ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਾਜਿਲਕਾ-ਰਾਜਸਥਾਨ ਬਾਰਡਰ 'ਤੇ ਪੈਂਦੇ ਪੈਟਰੋਲ ਪੰਪਾਂ ਨੂੰ ਬੰਦ ਕਰਨ ਦੇ ਆਦੇਸ਼

ਕੰਬਾਇਨਾਂ ਚਲਾਉਣ ਦਾ ਸਮਾਂ ਸਵੇਰੇ 7 ਵਜੇ ਤੋਂ ਰਾਤ 8 ਵਜੇ ਤੱਕ ਕੀਤਾ ਨਿਰਧਾਰਤ
 

ਜ਼ਿਲ੍ਹਾ ਮੈਜਿਸਟ੍ਰੇਟ ਅਰਵਿੰਦ ਪਾਲ ਸਿੰਘ ਸੰਧੂ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਰਾਜਸਥਾਨ ਬਾਰਡਰ ਨਾਲ ਲੱਗਦੇ ਪੈਟਰੋਲ ਪੰਪਾਂ ਸਬੰਧੀ ਸਟੇਟ ਹਾਈਵੇ ਅਤੇ ਨੈਸ਼ਨਲ ਹਾਈਵੇ ’ਤੇ ਸਥਾਪਿਤ ਸਾਰੇ ਪੈਟਰੋਲ ਪੰਪ ਸਾਰਾ ਦਿਨ ਅਤੇ ਸ਼ਹਿਰੀ/ਪੇਂਡੂ ਖੇਤਰ ਵਿਚ ਰੋਜ਼ਾਨਾ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਖੋਲ੍ਹਣ ਲਈ ਮੁਕਰਰ ਕੀਤਾ ਗਿਆ ਸੀ, ਪਰ ਨਾਲ ਲੱਗਦੇ ਸਰਹੱਦੀ ਸੂਬੇ ਰਾਜਸਥਾਨ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਪੰਜਾਬ ਰਾਜ ਤੋਂ ਵੱਧ ਹਨ।
 

ਜਿਸ ਕਾਰਣ ਫਾਜ਼ਿਲਕਾ ਜ਼ਿਲ੍ਹੇ ਨਾਲ ਲੱਗਦੀ ਅੰਤਰ-ਰਾਜੀ ਸਰਹੱਦ ਰਾਜਸਥਾਨ ਦੇ ਜ਼ਿਆਦਾਤਰ ਲੋਕ ਪੰਜਾਬ ਰਾਜ ਵਿੱਚ ਆਪਣੇ ਵਹੀਕਲਾਂ ਵਿੱਚ ਤੇਲ ਪਵਾਉਣ ਲਈ ਆਉਂਦੇ ਹਨ ਅਤੇ ਅੰਤਰ-ਰਾਜੀ ਮੂਵਮੈਂਟ ਹੋਣ ਲਾਲ ਫਾਜ਼ਿਲਕਾ ਜ਼ਿਲ੍ਹੇ ਅੰਦਰ ਕਰੋਨਾ ਬਿਮਾਰੀ ਫੈਲਣ ਦਾ ਖਤਰਾ ਹੈ। ਇਸ ਲਈ ਫਾਜ਼ਿਲਕਾ ਵਿੱਚ ਸਾਵਧਾਨੀ ਤੌਰ ’ਤੇ ਕਰਫਿਊ ਦੇ ਦੌਰਾਨ ਜੋ ਪੈਟਰੋਲ/ਡੀਜਲ ਪੰਪ ਜ਼ਿਲ੍ਹਾ ਫਾਜਿਲਕਾ ਦੇ ਰਾਜਸਥਾਨ ਅੰਤਰ-ਰਾਜੀ ਬਾਰਡਰ ਦੇ 10 ਕਿਲੋਮੀਟਰ ਦੇ ਘੇਰੇ ਅੰਦਰ ਆਉਂਦੇ ਹਨ ਨੂੰ ਪੂਰਨ ਤੌਰ ਤੇ ਬੰਦ ਕੀਤਾ ਜਾਂਦਾ ਹੈ। ਡੀ.ਐਫ.ਐਸ.ਸੀ ਇਹ ਕਾਰਵਾਈ ਯਕੀਨੀ ਬਣਾਉਣਗੇ।
 

ਜਾਰੀ ਹੁਕਮਾਂ ’ਚ ਉਨ੍ਹਾਂ ਕਿਹਾ ਕਿ ਪਸ਼ੂਆਂ/ਪੋਲਟਰੀ ਆਹਾਰ ਆਦਿ ਦੀ ਸਪਲਾਈ ਜ਼ਿਲ੍ਹਾ ਫਾਜ਼ਿਲਕਾ ਵਿੱਚ ਪਸ਼ੂਆ/ਪੋਲਟਰੀ ਆਹਾਰ ਆਦਿ ਦੀ ਸਪਲਾਈ ਕਰਨ ਦਾ ਸਮਾਂ ਹਰ ਰੋਜ਼ ਸਵੇਰੇ 10 ਤੋਂ ਬਾਅਦ ਦੁਪਹਿਰ 2 ਵਜੇ ਤੱਕ ਕੀਤਾ ਗਿਆ ਸੀ, ਪਰ ਹੁਣ ਹਫਤੇ ਵਿੱਚ ਸੋਮਵਾਰ, ਬੁੱਧਵਾਰ ਅਤੇ ਸ਼ੁਕਰਵਾਰ ਬਾਅਦ ਦੁਪਿਹਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਮੁਕਰਰ ਕੀਤਾ ਜਾਂਦਾ ਹੈ।
 

ਡਿਪਟੀ ਡਾਇਰੈਕਟਰ ਪਸ਼ੂ ਪਾਲਣ ਇਹ ਕਾਰਵਾਈ ਯਕੀਨੀ ਬਨਾਉਣਗੇ। ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਹਾੜੀ ਦੀ ਫਸਲ ਦੀ ਕਟਾਈ ਲਈ ਜਿੰਮੀਦਾਰਾਂ ਨੂੰ ਖੇਤਾਂ ਵਿੰਚ ਕੰਬਾਇਨ੍ਹਾਂ ਦੀ ਵਰਤੋਂ ਲਈ ਸਵੇਰੇ 6 ਤੋਂ ਸ਼ਾਮ 7 ਵਜੇ ਤੱਕ ਚਲਾਉਣ ਦੇ ਆਦੇਸ਼ ਦਿੱਤੇ ਗਏ ਸਨ, ਪਰ ਹੁਣ ਸਰਕਾਰ ਵੱਲੋਂ ਜਾਰੀ ਆਦੇਸ਼ਾਂ ਦੀ ਪਾਲਣਾ ਕਰਦਿਆਂ ਕੰਬਾਇਨਾਂ ਚਲਾਉਣ ਦਾ ਸਮਾਂ ਸਵੇਰੇ 7 ਵਜੇ ਤੋਂ ਰਾਤ 8 ਵਜੇ ਤੱਕ ਮੁਕਰਰ ਕੀਤਾ ਗਿਆ ਹੈ। ਮੁੱਖ ਖੇਤੀਬਾੜੀ ਅਫਸਰ ਫਾਜ਼ਿਲਕਾ ਇਹ ਕਾਰਵਾਈ ਯਕੀਨੀ ਬਣਾਉਣਗੇ।
 

ਇਸੇ ਤਰ੍ਹਾਂ ਜ਼ਿਲ੍ਹੇ ਵਿੱਚ ਹਾੜੀ ਦੀ ਫਸਲ ਦੀ ਕਟਾਈ ਅਤੇ ਸਾਉਣੀ ਦੀ ਫਸਲ ਦੀ ਬਿਜਾਈ ਤੋਂ ਇਲਾਵਾ ਖੇਤੀਬਾੜੀ ਦੇ ਸੰਦਾਂ ਅਤੇ ਜ਼ਿੰਮੀਦਾਰਾਂ ਦੀਆਂ ਮੁਢਲੀਆਂ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕੁਆਪਰੇਟਿਵ ਸੁਸਾਇਟੀਆਂ ਨੂੰ ਖੋਲ੍ਹਣ ਦਾ ਸਮ੍ਹਾਂ ਮੁਕਰਰ ਕੀਤਾ ਜਾਂਦਾ ਹੈ। ਕੋਆਪੇਰੇਟਿਵ ਸੁਸਾਇਟੀਆ ਵਿਚ ਡਿਊਟੀ ’ਤੇ ਤਾਇਨਾਤ ਕਰਮਚਾਰੀਆਂ ਦਾ ਆਈ.ਕਾਰਡ ਹੀ ਉਨ੍ਹਾਂ ਦਾ ਕਰਫਿਊ ਪਾਸ ਹੋਵੇਗਾ। ਜ਼ਿਲ੍ਹਾ ਰਜਿਸਟਰਾਰ ਕੋਆਪਰੇਟਿਵ ਸੁਸਾਇਟੀ, ਫਾਜ਼ਿਲਕਾ ਕੋਵਿਡ-19 ਅਧੀਨ ਪੰਜਾਬ ਸਰਕਾਰ/ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨੀ ਯਕੀਨੀ ਬਨਾਉਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Order to close petrol pumps on Fazilka Rajasthan border