਾਂ ਹੀ ਬਖਸ਼ਾਉਣੀਆਂ ਹਨ ਤਾਂ ਅਕਾਲੀਆਂ ਨੂੰ ਬਹਿਬਲ ਗੋਲੀਕਾਂਡ 'ਚ ਸ਼ਹੀਦ ਹੋਏ ਨੌਜਵਾਨਾਂ ਦੇ ਘਰ ਵੀ ਜਾਣਾ ਚਾਹੀਦਾ ਹੈ।

 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਵਲੋਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਹੋਈਆਂ ਗਲਤੀਆਂ ਲਈ ਮੰਗੀਆਂ ਗਈਆਂ ਮੁਆਫੀਆਂ ਨੂੰ ਹਾਸੋਹੀਣ ਕਰਾਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਧਰਮ ਦੇ ਨਾਂ ਤੇ ਇਹ ਸਿਰਫ ਸਿਆਸੀ ਨਾਟਕਬਾਜ਼ੀ ਹੈ। ਕੈਪਟਨ ਮੁਤਾਬਕ ਅਕਾਲੀ ਦਲ ਨੇ ਆਪਣੇ 10 ਸਾਲਾਂ ਦੇ ‘ਰਾਜ ਨਹੀਂ ਸੇਵਾ’ ਦੇ ਕੁਸ਼ਾਸਨ ਚ ਕੀਤੇ ਗਏ ਮਾੜੇ ਕੰਮਾਂ ਲਈ ਹਾਸੋਹੀਣ ਢੰਗ ਨਾਲ ਦੁੱਖ ਜ਼ਾਹਿਰ ਕਰ ਰਿਹਾ ਹੈ।

 

ਦੱਸਣਯੋਗ ਹੈ ਕਿ ਸ਼ੋ੍ਰਮਣੀ ਅਕਾਲੀ ਦਲ ਆਪਣੀ ਭਾਈਵਾਲ ਪਾਰਟੀ ਭਾਜਪਾ ਦੇ ਸ਼ਾਸਨ ਦੌਰਾਨ ਹੋਈਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਸਾਲ 2015 ਦੀ ਪੁਲਿਸ ਗੋਲਾਬਾਰੀ ਦੀਆਂ ਘਟਨਾਵਾਂ ਨੂੰ ਲੈ ਕੇ ਭਾਰੀ ਰੋਸ ਦਾ ਸਾਹਮਣਾ ਕਰ ਰਿਹਾ ਹੈ।

 

ਸਾਲ 2007 ਦੇ ਇਸ਼ਨਿੰਦਾ ਦੇ ਮਾਮਲੇ ਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦੇਣ ਦੇ ਮਾਮਲੇ ਨੂੰ ਲੈ ਕੇ ਵੀ ਸ਼ੋ੍ਰਮਣੀ ਅਕਾਲੀ ਦਲ ਪਹਿਲਾਂ ਹੀ ਮੁ਼ਸਕਲਾਂ ਦਾ ਸਾਹਮਣਾ ਕਰ ਰਿਹਾ ਹੈ। ਦਰਅਸਲ ਇਹ ਮੁਆਫੀਨਾਮਾ ਬਾਅਦ ਚ ਸ਼੍ਰੀ ਅਕਾਲ ਤਖਤ ਸਾਹਿਬ ਨੇ ਵਾਪਸ ਲੈ ਲਿਆ ਸੀ।

 

ਅੱਜ ਦੀ ਇਸ ਮੁਆਫੀ ਸਭਾ ਦੌਰਾਨ ਸਭ ਤੋਂ ਹੈਰਾਂਨ ਕਰਨ ਵਾਲੀ ਗੱਲ ਇਹ ਰਹੀ ਕਿ ਪ੍ਰਕਾਸ਼ ਸਿੰਘ ਬਾਦਲ ਨੇ ਇਸ ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਪਾਰਟੀ ਕਿਸ ਗੱਲ ਦੀ ਮੁਆਫੀ ਮੰਗ ਰਹੀ ਹੈ।

 

ਬਾਦਲ ਨੇ ਕਿਹਾ ਕਿ ਗੁਰੂਦੁਆਰਾ ਗੁਰਬਖ਼ਸ਼ ਸਿੰਘ ਚ ਅਖੰਡ ਪਾਠ ਦੇ ਭੋਗ ਮਗਰੋਂ ਮੀਡੀਆ ਦੇ ਸਾਰੇ ਸਵਾਲਾਂ ਦਾ ਜਵਾਬ ਸੋਮਵਾਰ ਨੂੰ ਦਿੱਤਾ ਜਾਵੇਗਾ। ਬਾਦਲ ਨੈ ਕਿਹਾ ਕਿ ਅਸੀਂ ਇਸ ਮੁੱਦੇ ਤੇ ਤਿੰਨ ਦਿਨਾਂ ਤੱਕ ਗੱਲ ਨਹੀਂ ਕਰਾਂਗੇ।

 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਣ ਵਾਲੇ ਤਿੰਨ ਦਿਨਾਂ ਧਾਰਮਿਕ ਸਮਾਗਮ ਵਿੱਚ ਹਿੱਸਾ ਲੈ ਰਹੇ ਹਨ। ਅਕਾਲੀ ਦਲ ਦਾ ਇਹ ਸਮਾਗਮ ਪੁਰਾਣੀਆਂ ਗ਼ਲਤੀਆਂ ਨੂੰ ਮੁਆਫ਼ ਕਰਨ ਲਈ ਕਰਵਾਇਆ ਜਾ ਰਿਹਾ ਹੈ।

 

ਸ੍ਰੀ ਅਖੰਡ ਪਾਠ ਦੀ ਸ਼ੁਰੂਆਤ ਵੇਲੇ ਸੁਖਬੀਰ ਸਿੰਘ ਬਾਦਲ, ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਮੌਜੂਦ ਸਨ. ਪ੍ਰਕਾਸ਼ ਬਾਦਲ ਅੱਜ 91 ਸਾਲਾ ਹੋ ਰਹੇ ਹਨ।
 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੌਬਿੰਦ ਸਿੰਘ ਲੋਂਗੋਵਾਲ ਨੇ ਵੀ ਜੋੜਾ ਘਰ ਵਿਖੇ ਸੇਵਾ ਨਿਭਾਈ।

 

ਸ਼ੋ੍ਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ, ਉਨ੍ਹਾਂ ਦੀ ਪਤਨੀ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੋਂ ਇਲਾਵਾ ਬਿਕਰਮ ਮਜੀਠੀਆ, ਬੀਬੀ ਜਗੀਰ ਕੌਰ ਅਤੇ ਪਾਰਟੀ ਦੇ ਹੋਰਨਾਂ ਨੇਤਾਵਾਂ ਨੇ ਦਰਬਾਰ ਸਾਹਿਬ ਵਿਖੇ ਰਸੋਈ ਘਰ ਚ ਭਾਂਡੇ ਸਾਫ ਕਰਕੇ ਅਤੇ ਰੋਟੀਆਂ ਬਣਾ ਕੇ ਸੇਵਾ ਕੀਤੀ। ਇਸ ਦੇ ਨਾਲ ਹੀ ਅਕਾਲੀ ਦਲ ਅਤੇ ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਦੀਆਂ ਜੁੱਤੀਆਂ ਵੀ ਪਾਲਿਸ਼ ਕੀਤੀਆਂ।

 

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜੋੜਾ ਘਰ ਵਿਖੇ ਸ਼ਰਧਾਲੂਆਂ ਦੇ ਜੁੱਤੇ ਸਾਫ਼ ਤੇ ਪਾਲਿਸ਼ ਕੀਤੇ। ਉਹ ਹੁਣ ਹਰਿਮੰਦਰ ਸਾਹਿਬ ਦੇ ਲੰਗਰ ਹਾਲ ਵਿੱਚ ਬਰਤਨ ਧੋਣ ਦੀ ਸੇਵਾ ਕਰ ਰਹੇ ਹਨ। ਇਸੇ ਤਰ੍ਹਾਂ, ਸੁਖਬੀਰ ਬਾਦਲ ਸ਼੍ਰੀ ਹਰਿਮੰਦਰ ਸਾਹਿਬ ਦੇ ਜੋੜਾ ਘਰ ਵਿਖੇ ਜੁੱਤੇ ਸਾਫ਼ ਕਰਨ ਦੀ ਸੇਵਾ ਕਰ ਰਹੇ ਹਨ।

 

ਕਈ ਤਸਵੀਰਾਂ ਚ ਸੁਖਬੀਰ ਬਾਦਲ ਤਾਂ ਬਿਨਾਂ ਚਮੜੇ ਵਾਲੀਆਂ ਜੁੱਤੀਆਂ ਵੀ ਪਾਲਿਸ਼ ਕਰਦੇ ਨਜ਼ਰ ਆਏ। ਜਿਸ ਤੋਂ ਬਾਅਦ ਸ਼ੋਸਲ ਮੀਡੀਆ ਚ ਲੋਕ ਆਪੋ ਆਪਣੀਆਂ ਟਿੱਪਣੀਆਂ ਕਰਦੇ ਨਜ਼ਰ ਆਏ। 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Opponents said the political drama by the Akalis to save the mistakes