ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਜਟ ਇਜਲਾਸ: ਅਧਿਆਪਕਾਂ ਨੂੰ ਡਾਂਗਾਂ ਨਾਲ ਕੁੱਟਣ ਦੇ ਮੁੱਦੇ ਨੂੰ ਭਖਾਉਣਗੇ ਵਿਰੋਧੀ

ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਸਾਲ 2019–20 ਅੱਜ ਮੰਗਲਵਾਰ 12 ਫਰਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ 21 ਫ਼ਰਵਰੀ ਤੱਕ ਚੱਲਣ ਵਾਲੇ ਇਸ ਬਜਟ ਇਜਲਾਸ ਚ 8 ਬੈਠਕਾਂ ਹੋਣਗੀਆਂ। ਇਜਲਾਸ ਸਵੇਰੇ 11 ਵਜੇ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਦੇ ਭਾਸ਼ਣ ਮਗਰੋਂ ਸ਼ੁਰੂ ਹੋਵੇਗਾ ਇਸ ਤੋਂ ਇਲਾਵਾ 18 ਫਰਵਰੀ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਦਨ ਚ ਸਰਕਾਰ ਦਾ ਬਜਟ ਪੇਸ਼ ਕਰਨਗੇ।

 

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਇਸ ਬਜਟ ਇਜਲਾਸ ਦੇ ਸ਼ੁਰੂ ਹੋਣ ਪਹਿਲਾਂ ਆਮ ਆਦਮੀ ਪਾਰਟੀ ਨੇ ਪਟਿਆਲਾ ਚ ਅਧਿਆਪਕਾਂ ਵਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਕੀਤੇ ਗਏ ਰੋਸ਼ ਮੁਜ਼ਾਹਰੇ ਦੌਰਾਨ ਹੋਏ ਲਾਠੀਚਾਰਜ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ‘ਆਪ’ ਵਿਧਾਇਕ ਸਦਨ ਨਹੀਂ ਚੱਲਣ ਦੇਣਗੇ।

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

 
 
ਪੰਜਾਬ ਲਈ ਇਹ ਬਜਟ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਵਿਰੋਧੀ ਧਿਰ ਚ ਬੈਠੀ ਆਮ ਆਦਮੀ ਪਾਰਟੀ ਇਸ ਸਮੇਂ ਦੋ ਹਿੱਸਿਆਂ ਚ ਵੰਡ ਚੁੱਕੀ ਹੈ। ਇਸਦੇ ਬਾਵਜੂਦ ਆਪ ਨੇ ਬਜਟ ਇਜਲਾਸ ਦੌਰਾਨ ਲੋਕਾਂ ਦੇ ਮੁੱਦੇ ਚੁੱਕਣ ਤੇ ਧਿਆਨ ਕੇਂਦਰਿਤ ਕੀਤਾ ਹੈ। ਪਾਰਟੀ ਨੇ ਵੱਖੋ ਵੱਖ ਵਿਧਾਇਕਾਂ ਦੁਆਰਾ ਲਗਭਗ 193 ਸਵਾਲ ਲਗਾਏ ਹਨ।

 

 

ਸੂਤਰਾਂ ਮੁਤਾਬਕ ਬਰਗਾੜੀ, ਬੇਰੋਜ਼ਗਾਰੀ, ਕਿਸਾਨ ਕਰਜ਼ਾ–ਮਾਫੀ, ਐਸਸੀ ਤੇ ਘੱਟ ਗਿਣਤੀ ਸਕਾਲਰਸ਼ਿੱਪ, ਫ਼ਰਜ਼ੀ ਟ੍ਰੈਵਲ ਏਜੰਟ, ਨਦੀਆਂ ਚ ਪ੍ਰਦੂਸ਼ਣ ਤੋਂ ਇਲਾਵਾ ਨਕੋਦਰ ਬੇਅੰਦਬੀ ਕਾਂਡ ਤੇ ਜਸਟਿਸ ਗੁਰਨਾਮ ਸਿੰਘ ਰਿਪੋਰਟ ਜਾਰੀ ਕਰਨ ਦੇ ਮੁੱਦੇ ਆਮ ਆਦਮੀ ਪਾਰਟੀ ਸਦਨ ਚ ਚੁੱਕੇਗੀ।

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Opposition will scuttle the issue of beating with teachers in the session