ਅਗਲੀ ਕਹਾਣੀ

ਨਾਭਾ ਦੀ ਓਪਨ ਜੇਲ 'ਚ ਹੋਵੇਗੀ ਆਰਗੈਨਿਕ ਖੇਤੀ

ਨਾਭਾ ਦੀ ਓਪਨ ਜੇਲ੍ਹ ਵਿੱਚ ਹੋਵੇਗੀ ਆਰਗੈਨਿਕ ਖੇਤੀ

ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ . ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਨਾਭਾ ਜੇਲ੍ਹ ਦੀ ਓਪਨ ਜੇਲ੍ਹ ਦਾ ਦੌਰਾ ਕਰਕੇ ਨਾ ਕੇਵਲ ਜੇਲ੍ਹ ਦੇ ਕੈਦੀਆਂ ਦੀਆਂ ਮੁਸ਼ਕਲਾਂ 'ਤੇ ਵਿਚਾਰ ਕਰਦਿਆਂ ਜੇਲ੍ਹ ਦਾ ਜਾਇਜ਼ਾ ਲਿਆ ਸਗੋਂ ਨਾਲ ਹੀ ਇਸ ਖੁੱਲੀ ਖੇਤੀਬਾੜੀ ਲਈ ਜੇਲ੍ਹ ਨੂੰ ਹੋਰ ਵੱਡਾ ਕਰਨ ਦੀਆਂ ਸੰਭਾਵਨਾਵਾਂ ਦੀ ਵੀ ਸਮੀਖਿਆ ਕੀਤੀ।

 

 

ਇਸ ਮੌਕੇ ਜੇਲ੍ਹ ਮੰਤਰੀ . ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਡੀ.ਜੀ.ਪੀ. ਜੇਲ੍ਹ ਸ੍ਰੀ ਰੋਹਿਤ ਚੌਧਰੀ ਅਤੇ ਮੋਹਾਲੀ ਦੀ ਰਾਊਂਡ ਗਲਾਸ ਫਾਊਂਡੇਸ਼ਨ ਦੇ ਸੀ.. ਸਨੀ ਸਿੰਘ ਵੀ ਮੌਜੂਦ ਸਨ।

 

 

. ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਖੁੱਲੀ ਜੇਲ੍ਹ ਵਿੱਚ ਛੇਤੀ ਹੀ ਆਰਗੈਨਿਕ ਖੇਤੀ ਕਰਨ ਦਾ ਵਿਚਾਰ ਹੈ। ਇਸ ਤੋਂ ਇਲਾਵਾ ਜੇਲ੍ਹ ਵਿੱਚ ਕੈਦੀਆਂ ਦੇ ਮਾਨਸਿਕ ਵਿਕਾਸ ਵੱਲ ਵੀ ਕੰਮ ਕੀਤਾ ਜਾਵੇਗਾ ਤਾਂ ਕਿ ਉਹ ਜੇਲ੍ਹ ਵਿਚੋਂ ਬਾਹਰ ਨਿੱਕਲ ਕੇ ਦੇਸ਼ ਅਤੇ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਹੋ ਸਕਣ। ਜੇਲ੍ਹ ਮੰਤਰੀ ਨੇ ਦੱਸਿਆ ਕਿ ਇਸ ਕੰਮ ਲਈ ਸ੍ਰੀ ਸਨੀ ਸਿੰਘ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ

 

 

. ਰੰਧਾਵਾ ਨੇ ਦੱਸਿਆ ਕਿ ਮੌਜੂਦਾ ਸਮੇਂ ' ਇਸ ਜੇਲ ਕੋਲ 85 ਏਕੜ ਜ਼ਮੀਨ ਹੈ ਜਿਸ ਵਿਚੋਂ 65 ਏਕੜ ਵਿੱਚ ਖੇਤੀ ਕੀਤੀ ਜਾ ਰਹੀ ਹੈ ਤੇ ਜੇਲ ਵਿੱਚ 75 ਕੈਦੀਆਂ ਦੇ ਰਹਿਣ ਦੀ ਥਾਂ ਹੈ। ਜਦੋਂ ਕਿ ਜੇਲ੍ਹ ਵਿੱਚ ਫਿਲਹਾਲ 48 ਕੈਦੀ ਹੀ ਰਹਿ ਰਹੇ ਹਨ। ਇਸ ਖੇਤੀਬਾੜੀ ਜੇਲ੍ਹ ਵਿੱਚ ਪਸ਼ੂ ਪਾਲਣ ਵਿਭਾਗ ਨੂੰ ਦੇਣ ਲਈ ਹਰੇ ਚਾਰੇ ਦੀ ਖੇਤੀ ਤੋਂ ਇਲਾਵਾ ਕੁਝ ਹਿੱਸੇ ਵਿੱਚ ਕਣਕ ਤੇ ਝੋਨੇ ਦੀ ਖੇਤੀ ਵੀ ਆਰਗੈਨਿਕ ਤਰੀਕੇ ਨਾਲ ਕੀਤੀ ਜਾਂਦੀ ਹੈ।

 

 

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਜੇਲ੍ਹ ਮੰਤਰੀ . ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜੇਲ੍ਹਾਂ ਵਿੱਚ ਲੱਗੇ ਜੈਮਰ ਹੁਣ ਪੁਰਾਣੇ ਹੋ ਚੁੱਕੇ ਹਨ ਅਤੇ ਬੰਦੀਆਂ ਦੇ ਸਾਰੇ ਸਰੀਰ ਨੂੰ ਸਕੈਨ ਕਰਨ ਵਾਲੇ ਯੰਤਰਾਂ ਲਈ ਕਾਫ਼ੀ ਪੈਸੇ ਦੀ ਜ਼ਰੂਰਤ ਹੈ ਜਿਸ ਨੂੰ ਪੂਰਾ ਕਰਨ ਦੀ ਕੋਸਿਸ਼ ਕੀਤੀ ਜਾ ਰਹੀ ਹੈ। . ਰੰਧਾਵਾ ਨੇ ਕਿਹਾ ਕਿ ਜੇਲ੍ਹ ਵਿੱਚ ਜੇਕਰ ਕੋਈ ਨਵਾਂ ਜਾਂ ਪੁਰਾਣਾ ਮੋਬਾਇਲ ਜੇਕਰ ਰਿਹਾ ਹੈ ਤਾਂ ਇਹ ਫੜੇ ਵੀ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਦੋਸ਼ੀ ਜੇਲ ਕਰਮਚਾਰੀਆਂ ਵਿਰੁੱਧ ਕਾਰਵਾਈ ਵੀ ਕੀਤੀ ਜਾ ਰਹੀ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Organic Farming will be done in Nabha s Open Jail