ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

167 ਇੰਜੀਨੀਅਰ ਪੰਜਾਬ ਪੁਲਿਸ `ਚ ਬਣੇ ਕਾਂਸਟੇਬਲ

150 ਤੋਂ ਵੱਧ ਇੰਜੀਨੀਅਰ ਪੰਜਾਬ ਪੁਲਿਸ `ਚ ਬਣੇ ਕਾਂਸਟੇਬਲ

ਪੰਜਾਬ ਪੁਲਿਸ `ਚ ਇਸ ਵੇਲੇ 167 ਕਾਂਸਟੇਬਲ ਅਜਿਹੇ ਹਨ, ਜਿਨ੍ਹਾਂ ਦੀ ਅਸਲ ਯੋਗਤਾ ਤਾਂ ਇੰਜਨੀਅਰ ਬਣਨ ਦੀ ਹੈ ਪਰ ਕਿਤੇ ਕੋਈ ਯੋਗ ਕੰਮ ਨਾ ਮਿਲਣ ਕਾਰਨ ਹੁਣ ਮਜਬੂਰਨ ਪੁਲਿਸ `ਚ ਭਰਤੀ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਕਾਂਸਟੇਬਲਾਂ ਕੋਲ ਬੀ.ਟੈੱਕ. ਜਾਂ ਐੱਮ.ਟੈੱਕ. ਦੀ ਡਿਗਰੀ ਹੈ।


ਇਨ੍ਹਾਂ ਇੰਜੀਨੀਅਰਿੰਗ ਗ੍ਰੈਜੂਏਟਸ ਨੂੰ ਪੰਜਾਬ ਪੁਲਿਸ ਦੇ ਆਈਟੀ (ਸੂਚਨਾ ਤਕਨਾਲੋਜੀ) ਅਤੇ ਇੰਟੈਲੀਜੈਂਸ ਵਿੰਗ ਵਿੱਚ ਭਰਤੀ ਕੀਤਾ ਗਿਆ ਹੈ। ਉਨ੍ਹਾਂ ਅੱਜ ਵੀਰਵਾਰ ਨੂੰ ਆਪਣੀ ਨੌਂ ਮਹੀਨਿਆਂ ਦੀ ਸਿਖਲਾਈ ਮੁਕੰਮਲ ਕੀਤੀ ਹੈ। ਇਹ ਜਾਣਕਾਰੀ ਅੱਜ ਇੱਥੇ ਕਮਾਂਡੈਂਟ (ਸਿਖਲਾਈ ਕੇਂਦਰ) ਰਾਜਪਾਲ ਸਿੰਘ ਸੰਧੂ ਨੇ ਦਿੱਤੀ।


ਇਨ੍ਹਾਂ ਟਰੇਨੀਜ਼ ਦੀ ਪਾਸਿੰਗ ਆਊਟ ਪਰੇਡ ਮੌਕੇ ਇੰਟੈਲੀਜੈਂਸ ਮਾਮਲਿਆਂ ਦੇ ਆਈਜੀ ਮੌਜੂਦ ਸਨ; ਉਨ੍ਹਾਂ ਨੇ 257 ਟਰੇਨੀਜ਼ ਦੇ ਮਾਰਚ ਪਾਸਟ ਦੀ ਸਲਾਮੀ ਲਈ।


ਇਸ ਮੌਕੇ ਸ੍ਰੀ ਰਾਮ ਸਿੰਘ ਨੇ ਕਾਂਸਟੇਬਲਾਂ ਨੂੰ ਆਪਣੀਆਂ ਡਿਊਟੀਆਂ ਪੂਰੀ ਈਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਦੀ ਸਲਾਹ ਦਿੱਤੀ ਅਤੇ ਪੰਜਾਬ ਪੁਲਿਸ ਦਾ ਆਦਰ-ਮਾਣ ਸਦਾ ਕਾਇਮ ਰੱਖਣ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਟਰੇਨਿੰਗ ਸੈਂਟਰ `ਚ ਖ਼ਸਰੀਰਕ ਅਭਿਆਸ, ਡ੍ਰਿਲਜ਼, ਹਥਿਆਰ ਚਲਾਉਣਾ, ਨਿਸ਼ਾਨੇਬਾਜ਼ੀ ਅਤੇ ਕਾਨੂੰਨ, ਆਈਟੀ ਤੇ ਇੰਟੈਲੀਜੈਂਸ ਜਿਹੇ ਵਿਸ਼ੇ ਪੜ੍ਹਾਏ ਤੇ ਸਿਖਾਏ ਜਾਂਦੇ ਹਨ। 1993 ਤੋਂ ਲੈ ਕੇ ਹੁਣ ਤੱਕ ਇੱਥੇ 60 ਹਜ਼ਾਰ ਕਾਂਸਟੇਬਲਾਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Over 150 Engineers are now Constables in PP