ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਝੋਨੇ ਦੀ ਵਾਢੀ ਪੱਛੜੀ, ਖ਼ਰੀਦ ਨੇਮਾਂ `ਚ ਢਿੱਲ ਲਈ ਕਿਸਾਨ ਤਿੱਖਾ ਕਰਨਗੇ ਸੰਘਰਸ਼

ਝੋਨੇ ਦੀ ਵਾਢੀ ਪੱਛੜੀ, ਖ਼ਰੀਦ ਨੇਮਾਂ `ਚ ਢਿੱਲ ਲਈ ਕਿਸਾਨ ਤਿੱਖਾ ਕਰਨਗੇ ਸੰਘਰਸ਼

--  5 ਨਵੰਬਰ ਨੂੰ ਪੰਜਾਬ `ਚ ਤਿੰਨ ਘੰਟੇ ਆਵਾਜਾਈ ਠੱਪ ਰੱਖਣਗੇ ਕਿਸਾਨ

 

 

ਇਸ ਵਾਰ ਪੰਜਾਬ `ਚ ਹੁਣ ਤੱਕ ਝੋਨੇ ਦੀ ਖ਼ਰੀਦ ਵਿੱਚ 25 ਫ਼ੀ ਸਦੀ ਕਮੀ ਦਰਜ ਕੀਤੀ ਗਈ ਹੈ। 31 ਅਕਤੂਬਰ ਤੱਕ ਸੂਬੇ `ਚ 99 ਲੱਖ ਟਨ ਝੋਨੇ ਦੀ ਖ਼ਰੀਦ ਕਰ ਲਈ ਗਈ ਸੀ; ਜਦ ਕਿ ਪਿਛਲੇ ਵਰ੍ਹੇ ਇਸੇ ਤਰੀਕ ਤੱਕ 135 ਲੱਖ ਝਨ ਝੋਨੇ ਦੀ ਖ਼ਰੀਦ ਹੋ ਚੁੱਕੀ ਸੀ।


ਦਰਅਸਲ, ਇਸ ਦਾ ਕਾਰਨ ਹੈ ਦੇਰੀ ਨਾਲ ਲਵਾਈ ਕਿਉਂਕਿ ਪਿਛਲੇ ਵਰ੍ਹੇ ਝੋਨੇ ਦੀ ਲਵਾਈ 15 ਜੂਨ ਨੂੰ ਸ਼ੁਰੂ ਹੋ ਗਈ ਸੀ; ਐਤਕੀਂ ਇਸ ਦੀ ਤਰੀਕ ਅੱਗੇ ਵਧਾ ਕੇ 20 ਜੂਨ ਕਰ ਦਿੱਤੀ ਗਈ ਸੀ। ਫਿਰ ਸਤੰਬਰ ਮਹੀਨੇ ਮੀਂਹ ਨੇ ਕਿਸਾਨਾਂ ਨੂੰ ਵਖ਼ਤ ਪਾ ਦਿੱਤਾ। ਪਿਛਲੇ ਵਰ੍ਹੇ ਪੰਜਾਬ `ਚ ਕੁੱਲ 179 ਲੱਖ ਟਨ ਝੋਨੇ ਦੀ ਪੈਦਾਵਾਰ ਹੋਈ ਸੀ। 


ਝੋਨੇ ਦੀ ਲਵਾਈ ਵਿੱਚ ਐਤਕੀਂ ਇਸ ਲਈ ਦੇਰੀ ਕੀਤੀ ਗਈ ਕਿ ਤਾਂ ਜੋ ਫ਼ਸਲ ਲਈ ਜ਼ਮੀਨ ਹੇਠਲੇ ਪਾਣੀ `ਤੇ ਨਿਰਭਰਤਾ ਘਟ ਸਕੇ ਤੇ ਨਾਲ ਹੀ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਜਾ ਰਹੇ ਪੱਧਰ ਦੀ ਸਮੱਸਿਆ ਦਾ ਵੀ ਕੁਝ ਧਿਆਨ ਰੱਖਿਆ ਜਾ ਸਕੇ। ਕਿਸਾਨਾਂ ਦਾ ਦਾਅਵਾ ਹੈ ਕਿ ਦੇਰੀ ਨਾਲ ਵਾਢੀ ਕਾਰਨ ਝੋਨੇ `ਚ ਹਾਲੇ ਸਿੱਲ੍ਹ ਹੈ। ਝੋਨੇ ਦੀ ਖ਼ਰੀਦ ਲਈ ਸਿਰਫ਼ 17 ਫ਼ੀ ਸਦੀ ਨਮੀ ਪ੍ਰਵਾਨ ਕੀਤੀ ਜਾਂਦੀ ਹੈ ਤੇ ਇਸ ਵਾਰ ਜੇ ਫ਼ਸਲ ਵਿੱਚ ਨਮੀ ਕੁਝ ਵੱਧ ਹੈ, ਤਾਂ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਤੋਂ ਘੱਟ `ਤੇ ਵੀ ਸਹਿਮਤ ਹੋਣਾ ਪੈ ਸਕਦਾ ਹੈ।


ਸਰਕਾਰੀ ਏਜੰਸੀਆਂ 17 ਫ਼ੀ ਸਦੀ ਨਮੀ ਤੱਕ ਦਾ ਝੋਨਾ 1,770 ਰੁਪਏ ਫ਼ੀ ਕੁਇੰਟਲ ਦੇ ਹਿਸਾਬ ਨਾਲ ਖ਼ਰੀਦ ਰਹੀ ਹੈ।


ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਜਿ਼ਲ੍ਹਾ ਪ੍ਰਧਾਨ ਸਿ਼ੰਗਾਰਾ ਸਿੰਘ ਨੇ ਆਖਿਆ‘ਕਿਸਾਨਾਂ ਨੂੰ ਮੰਡੀਆਂ `ਚ ਬੈਠਣਾ ਪੈਂਦਾ ਹੈ ਤੇ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ; ਜਦ ਕਿ ਉਨ੍ਹਾਂ ਦੀ ਕੋਈ ਗ਼ਲਤੀ ਵੀ ਨਹੀਂ ਹੁੰਦੀ। ਇਸ ਵਾਰ ਜੇ ਝੋਨੇ `ਚ ਸਿੱਲ੍ਹ ਵੱਧ ਹੈ, ਤਾਂ ਕਿਸਾਨਾਂ ਦਾ ਇਸ ਵਿੱਚ ਕੀ ਕਸੂਰ ਹੈ। ਅਸੀਂ ਪਹਿਲਾਂ ਹੀ ਖ਼ਦਸ਼ਾ ਪ੍ਰਗਟਾਇਆ ਸੀ ਕਿ ਜੇ ਝੋਨੇ ਦੀ ਲਵਾਈ `ਚ ਦੇਰੀ ਹੋਵੇਗੀ, ਤਾਂ ਵਾਢੀ ਵੇਲੇ ਉਸ ਵਿੱਚ ਸਿੱਲ੍ਹ ਵੀ ਜਿ਼ਆਦਾ ਹੋਵੇਗਾ।` ਉਨ੍ਹਾਂ ਕਿਹਾ ਕਿ ਜੇ ਝੋਨੇ ਦੀ ਵਾਢੀ `ਚ ਦੇਰੀ ਹੋ ਗਈ ਹੈ, ਤਾਂ ਫਿਰ ਕਿਸਾਨ 15 ਨਵੰਬਰ ਤੱਕ ਕਣਕ ਦੀ ਬਿਜਾਈ ਵੀ ਸੰਭਵ ਨਹੀਂ ਹੋ ਸਕੇਗੀ; ਜਦ ਕਿ ਕਣਕ ਦੀ ਬਿਜਾਈ ਲਈ ਇਹ ਤਰੀਕ ਸਭ ਤੋਂ ਵਧੀਆ ਰਹਿੰਦੀ ਹੈ।


ਸ੍ਰੀ ਸਿ਼ੰਗਾਰਾ ਸਿੰਘ ਨੇ ਇਹ ਵੀ ਦੱਸਿਆ ਕਿ ਝੋਨੇ ਦੀ ਖ਼ਰੀਦ ਵੇਲੇ ਨਮੀ ਦੀ ਪ੍ਰਵਾਨਗੀਯੋਗ ਮਾਤਰਾ 17 ਫ਼ੀ ਸਦੀ ਤੋਂ ਵਧਾ ਕੇ 24 ਫ਼ੀ ਸਦੀ ਕਰਵਾਉਣ ਲਈ ਕਿਸਾਨ ਸੰਘਰਸ਼ ਕਰਨਗੇ। ਉਨ੍ਹਾਂ ਦੱਸਿਆ ਕਿ ਆਉਂਦੀ ਪੰਜ ਨਵੰਬਰ ਨੂੰ ਪੰਜਾਬ ਵਿੱਚ ਆਵਾਜਾਈ ਤਿੰਨ ਘੰਟੇ ਠੱਪ ਰੱਖੀ ਜਾਵੇਗੀ। 


ਕਿਸਾਨ ਪਿਛਲੇ ਦੋ ਦਿਨਾਂ ਤੋਂ ਸੰਘਰਸ਼ ਕਰ ਰਹੇ ਹਨ ਤੇ ਇਹ ਸੰਘਰਸ਼ ਹੁਣ ਹੋਰ ਤਿੱਖਾ ਕੀਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ (ਏਕਤਾ=ਸਿੱਧੂਪੁਰ) ਨੇ ਅੱਜ ਲਗਾਤਾਰ ਦੂਜੇ ਦਿਨ ਵੀ ਮੰਡੀ ਕਲਾਂ ਪਿੰਡ ਵਿਖੇ ਮੌੜ-ਰਾਮਪੁਰਾ ਫੂਲ ਸੜਕ `ਤੇ ਆਵਾਜਾਈ ਠੱਪ ਕੀਤੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Paddy harvest delayed farmers to intensify stir