ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਧੇ ਮਾਂ ਦੀਆਂ ਮੁਸ਼ਕਲਾਂ ਵਧੀਆਂ, ਹਾਈਕੋਰਟ ਨੇ ਦਿੱਤੇ ਜਾਂਚ ਦੇ ਹੁਕਮ

ਆਪਣੇ ਬਿਆਨਾਂ ਅਤੇ ਅਜੀਬੋ ਗਰੀਬ ਹਰਕਤਾਂ ਨਾਲ ਵਿਵਾਦਾਂ ਚ ਰਹਿਣ ਵਾਲੀ ਬਹੁਚਰਚਿਤ ਸਾਧਵੀ ਰਾਧੇ ਮਾਂ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਤਾਜ਼ਾ ਮਾਮਲੇ ਚ ਹਾਈ ਕੋਰਟ ਨੇ ਉਨ੍ਹਾਂ ਖਿਲਾਫ ਅਜਿਹੀ ਹੀ ਇੱਕ ਕਾਰਗੁਜ਼ਾਰੀ ਦੇ ਚੱਲਦਿਆਂ ਜਾਂਚ ਕਰਨ ਦੇ ਹੁਕਮ ਦੇ ਦਿੱਤੇ ਹਨ।

 

ਜਾਣਕਾਰੀ ਮੁਤਾਬਕ ਸੁਰਿੰਦਰ ਮਿੱਤਲ ਨਾਂ ਦੇ ਵਿਅਕਤੀ ਨੇ ਦੋਸ਼ ਲਗਾਇਆ ਹੈ ਕਿ ਰਾਧੇ ਮਾਂ ਨੇ ਉਸਨੂੰ ਧਮਕੀਆਂ ਦੇ ਰਹੀ ਹੈ ਕਿ ਉਹ ਰਾਧੇ ਮਾਂ ਖਿਲਾਫ ਕੁਝ ਵੀ ਨਾ ਬੋਲੇ। ਜਿਸ ਤੋਂ ਬਾਅਦ ਸੁਰਿੰਦਰ ਮਿੱਤਲ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖਟਖਟਾਇਆ।

 

ਹਾਈਕੋਰਟ ਨੇ ਸੁਰਿੰਦਰ ਮਿੱਤਲ ਦੀ ਅਪੀਲ ਤੇ ਕਾਰਵਾਈ ਕਰਦਿਆਂ ਰਾਧੇ ਮਾਂ ਖਿਲਾਫ ਜਾਂਚ ਦੇ ਹੁਕਮ ਦੇ ਦਿੱਤੇ ਹਨ। ਹਾਈਕੋਰਟ ਨੇ ਰਾਧੇ ਮਾਂ ਖਿਲਾਫ ਜਾਂਚ ਕਰਨ ਲਈ 2 ਮੈਂਬਰੀ ਐਸਆਈਟੀ ਬਣਾਉਣ ਦਾ ਹੁਕਮ ਦਿੱਤਾ ਹੈ। ਇਹ 2 ਮੈਂਬਰੀ ਟੀਮ ਸੁਰਿੰਦਰ ਮਿੱਤਲ ਦੁਆਰਾ ਰਾਧੇ ਮਾਂ ਤੇ ਲਗਾਏ ਗਏ ਦੋਸ਼ਾਂ ਦੀ ਜਾਂਚ ਕਰੇਗੀ ਅਤੇ ਮਿੱਥੇ ਗਏ ਇੱਕ ਮਹੀਨੇ ਚ ਆਪਣੀ ਰਿਪੋਰਟ ਅਦਾਲਤ ਨੂੰ ਸੌਂਪੇਗੀ। ਜਿਸ ਤੋਂ ਬਾਅਦ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗੀ।

 

ਫਗਵਾੜਾ ਦੇ ਰਹਿਣ ਵਾਲੇ ਸੁਰਿੰਦਰ ਮਿੱਤਲ ਨੇ ਅਪੀਲ ਦਾਇਰ ਕਰਦਿਆਂ ਕਿਹਾ ਸੀ ਕਿ ਰਾਧੇ ਮਾਂ ਤੋਂ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ ਕਿ ਸੁਰਿੰਦਰ ਰਾਧੇ ਮਾਂ ਖਿਲਾਫ ਨਾ ਬੋਲਣ। ਸੁਰਿੰਦਰ ਦਾ ਕਹਿਣਾ ਹੈ ਕਿ ਉਸਨੇ ਇਸ ਮਾਮਲੇ ਚ ਪੁਲਿਸ ਨੂੰ ਸਿ਼ਕਾਇਤ ਦਿੱਤੀ ਸੀ ਕਿ ਰਾਧੇ ਮਾਂ ਜਗਰਾਤੇ ਚ ਖੁੱਦ ਨੂੰ ਦੁਰਗਾਂ ਮਾਂ ਦਾ ਅਵਤਾਰ ਦੱਸ ਕੇ ਤ੍ਰਿਸ਼ੂਲ ਲੈ ਕੇ ਬੈਠਦੀ ਹੈ। ਜਿਸ ਕਾਰਨ ਉਨ੍ਹਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ।


 
ਅਪੀਲ ਚ ਕਿਹਾ ਗਿਆ ਸੀ ਕਿ ਸੁਰਿੰਦਰ ਦੇ ਨਾਲ ਕਈ ਲੋਕਾਂ ਨੇ ਰਾਧੇ ਮਾਂ ਦਾ ਵਿਰੋਧ ਕੀਤਾ ਸੀ ਅਤੇ ਜਗਰਾਤਾ ਨਹੀਂ ਹੋਣ ਦਿੱਤਾ ਸੀ। ਇਸ ਮਗਰੋਂ ਉਨ੍ਹਾਂ ਨੂੰ ਰਾਧੇ ਮਾਂ ਵਲੋਂ ਪਹਿਲਾਂ ਤਾਂ ਫ਼ੋਨ ਆਇਆ ਅਤੇ ਪੈਸਿਆਂ ਦਾ ਆਫਰ ਦਿੱਤਾ ਗਿਆ।

 

ਸੁਰਿੰਦਰ ਵਲੋਂ ਆਫਰ ਰੱਦ ਕਰਨ ਤੇ ਉਨ੍ਹਾਂ ਨੂੰ ਧਮਕੀਆਂ ਮਿਲਣ ਲੱਗੀਆਂ ਕਿ ਉਹ ਰਾਧੇ ਮਾਂ ਦੇ ਮਾਮਲੇ ਚ ਦਖਲ ਨਾ ਦੇਣ। ਜਿਸ ਤੋਂ ਬਾਅਦ ਉਨ੍ਹਾਂ ਪੁਲਿਸ ਵਿਚ ਸਿ਼ਕਾਇਤ ਦਿੱਤੀ। ਪੁਲਿਸ ਨੇ ਸਿਆਸੀ ਪ੍ਰਭਾਵ ਕਾਰਨ ਕੋਈ ਕਾਰਵਾਈ ਨਹੀਂ ਕੀਤੀ। ਜਿਸ ਤੋਂ ਬਾਅਦ ਸੁਰਿੰਦਰ ਮਿੱਤਲ ਨੇ ਪੰਜਾਬ ਅਤੇ ਹਰਿਆਣਾ ਕੋਰਟ ਚ ਅਪੀਲ ਦਾਇਰ ਕੀਤੀ।

  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ordered of inquiry by the High Court against Radhe maa