ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਲ ਕੇਸਾਂ ਦੇ ਨਿਪਟਾਰੇ ਛੇਤੀ ਕਰਨ ਦੇ ਹੁਕਮ

ਮਾਲ ਕੇਸਾਂ ਦੇ ਨਿਪਟਾਰੇ ਛੇਤੀ ਕਰਨ ਦੇ ਹੁਕਮ

ਸੂਬੇ ਦੀਆਂ ਮਾਲ ਅਦਾਲਤਾਂ `ਚ ਲੰਬੇ ਸਮੇਂ ਤੋਂ ਲਮਕਦੇ ਕੇਸਾਂ ਨੂੰ ਛੇਤੀ ਹੱਲ ਕਰਨ ਲਈ ਵਿਭਾਗ ਨੂੰ ਹੁਕਮ ਦਿੱਤੇ ਗਏ ਹਨ। ਇਨ੍ਹਾਂ ਮਾਮਲਿਆਂ ਨੂੰ ਹੱਲ ਕਰਨ ਵਾਸਤੇ ਵਿਭਾਗ ਨੂੰ ਹੁਕਮ ਦਿੱਤੇ ਗਏ ਹਨ ਕਿ ਇਕ ਤੋਂ ਦੋ ਸਾਲ ਪੁਰਾਣੇ ਕੇਸਾਂ ਸਬੰਧੀ ਮੈਰਿਟ ਆਧਾਰ ਉਤੇ ਤੁਰੰਤ ਫੈਸਲੇ ਕਰਨ ਦੀ ਹਦਾਇਤ ਦਿੱਤੀਆਂ ਗਈਆਂ। ਇਹ ਵੀ ਕਿਹਾ ਗਿਆ ਕਿ ਇਨ੍ਹਾਂ ਕੇਸਾਂ ਦਾ ਹੱਲ ਛੇਤੀ ਕੀਤਾ ਜਾਵੇ, ਭਾਵੇਂ ਰੋਜ਼ਾਨਾ ਆਧਾਰ ਉਤੇ ਸੁਣਵਾਈ ਕਰਨੀ ਪਵੇ।


ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਮਾਲ ਅਦਾਲਤਾਂ `ਚ ਕੇਸ ਸਮੇਂ ਸਿਰ ਨਿਬੇੜੇ ਜਾਣ ਤਾਂ ਜੋ ਲੋਕਾਂ ਨੂੰ ਸਮੇਂ ਸਿਰ ਇਨਸਾਫ਼ ਮਿਲ ਸਕੇ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਏ। ਉਨ੍ਹਾਂ ਨੇ ਹਰੇਕ ਪੱਧਰ ਦੀ ਮਾਲ ਅਦਾਲਤ ਵਿੱਚ ਲੰਬਿਤ ਪਏ ਖਾਸ ਤੌਰ ’ਤੇ ਖਸਰਾ ਗਿਰਦਾਵਰੀ ਨਾਲ ਸਬੰਧਤ ਕੇਸਾਂ ਨੂੰ ਛੇ ਮਹੀਨਿਆਂ ਅੰਦਰ ਨਿਬੇੜਨ ਦੀ ਹਦਾਇਤ ਕੀਤੀ।

 

ਵਿਭਾਗ ਦੇ ਵਧੀਕ ਮੁੱਖ ਸਕੱਤਰ ਕਮ ਵਿੱਤੀ ਕਮਿਸ਼ਨਰ ਮਾਲ ਐਮ ਪੀ ਸਿੰਘ ਨੇ ਦੱਸਿਆ ਕਿ ਇੰਤਕਾਲ (ਗ਼ੈਰ-ਮੁਤਨਾਜ਼ਾ/ਮੁਤਨਾਜ਼ਾ) ਚਾਹੇ ਅਪੀਲ ਅਧੀਨ, ਨਿਸ਼ਾਨਦੇਹੀ, ਤਕਸੀਮ, ਖਸਰਾ ਗਿਰਦਾਵਰੀ ਅਤੇ ਨੰਬਰਦਾਰੀ ਨਾਲ ਸਬੰਧਤ ਕਈ ਕੇਸ ਵੱਖ ਵੱਖ ਪੱਧਰ ’ਤੇ ਅਦਾਲਤਾਂ ਵਿੱਚ ਲੰਬਿਤ ਪਏ ਹਨ। ਇਥੋਂ ਤਕ ਕਿ ਕੁਝ ਕੇਸ ਤਾਂ ਦੋ ਵਰ੍ਹੇ ਵੀ ਪੁਰਾਣੇ ਹਨ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਮਾਲ ਅਦਾਲਤਾਂ ਵਿੱਚ ਲੰਬਿਤ ਪਏ ਕੇਸਾਂ ਦਾ ਜਲਦੀ ਨਿਪਟਾਰਾ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:orders speedy disposal of revenue cases