ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਜਲੰਧਰ ’ਚ 17700 ਬੂਟੇ ਖ਼ਰਾਬ ਕਰਨ ਵਾਲੇ ਪਸ਼ੂਆਂ ਦਾ ਮਾਲਕ ਗ੍ਰਿਫ਼ਤਾਰ

​​​​​​​ਜਲੰਧਰ ’ਚ 17700 ਬੂਟੇ ਖ਼ਰਾਬ ਕਰਨ ਵਾਲੇ ਪਸ਼ੂਆਂ ਦਾ ਮਾਲਕ ਗ੍ਰਿਫ਼ਤਾਰ

ਪੁਲਿਸ ਨੇ ਸਨਿੱਚਰਵਾਰ ਨੂੰ ਪਸ਼ੂਆਂ ਦੇ ਇੱਕ ਮਾਲਕ ਮਸਕੀਨ ਅਲੀ ਉਰਫ਼ ਬਿੱਟੂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ ਹੈ ਕਿ ਉਸ ਦੇ ਡੰਗਰਾਂ ਨੇ 17,700 ਬੂਟੇ ਬਰਬਾਦ ਕਰ ਦਿੱਤੇ ਹਨ। ਇਹ ਘਟਨਾ ਗੰਨਾ ਪਿੰਡ ਦੀ ਹੈ।

 

 

ਫਿਲੌਰ ਦੇ ਐੱਸਡੀਐੱਮ ਰਾਜੇਸ਼ ਕੁਮਾਰ ਨੇ ਦੱਸਿਆ ਕਿ ਫਿਲੌਰ ਦੇ ਤਹਿਸੀਲਦਾਰ ਤਪਨ ਭਨੋਟ ਨੇ ਇਸ ਮਾਮਲੇ ਵਿੱਚ ਤਹਿਕੀਕਾਤ ਕੀਤੀ ਸੀ।

 

 

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪਿੰਡ ਦੇ ਸਰਪੰਚ ਨੂੰ ਇਸ ਬਾਰੇ ਚੇਤਾਵਨੀ ਦਿੱਤੀ ਸੀ ਪਰ ਪਸ਼ੂਆਂ ਵੱਲੋਂ ਫ਼ਸਲਾਂ ਤੇ ਬੂਟਿਆਂ ਦਾ ਉਜਾੜਾ ਜਾਰੀ ਰਿਹਾ। ਇਸ ਤੋ਼ ਪਹਿਲਾਂ ਆਫ਼ੀਸ਼ੀਏਟਿੰਗ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਐੱਸਡੀਐੱਮ ਨੂੰ ਕਿਹਾ ਸੀ ਕਿ ਉਹ ਸਾਰੇ ਬਲਾਕ ਵਿਕਾਸ ਅਧਿਕਾਰੀਆਂ, ਪੰਚਾਇਤ ਮੈਂਬਰਾਂ ਤੇ ਮਿਊਂਸਪਲ ਕੌਂਸਲ ਦੇ ਕਾਰਜਕਾਰੀ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਨ ਕਿ ਉਹ ਅਵਾਰਾ ਪਸ਼ੂਆਂ ਨੂੰ ਸੜਕਾਂ ਉੱਤੇ ਨਾ ਘੁੰਮਣ ਦੇਣ ਤੇ ਉਨ੍ਹਾਂ ਨੂੰ ਬੂਟੇ ਨਾ ਖ਼ਰਾਬ ਕਰਨ ਦੇਣ।

 

 

ਅਧਿਕਾਰੀ ਨੇ ਦੱਸਿਆ ਕਿ ਇਸ ਵੇਲੇ ਉਂਝ ਪੌਦੇ ਲਾਉਣ ਦੀ ਮੁਹਿੰਮ ਚੱਲੀ ਹੋਈ ਹੈ ਤੇ ਜ਼ਿਲ੍ਹੇ ਵਿੱਚ 1 ਲੱਖ ਰੁੱਖ ਲਾਉਣ ਦਾ ਟੀਚਾ ਮਿੱਥਿਆ ਗਿਆ ਹੈ। ਪਰ 17,700 ਬੂਟੇ ਇਸ ਇਕੱਲੇ ਵਿਅਕਤੀ ਦੇ ਡੰਗਰਾਂ ਨੇ ਹੀ ਖ਼ਰਾਬ ਕਰ ਦਿੱਤੇ ਹਨ।

 

 

ਇਸੇ ਲਈ ਹੁਣ ਅਜਿਹੇ ਪਸ਼ੂਆਂ ਦੇ ਮਾਲਕਾਂ ਵਿਰੁੱਧ ਐੱਫ਼ਆਈਆਰਜ਼ ਦਾਇਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Owner of the Cattle arrested those destroyed 17700 plants