ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੱਸਾਂ ’ਚ ਔਰਤਾਂ, ਬਜ਼ੁਰਗਾਂ ਲਈ ਸੀਟਾਂ ਰਾਖਵੀਆਂ ਰੱਖਣ ਦੇ ਆਦੇਸ਼

ਬੱਸਾਂ ’ਚ ਔਰਤਾਂ, ਬਜ਼ੁਰਗਾਂ ਲਈ ਸੀਟਾਂ ਰਾਖਵੀਆਂ ਰੱਖਣ ਦੇ ਆਦੇਸ਼

ਕੌਮਾਂਤਰੀ ਮਹਿਲਾ ਦਿਵਸ  ਮੌਕੇ ਮਹਿਲਾਵਾਂ ਸਮੇਤ ਬਜ਼ੁਰਗਾਂ ਤੇ ਦਿਵਿਆਂਗਾਂ ਲਈ ਪੰਜਾਬ ਸਰਕਾਰ ਵੱਲੋਂ ਇਕ ਤੋਹਫਾ ਦਿੱਤਾ ਗਿਆ ਹੈ।   ਜਾਰੀ ਇਕ ਬਿਆਨ ਵਿਚ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਦੱਸਿਆ ਕਿ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ’ਚ ਮਹਿਲਾਵਾਂ/ਦਿਵਿਆਂਗਾਂ/ਬਜ਼ੁਰਗਾਂ ਲਈ 15 ਸੀਟਾਂ ਰਾਖਵੀਆਂ ਰੱਖਣ ਦਾ ਫੈਸਲਾ ਕੀਤਾ ਹੈ

 

ਉਨ੍ਹਾਂ ਕਿਹਾ ਕਿ ਸੀਟਾਂ ਰਾਖਵੀਆਂ ਰੱਖਣ ਦੇ ਫੈਸਲੇ ਨੂੰ ਸਖਤੀ ਨਾਲ ਲਾਗੂ ਕਰਨ ਲਈ ਪ੍ਰਮੁੱਖ ਸਕੱਤਰ ਟਰਾਂਸਪੋਰਟ ਅਤੇ ਸਟੇਟ ਟਰਾਂਸਪੋਰਟ ਕਮਿਸ਼ਨਰ ਨੂੰ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ ਨ੍ਹਾਂ ਅੱਗੇ ਕਿਹਾ ਕਿ ਬੱਸਾਂ ’ਚ ਮਹਿਲਾਵਾਂ/ਦਿਵਿਆਂਗਾਂ/ ਬਜ਼ੁਰਗਾਂ ਦੀ ਭਲਾਈ ਅਤੇ ਉਨ੍ਹਾਂ ਦੀ ਸੁਰੱਖਿਅਤ ਅਤੇ ਆਰਾਮਦਾਇਕ ਯਾਤਰਾ ਨੂੰ ਯਕੀਨੀ ਬਣਾਉਣਾ ਸੂਬਾ ਸਰਕਾਰ ਦਾ ਮੁੱਖ ਮੰਤਵ ਹੈ

 

ਟਰਾਂਸਪੋਰਟ ਮੰਤਰੀ ਨੇ ਕਿਹਾ ਕਿ 4 ਤੋਂ 6 ਸੀਟਾਂ ਬਜ਼ੁਰਗਾਂ ਅਤੇ 7 ਤੋਂ 18 ਸੀਟਾਂ ਮਹਿਲਾਵਾਂ ਲਈ ਰਾਖਵੀਆਂ ਰੱਖੀਆਂ ਗਈਆਂ ਹਨ ਦਿਵਿਆਂਗਾਂ ਲਈ ਸੀਟ ਨੰਬਰ 4 ਤੋਂ 18 ਵਿਚ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਇਸ ਸਬੰਧੀ ਸੀਟ ਦੇ ਪਿਛਲੇ ਪਾਸੇ ਵੀ ਸਪੱਸ਼ਟ ਕੀਤਾ ਜਾਵੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਹੋਰ ਵਿਅਕਤੀ ਇਹਨਾਂ ਰਾਖਵੀਆਂ ਸੀਟਾਂ ’ਤੇ ਨਾ ਬੈਠੇ ਉਪਰੋਕਤ ਵਰਗਾਂ ਨੂੰ ਸੀਟ ਨੰਬਰ ਜਾਰੀ ਕਰਨ ਲਈ ਬੱਸ ਅੱਡਿਆਂ ’ਤੇ ਵੱਖਰੀ ਕਤਾਰ ਬਣਾਉਣ ਲਈ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Order to reserve seats for women seniors in buses