ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ `ਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਪਰ ਮੰਡੀਆਂ ਹਾਲੇ ਖ਼ਾਲੀ

ਪੰਜਾਬ `ਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਪਰ ਮੰਡੀਆਂ ਹਾਲੇ ਖ਼ਾਲੀ

ਭਾਰਤ ਦੇ ਦੋ ਖੇਤੀ-ਪ੍ਰਧਾਨ ਸੂਬਿਆਂ ਪੰਜਾਬ ਤੇ ਹਰਿਆਣਾ `ਚ ਅੱਜ ਝੋਨੇ ਦੀ ਸਰਕਾਰੀ ਖ਼ਰੀਦ ਬਾਕਾਇਦਾ ਸ਼ੁਰੂ ਹੋ ਗਈ। ਉਂਝ ਮੰਡੀਆਂ `ਚ ਹਾਲੇ ਫ਼ਸਲ ਆਉਣੀ ਸ਼ੁਰੂ ਨਹੀਂ ਹੋਈ। ਪੰਜਾਬ ਨੇ ਝੋਨੇ ਦੀ ਖ਼ਰੀਦ ਲਈ ਭਾਰਤੀ ਰਿਜ਼ਰਵ ਬੈਂਕ ਨੂੰ 40,300 ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਿਟ ਦਾ ਪ੍ਰਸਤਾਵ ਭੇਜਿਆ ਹੈ।


ਪਿਛਲੇ 10 ਦਿਨਾਂ ਦੌਰਾਨ ਬੇਮੌਸਮੀ ਵਰਖਾ ਨੇ ਪੰਜਾਬ ਤੇ ਹਰਿਆਣਾ ਦੇ ਬਹੁਤੇ ਇਲਾਕਿਆਂ `ਚ ਫ਼ਸਲ ਨੂੰ ਖ਼ਰਾਬ ਕੀਤਾ ਹੈ। ਇਸੇ ਲਈ ਐਤਕੀਂ ਮੰਡੀਆਂ `ਚ ਝੋਨੇ ਦੀ ਆਮਦ ਹਾਲੇ ਤੱਕ ਸ਼ੁਰੂ ਨਹੀਂ ਹੋ ਸਕੀ। ਕਿਸਾਨ ਆਪਣੀ ਫ਼ਸਲ ਨੂੰ ਲੈ ਕੇ ਚਿੰਤਤ ਹਨ ਕਿਉਂਕਿ ਇਨ੍ਹਾਂ ਮੀਂਹਾਂ ਕਾਰਨ ਝੋਨੇ `ਚ ਨਮੀ ਦੀ ਮਾਤਰਾ ਵੱਧ ਹੋ ਸਕਦੀ ਹੈ। ਨਮੀ ਦੇ ਮਾਪਦੰਡ ਵਰਖਾ ਸ਼ੁਰੂ ਹੋਣ (22-25 ਸਤੰਬਰ) ਤੋਂ ਪਹਿਲਾਂ ਹੀ ਤੈਅ ਕਰ ਦਿੱਤੇ ਗਏ ਸਨ। ਵਰਖਾ ਨੇ ਖੜ੍ਹੀ ਫ਼ਸਲ ਦਾ ਕਾਫ਼ੀ ਨੁਕਸਾਨ ਕੀਤਾ ਹੈ। ਇਸ ਸਭ ਦਾ ਨੁਕਸਾਨ ਕਿਸਾਨਾਂ ਨੂੰ ਹੀ ਹੋਵੇਗਾ।


ਐਤਕੀਂ ਪੰਜਾਬ ਨੇ ਸਾਉਣੀ ਦੇ ਇਸ ਮੌਸਮ ਦੌਰਾਨ 200 ਲੱਖ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਮਿੱਥਿਆ ਹੋਇਆ ਹੈ। ਝੋਨੇ ਦੀ ਖ਼ਰੀਦ ਆਉਂਦੀ 30 ਨਵੰਬਰ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। ਝੋਨੇ ਦੀ ਆਮਦ ਆਉਂਦੀ 10 ਅਕਤੂਬਰ ਤੋਂ ਵਧਣ ਤੇ 10 ਨਵੰਬਰ ਤੱਕ ਜਿ਼ਆਦਾ ਰਹਿਣ ਦੇ ਆਸਾਰ ਹਨ।


ਪੰਜਾਬ ਖ਼ੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਸੂਬੇ ਤੇ ਕੇਂਦਰੀ ਖ਼ਰੀਦ ਏਜੰਸੀਆਂ ਦੇ ਸਾਰੇ ਮੁਖੀਆਂ ਨੂੰ ਝੋਨੇ ਦੀ ਖ਼ਰੀਦ `ਤੇ ਚੌਕਸ ਨਜ਼ਰ ਰੱਖਣ ਲਈ ਆਖਿਆ ਹੈ। ਮੰਤਰੀ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪੂਰੀ ਤਰ੍ਹਾਂ ਸੁੱਕਾ, ਸਾਫ਼ ਤੇ ਪੱਕਿਆ ਹੋਇਆ ਝੋਨਾ ਹੀ ਮੰਡੀਆਂ `ਚ ਲੈ ਕੇ ਆਉਣ। ਪੰਜਾਬ `ਚ ਕੁੱਲ 1,834 ਖ਼ਰੀਦ ਕੇਂਦਰ ਸਥਾਪਤ ਕੀਤੇ ਗਏ ਹਨ। ਝੋਨੇ ਦੀ ਬਿਨਾ ਝੰਜਟ ਖ਼ਰੀਦ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:paddy procurement begins but grain markets empty