ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਾਜ਼ਿਲਕਾ ਸ਼ਹਿਰ ਦੀ ਸਫ਼ਾਈ ਵਿਵਸਥਾ ’ਤੇ ਹੋਰ ਵਧੇਰੇ ਧਿਆਨ ਦੇਣ ਦੇ ਹੁਕਮ ਜਾਰੀ

ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਰੋਗਾਣੂ ਮੁਕਤ ਸਪਰੇਅ ਦੀ ਪ੍ਰਕਿਰਿਆ ਜਾਰੀ -ਨਰੇਸ਼ ਖੇੜਾ


ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਧਿਆਨ ’ਚ ਰੱਖਦੇ ਹੋਏ ਫ਼ਾਜ਼ਿਲਕਾ ਸ਼ਹਿਰ ਦੀ ਸਫ਼ਾਈ ਵਿਵਸਥਾ ਪ੍ਰਤੀ ਨਗਰ ਕੌਂਸਲ ਫਾਜ਼ਿਲਕਾ ਦੇ ਅਧਿਕਾਰੀਆਂ ਨੂੰ ਵੱਧ ਤੋਂ ਵੱਧ ਧਿਆਨ ਦੇਣ ਲਈ ਆਦੇਸ਼ ਜਾਰੀ ਕੀਤੇ ਗਏ ਹਨ। ਇਹ ਜਾਣਕਾਰੀ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਦਿੱਤੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਹਰੇਕ ਵਾਰਡ, ਗਲੀ, ਮੁਹੱਲੇ ਅੰਦਰ ਸਾਫ਼- ਸਫ਼ਾਈ, ਸੈਨੀਟਾਈਜ਼ਰ ਲਈ ਨਗਰ ਕੌਂਸਲ ਦੀਆਂ ਟੀਮਾਂ ਵੱਲੋਂ ਕੋਵਿਡ 19 ਦੇ ਸੰਕਟ ਦੇ ਬਾਵਜੂਦ ਮੁਹਰਲੀ ਕਾਤਾਰ ’ਚ ਸੇਵਾਵਾਂ ਨਿਭਾਈਆ ਜਾ ਰਹੀਆ ਹਨ। 

 

ਉਨ੍ਹਾਂ ਸ਼ਹਿਰ ਵਾਸੀਆਂ ਨੂੰ ਆਲੇ-ਦੁਆਲੇ ਕੂੜਾ ਨਾ ਸੁੱਟਣ ਦੀ ਅਪੀਲ ਕਰਦਿਆਂ ਕਿਹਾ ਕਿ ਘਰਾਂ ਤੋਂ ਕੂੜਾ ਲੈਣ ਆਉਂਦੇ ਸਫ਼ਾਈ ਕਰਮਚਾਰੀਆਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਅਲਗ ਅਲਗ ਮੁਹੱਈਆ ਕਰਵਾਇਆ ਜਾਵੇ।

 

ਇਸ ਮੌਕੇ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਸੈਨਟਰੀ ਇੰਸਪੈਕਟਰ ਨਰੇਸ਼ ਖੇੜਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਅਤੇ ਕਾਰਜ ਸਾਧਕ ਅਫ਼ਸਰ ਰਜ਼ਨੀਸ ਕੁਮਾਰ ਦੀਆਂ ਹਦਾਇਤਾਂ ’ਤੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਉੱਤੇ ਤਿਆਰ ਕੀਤੇ ਰੋਸਟਰ ਅਨੁਸਾਰ ਰੋਗਾਣੂ ਮੁਕਤ ਸਪਰੇਅ ਦੀ ਪ੍ਰਕਿਰਿਆ ਜਾਰੀ ਹੈ। 

 

ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਨੂੰ ਸਫ਼ਾਈ ਦੇ ਸਮੇਂ ਬਕਾਇਦਾ ਗਲੱਬਜ਼, ਮਾਸਕ ਅਤੇ ਹੋਰ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ, ਤਾਂ ਜੋ ਸਫ਼ਾਈ ਕਰਮਚਾਰੀ ਆਪਣੇ ਆਪ ਨੂੰ ਵੀ ਸੁਰੱਖਿਅਤ ਰੱਖ ਸਕਣ।

 

ਉਨ੍ਹਾਂ ਦੱਸਿਆ ਕਿ ਸ਼ਹਿਰ ਵਿਚੋਂ ਡੋਰ ਟੂ ਡੋਰ ਕੂੜਾ ਕੁਲੈਕਸ਼ਨ ਕੀਤੀ ਗਈ ਅਤੇ ਮਹਾਵੀਰ ਕਲੋਨੀ, ਅਗਰਸੇਨ ਚੌਂਕ, ਜੱਟਿਆ ਮੁਹੱਲਾ, ਅਬੋਹਰੀ ਰੋਡ, ਗਊਸ਼ਾਲਾ ਰੋਡ, ਪ੍ਰਤਾਗ ਬਾਗ਼, ਸਿਵਲ ਲਾਈਨ, ਡੈਡ ਰੋਡ, ਬਾਦਲ ਕਾਲੋਨੀ, ਝੀਵਰ ਮੁਹੱਲਾ, ਸ਼ਿਵਪੁਰੀ ਰੋਡ, ਗਾਂਧੀ ਨਗਰ, ਰਿੱਧੀ ਸਿਧੀ ਕਾਲੋਨੀ, ਉਡਾਂ ਵਾਲੀ ਬਸਤੀ, ਅੰਨੀ ਦਿੱਲੀ, ਸਿਵਲ ਲਾਈਨ, ਆਰੀਆ ਨਗਰ, ਨਵੀ ਆਬਾਦੀ ਅਤੇ ਬਾਰਡਰ ਰੋਡ ਕੂੜਾ ਡਿਪੂ ਅਤੇ ਸ਼ਹਿਰ ਵਿਚ ਬਣੇ ਪਬਲਿਕ ਟੁਆਇਲਟਾਂ ਦੀ ਸਾਫ਼-ਸਫ਼ਾਈ ਕਰਵਾਈ ਗਈ। 

 

ਇਸ ਤੋਂ ਇਲਾਵਾ ਬਸਤੀ ਹਜੂਰ ਸਿੰਘ, ਝੁਲੇ ਲਾਲ ਕਾਲੋਨੀ, ਗਾਂਧੀ ਨਗਰ, ਪਾਰਕ ਵਾਲੀ ਗਲੀਆਂ, ਰਾਜਪੁਤ ਧਰਮਸ਼ਾਲਾ ਵਾਲੀਆਂ ਗਲੀਆਂ ਅਤੇ ਵਾਰਡ ਨੰਬਰ 11 ਤੇ 12 ਨੂੰ ਸੈਨੇਟਾਈਜ਼ ਕੀਤਾ ਗਿਆ।
....

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Orders issued to pay more attention to the sanitation system of Fazilka city