ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਸਰਕਾਰ ਨੇ ਰਾਜਸਥਾਨ ਦੇ ਵੋਟਰਾਂ ਲਈ 7 ਦਸੰਬਰ ਦੀ ਛੁੱਟੀ ਐਲਾਨੀ

ਪੰਜਾਬ ਸਰਕਾਰ ਨੇ ਰਾਜਸਥਾਨ ਦੇ ਵੋਟਰਾਂ ਲਈ 7 ਦਸੰਬਰ ਦੀ ਛੁੱਟੀ ਐਲਾਨੀ

ਪੰਜਾਬ ਸਰਕਾਰ ਵੱਲੋਂ ਰਾਜਸਥਾਨ ਦੇ ਵੋਟਰਾਂ ਲਈ 7 ਦਸੰਬਰ ਨੂੰ ਤਨਖ਼ਾਹ ਸਮੇਤ ਛੁੱਟੀ ਦੇਣ ਦਾ ਐਲਾਨ ਕੀਤਾ ਗਿਆ। ਇਹ ਐਲਾਨ ਰਾਜਸਥਾਨ `ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਕੀਤਾ ਗਿਆ। ਪੰਜਾਬ ਦੀਆਂ ਫੈਕਟਰੀਆਂ `ਚ ਕੰਮ ਕਰਨ ਵਾਲੇ ਕਰਮਚਾਰੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣਗੇ।


ਸਰਕਾਰੀ ਬੁਲਾਰੇ ਨੇ ਕਿਹਾ ਕਿ ਸੂਬਾ ਸਰਕਾਰ ਨੇ 7 ਦਸੰਬਰ ਨੂੰ ਰਾਜਸਥਾਨ `ਚ ਹੋ ਰਹੀਆਂ ਅਸੈਂਬਲੀ ਚੋਣਾਂ ਨੂੰ ਲੈ ਕੇ ਰਾਜਸਥਾਨ ਦੇ ਕਿਰਤੀਆਂ, ਜਿਨ੍ਹਾਂ ਦੀ ਰਾਜਸਥਾਨ `ਚ ਵੋਟ ਹੈ, ਨੂੰ ਆਪਣਾ ਵੋਟ ਪਾਉਣ ਦਾ ਅਧਿਕਾਰ ਵਰਤਣ ਹਿੱਤ ਤਨਖ਼ਾਹ ਸਮੇਤ ਛੁੱਟੀ ਦੇਣ ਦਾ ਐਲਾਨ ਕੀਤਾ ਹੈ। ਪੰਜਾਬ ਵਿੱਚ ਸਾਰੀਆਂ ਫੈਕਟਰੀਆਂ, ਜਿਨ੍ਹਾਂ `ਚ ਸ਼ੁੱਕਰਵਾਰ ਨੂੰ ਛੁੱਟੀ ਨਹੀਂ ਹੰੁਦੀ, 7 ਦਸੰਬਰ, 2018 ਨੂੰ ਤਨਖਾਹ ਸਮੇਤ ਹਫ਼ਤਾਵਰੀ ਛੁੱਟੀ ਹੋਵੇਗੀ ਅਤੇ ਇਹ ਛੁੱਟੀ ਉਨ੍ਹਾਂ ਦੀ ਹਫਤਾਵਰੀ ਛੁੱਟੀ ਦੇ ਇਵਜ਼ ਵਿੱਚ ਮਿਲੇਗੀ।  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Paid holiday on December 7 for Rajasthan Voters