ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਤਿਹਵੀਰ ਨੂੰ ਬੋਰਵੈਲ ਵਿਚੋਂ ਕੱਢਣ ਲਈ ਆਖਰੀ ਪੜਾਅ 'ਤੇ ਪਹੁੰਚਿਆ ਕੰਮ

65 ਘੰਟੇ ਤੋਂ ਫਸੇ ਫਤਿਹਵੀਰ ਸਿੰਘ ਨੂੰ ਕੱਢਣ ਦੇ ਕੰਮ ’ਚ ਆਈ ਤਕਨੀਕੀ ਰੁਕਾਵਟ

ਬੋਰਵੈੱਲ ਵਿੱਚ ਡਿੱਗਿਆ ਫਤਿਹਵੀਰ ਸਿੰਘ ਨੂੰ 65 ਘੰਟਿਆਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਉਸ ਨੂੰ ਬਾਹਰ ਕੱਢਣ ਪ੍ਰਸ਼ਾਸਨ, ਐਨਡੀਆਰਐਫ ਅਤੇ ਸਥਾਨਕ ਲੋਕਾਂ ਵੱਲੋਂ ਲਗਾਤਾਰ ਕੋਸ਼ਿਸ਼ ਜਾਰੀ ਹਨ। ਕੁਝ ਤਕਨੀਕੀ ਕਾਰਨਾਂ ਕਰਕੇ ਬਚਾਓ ਕਾਰਜ ਨੂੰ ਰੋਕਣਾ ਪਿਆ, ਜਿਸ ਕਾਰਨ ਕਰੀਬ ਕੰਮ ਕਰੀਬ 4–5 ਘੰਟੇ ਹੋਰ ਕੰਮ ਪਛੜ ਗਿਆ। ਦੁਬਾਰਾ ਤੋਂ ਕੰਮ ਸ਼ੁਰੂ ਕੀਤਾ ਗਿਆ।  ਬੋਰਵੈੱਲ ਦੇ ਨਾਲ ਬਣਾਏ ਜਾ ਰਹੇ ਬੋਰ ਵਿਚ ਪਾਈਆਂ ਸੀਮਿੰਟ ਦੀਆਂ ਪਾਇਪਾਂ ਵਿਚ ਪਾਉਣ ਲਈ ਇਕ ਲੋਹੇ ਦੀ ਪਾਇਪ ਬਣਾਈ ਗਈ, ਤਾਂ ਜੋ ਤਕਨੀਕੀ ਕਾਰਨਾਂ ਨੂੰ ਦੂਰ ਕੀਤਾ ਜਾ ਸਕੇ।  ਇਸ ਮੌਕੇ ਇਕ ਮੌਕੇ ਵਿਸ਼ੇਸ਼ ਤਕਨੀਕ ਵਾਲੀ ਐਬੁਲੈਂਸ ਦਾ ਪ੍ਰਬੰਧ ਕੀਤਾ ਗਿਆ ਹੈ।  

 

ਜ਼ਿਕਰਯੋਗ ਹੈ ਕਿ ਇਸ ਕੰਮ ਨੂੰ ਚਲਾਉਣ ਲਈ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਵੱਲੋਂ ਅਹਿਮ ਯੋਗਦਾਨ ਦਿੱਤਾ ਜਾ ਰਿਹਾ ਹੈ। ਬੀਤੇ ਕੱਲ੍ਹ ਤੋਂ ਉਨ੍ਹਾਂ ਵੱਲੋਂ ਹੀ ਇਸ ਕੰਮ ਨੂੰ ਚਲਾਇਆ ਜਾ ਰਿਹਾ ਹੈ। ਬੋਰ ਦੇ ਬਰਾਬਰ ਪੁੱਟੇ ਜਾ ਰਹੇ ਬੋਰ ਵਿਚ ਵੀ ਡੇਰਾ ਪ੍ਰੇਮੀ ਹੀ ਹੇਠਾਂ ਜਾ ਕੇ ਆਪ ਪੁੱਟ ਰਹੇ ਹਨ।

 

ਜ਼ਿਕਰਯੋਗ ਹੈ ਕਿ ਸੰਗਰੂਰ ਜ਼ਿਲ੍ਹੇ ਦੇ ਪਿੰਡ ਭਗਵਾਨਪੁਰਾ ਵਿਖੇ ਕਰੀਬ 150 ਫੁੱਟ ਡੂੰਘੇ ਬੋਰਵੈੱਲ ਵਿਚ  ਦੋ ਸਾਲਾ ਫਤਿਹਵੀਰ ਸਿੰਘ ਡਿੱਗ ਗਿਆ ਸੀ। ਜਿਸ ਕੱਢਣ ਲਈ ਉਦੋਂ ਤੋਂ ਹੀ ਸਥਾਨਕ ਪ੍ਰਸ਼ਾਸਨ, ਐਨ ਡੀ ਆਰ ਐਫ ਦੀ ਟੀਮ ਅਤੇ ਸਥਾਨਕ ਲੋਕ ਵੱਡੀ ਗਿਣਤੀ ਵਿਚ ਬਚਾਅ ਕਾਰਜ ਦੇ ਕੰਮ ਵਿਚ ਲੱਗੇ ਹੋਏ ਹਨ। ਬੱਚੇ ਤੱਕ ਡਾਕਟਰ ਦੀ ਦੇਖਰੇਖ ਵਿਚ ਆਕਸੀਜਨ ਪਹੁੰਚਾਈ ਜਾ ਰਹੀ ਹੈ।  ਬਚਾਅ ਕਾਰਜ ਵਿਚ ਲੱਗੀਆਂ ਟੀਮਾਂ ਵੱਲੋਂ ਫਤਿਹਵੀਰ ਨੂੰ ਬਾਹਰ ਕੱਢਣ ਲਈ ਹਰ ਸੰਭਵ ਵੱਖ ਵੱਖ ਤਰੀਕੇ ਅਪਣਾਏ ਜਾ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Over 65 hours have passed and the 2 year old boy is still in the borewell