ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੁਝ ਘੰਟਿਆਂ ਤੱਕ ਬਾਹਰ ਕੱਢ ਲਿਆ ਜਾਵੇਗਾ ਫਤਿਹਵੀਰ ਸਿੰਘ

ਕੁਝ ਘੰਟਿਆਂ ਤੱਕ ਬਾਹਰ ਕੱਢ ਲਿਆ ਜਾਵੇਗਾ ਫਤਿਹਵੀਰ ਸਿੰਘ

1 / 2ਕੁਝ ਘੰਟਿਆਂ ਤੱਕ ਬਾਹਰ ਕੱਢ ਲਿਆ ਜਾਵੇਗਾ ਫਤਿਹਵੀਰ ਸਿੰਘ

ਕੁਝ ਘੰਟਿਆਂ ਤੱਕ ਬਾਹਰ ਕੱਢ ਲਿਆ ਜਾਵੇਗਾ ਫਤਿਹਵੀਰ ਸਿੰਘ

2 / 2ਕੁਝ ਘੰਟਿਆਂ ਤੱਕ ਬਾਹਰ ਕੱਢ ਲਿਆ ਜਾਵੇਗਾ ਫਤਿਹਵੀਰ ਸਿੰਘ

PreviousNext

ਬੋਰਵੈੱਲ ਵਿੱਚ ਡਿੱਗਿਆ ਫਤਿਹਵੀਰ ਸਿੰਘ ਨੂੰ 46 ਘੰਟਿਆਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਉਸ ਨੂੰ ਬਾਹਰ ਕੱਢਣ ਪ੍ਰਸ਼ਾਸਨ, ਐਨਡੀਆਰਐਫ ਅਤੇ ਸਥਾਨਕ ਲੋਕਾਂ ਵੱਲੋਂ ਲਗਾਤਾਰ ਕੋਸ਼ਿਸ਼ ਜਾਰੀ ਹਨ। ਪ੍ਰਸ਼ਾਸ਼ਨ ਵੱਲੋਂ ਡੇਰਾ ਪ੍ਰੇਮੀਆਂ ਦੀ ਮਦਦ ਨਾਲ ਬੋਰਵੈਲ ਦੇ ਬਰਾਬਰ ਕਰੀਬ ਅੱਸੀ ਫੁੱਟ ਡੂੰਘਾ ਬੋਰ ਪੁੱਟ ਲਿਆ ਹੈ। ਗੁਰਲੀਨ ਕੌਰ ਤਹਿਸੀਲਦਾਰ ਸੁਨਾਮ ਮੁਤਾਬਕ ਬਚਾਓ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ ਅਤੇ ਕੁਝ ਹੀ ਘੰਟਿਆਂ ਵਿੱਚ ਬੱਚੇ ਤੱਕ ਪਹੁੰਚ ਕੇ ਉਸਨੂੰ ਬਾਹਰ ਕੱਢ ਲਿਆ ਜਾਵੇਗਾ।

 

ਜ਼ਿਕਰਯੋਗ ਹੈ ਕਿ ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ ਵਿਖੇ ਕਰੀਬ 150 ਫੁੱਟ ਡੂੰਘੇ ਬੋਰਵੈੱਲ ਵਿਚ  ਦੋ ਸਾਲਾ ਫਤਿਹਵੀਰ ਸਿੰਘ ਡਿੱਗ ਗਿਆ ਸੀ। ਜਿਸ ਕੱਢਣ ਲਈ ਉਦੋਂ ਤੋਂ ਹੀ ਸਥਾਨਕ ਪ੍ਰਸ਼ਾਸਨ, ਐਨ ਡੀ ਆਰ ਐਫ ਦੀ ਟੀਮ ਅਤੇ ਸਥਾਨਕ ਲੋਕ ਵੱਡੀ ਗਿਣਤੀ ਵਿਚ ਬਚਾਅ ਕਾਰਜ ਦੇ ਕੰਮ ਵਿਚ ਲੱਗੇ ਹੋਏ ਹਨ। ਬੱਚੇ ਤੱਕ ਡਾਕਟਰ ਦੀ ਦੇਖਰੇਖ ਵਿਚ ਆਕਸੀਜਨ ਪਹੁੰਚਾਈ ਜਾ ਰਹੀ ਹੈ।  ਬਚਾਅ ਕਾਰਜ ਵਿਚ ਲੱਗੀਆਂ ਟੀਮਾਂ ਵੱਲੋਂ ਫਤਿਹਵੀਰ ਨੂੰ ਬਾਹਰ ਕੱਢਣ ਲਈ ਹਰ ਸੰਭਵ ਵੱਖ ਵੱਖ ਤਰੀਕੇ ਅਪਣਾਏ ਜਾ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Over 46 hours have passed and the 2 year old boy is still in the borewell