ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ–ਲੌਕਡਾਊਨ ਕਾਰਨ ਨੰਗਲ ’ਚ PACL ਪਲਾਂਟ ਬੰਦ

ਕੋਰੋਨਾ–ਲੌਕਡਾਊਨ ਕਾਰਨ ਨੰਗਲ ’ਚ PACL ਪਲਾਂਟ ਬੰਦ

ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਅਣਮਿੱਥੇ ਸਮੇਂ ਲਈ ਕਰਫਿਊ ਕਾਰਨ ਪੀ ਏ ਸੀ ਐਲ (PACL) ਮੈਨੇਜਮੈਂਟ ਵੱਲੋਂ ਪਲਾਂਟ ਬੰਦ ਕਰ ਦਿੱਤਾ ਗਿਆ ਹੈ। ਇਸ ਬਾਰੇ ਫੈਕਟਰੀ ਦੇ ਡਿਪਟੀ ਜਨਰਲ ਮੈਨੇਜਰ ਐਚ ਆਰ ਰਵਿੰਦਰ ਜਸਵਾਲ ਵੱਲੋਂ ਪੁਸ਼ਟੀ ਕੀਤੀ ਹੈ।

 

 

ਡੀ ਜੀ ਐਮ ਜਸਵਾਲ ਨੇ ਕਿਹਾ ਕਿ ਮੁੱਖ ਦਫਤਰ ਦੇ ਹੁਕਮਾਂ ਤਹਿਤ ਨਵੇਂ ਪਲਾਂਟ ਵਿੱਚ ਉਤਪਾਦਨ ਬੰਦ ਕਰ ਦਿੱਤਾ ਗਿਆ ਹੈ, ਜਦੋਂ ਕਿ ਪਹਿਲਾਂ ਹੀ ਉਸ ਵੱਲੋਂ ਤਿਆਰ ਪ੍ਰੋਡਕਟਾਂ ਦਾ ਸਟਾਕ ਪਿਆ ਹੋਇਆ ਹੈ ਜੋ ਕਿ ਜਿੱਥੇ ਵੀ ਪੰਜਾਬ ਸਰਕਾਰ ਸਾਡੇ ਉਕਤ ਪ੍ਰੋਡਕਟ ਜਿਨ੍ਹਾਂ ਦਾ ਸੰਬੰਧ ਕੋਰੋਨਾ ਵਾਇਰਸ ਨਾਲ ਵੀ ਹੈ ਮੰਗਵਾਏਗੀ, ਉਹ ਸਾਡੇ ਵੱਲੋਂ ਭੇਜਿਆ ਜਾਵੇਗਾ।

 

 

ਕੁਲਵਿੰਦਰ ਭਾਟੀਆ ਦੀ ਰਿਪੋਰਟ ਮੁਤਾਬਕ ਟਰੱਕ ਯੂਨੀਅਨ ਨੰਗਲ ਵੱਲੋਂ ਕਰਫਿਊ ਕਾਰਨ ਮਾਲ ਦੀ ਢੋਆ ਢੁਆਈ ਦੀ ਦਿੱਕਤ ਸੀ, ਇਸਨੂੰ ਵੀ ਧਿਆਨ ਰੱਖਦਿਆਂ ਹੁਣ ਕੋਈ ਵੀ ਮਾਲ ਫੈਕਟਰੀ ਤੋਂ ਬਾਹਰ ਨਹੀ ਭੇਜਿਆ ਗਿਆ।

 

 

ਦੱਸਣਯੋਗ ਹੈ ਕਿ ਇਸ ਫੈਕਟਰੀ ਵਿੱਚ ਕਲੋਰੀਨ ਗੈਸ, ਸੋਡੀਅਮ ਹਾਈਪੋ ਕਲੋਰਾਈਡ, ਹਾਈਡ੍ਰੋਜਨ, ਐਚ ਸੀ ਐਲ ਅਤੇ ਕਾਸਟਿਕ ਸੋਡਾ ਆਦਿ ਪ੍ਰੋਡਕਟ ਤਿਆਰ ਹੁੰਦੇ ਹਨ ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PACL Plant at Nangal Closed due to Corona Lockdown