ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚਾਰ ਦਿਨ ਮੋਰਨੀ ਚ ਸਮੂਹਕ ਬਲਾਤਕਾਰ ਝੱਲਣ ਵਾਲੀ ਪੀੜਤ ਦਾ ਦਰਦ

ਮੋਰਨੀ ਦਾ ਉਹ ਲਵਲੀ ਗੈਸਟ ਹਾਊਸ, ਜਿੱਥੇ ਮਨੀਮਾਜਰਾ ਦੀ 21 ਸਾਲਾ ਔਰਤ ਨਾਲ 8 ਤੋਂ 10 ਜਣਿਆਂ ਨੇ ਚਾਰ ਦਿਨ ਲਗਾਤਾਰ ਬਲਾਤਕ

ਹਰਿਆਣਾ ਦੇ ਇੱਕੋ-ਇੱਕ ਪ੍ਰਸਿੱਧ ਪਹਾੜੀ ਸਟੇਸ਼ਨ ਮੋਰਨੀ (ਜਿਸ ਦਾ ਤਾਪਮਾਨ ਸਿ਼ਮਲਾ ਦੇ ਬਰਾਬਰ ਰਹਿੰਦਾ ਹੈ) `ਚ 21 ਸਾਲਾਂ ਦੀ ਔਰਤ ਚਾਰ ਦਿਨਾਂ ਤੱਕ ਸਮੂਹਕ ਬਲਾਤਕਾਰ ਦਾ ਦਰਦ ਝੱਲਦੀ ਰਹੀ। ਇਸ ਦੌਰਾਨ ਪੁਲਿਸ ਨੂੰ ਕਈ ਵਾਰ ਫ਼ੋਨ ਵੀ ਕੀਤੇ ਗਏ ਪਰ ਕੋਈ ਫ਼ਾਇਦਾ ਨਾ ਹੋਇਆ। ਕੋਈ ਵੀ ਉਸ ਦੀ ਮਦਦ ਲਈ ਨਾ ਬਹੁੜਿਆ।


ਇਹ ਸਭ ਕੁਝ ਮੋਰਨੀ ਦੇ ਲਵਲੀ ਹੋਟਲ-ਕਮ-ਗੈਸਟ ਹਾਊਸ `ਚ ਵਾਪਰਿਆ। ਮਨੀਮਾਜਰਾ `ਚ ਰਹਿੰਦੇ ਪੀੜਤ ਦੇ ਪਤੀ ਨੇ ਦੱਸਿਆ ਕਿ ਉਹ ਇਸ ਸਮੇਂ ਦੌਰਾਨ ਉਸ ਨੂੰ ਫ਼ੋਨ ਕਰਨ `ਚ ਵੀ ਕਾਮਯਾਬ ਹੋ ਗਈ ਸੀ। ‘ਉਸ ਨੇ ਮੈਨੂੰ ਦੱਸਿਆ ਸੀ ਕਿ ਉਸ ਨਾਲ ਬਹੁਤ ਭੈੜਾ ਵਿਵਹਾਰ ਹੋ ਰਿਹਾ ਹੈ ਤੇ ਉਸ ਦੀ ਜਾਨ ਖ਼ਤਰੇ ਵਿੱਚ ਹੈ। ਹੋਟਲ ਦੇ ਮਾਲਕ ਸੰਨੀ ਨੇ ਉਸ ਨੂੰ ਪਹਿਲਾਂ ਹੀ ਚੇਤਾਵਨੀ ਦੇ ਦਿੱਤੀ ਸੀ ਕਿ ਉਹ ਕਿਸੇ ਨੂੰ ਨਾ ਦੱਸੇ। ਜੇ ਉਸ ਨੇ ਇੰਝ ਕੀਤਾ, ਤਦ ਹੀ ਉਸ ਨੁੰ ਨੌਕਰੀ `ਤੇ ਰੱਖਿਆ ਜਾਵੇਗਾ ਅਤੇ ਜੇ ਉਸ ਨੇ ਹੁਕਮ ਨਾ ਮੰਨਿਆ, ਤਾਂ ਉਸ ਦਾ ਮਾੜਾ ਹਾਲ ਕੀਤਾ ਜਾਵੇਗਾ ਕਿਉਂਕਿ ਉਸ ਦੇ ਸਬੰਧ ਪ੍ਰਭਾਵਸ਼ਾਲੀ ਲੋਕਾਂ ਨਾਲ ਹਨ।` ਸੰਨੀ ਉਸ ਨੂੰ ਮਨੀਮਾਜਰਾ ਤੋਂ 11,000 ਰੁਪਏ ਪਤੀ ਮਹੀਨਾ ਸਫ਼ਾਈ ਸੇਵਕਾ ਦੀ ਨੌਕਰੀ ਦਾ ਝਾਂਸਾ ਦੇ ਕੇ ਹੀ ਮੋਰਨੀ ਲੈ ਕੇ ਆਇਆ ਸੀ।


ਪੀੜਤ ਔਰਤ ਨੂੰ ਜਦੋਂ ਫ਼ੋਨ ਕਰਨ ਦਾ ਮੌਕਾ ਮਿਲਿਆ ਸੀ, ਤਦ ਉਸ ਨੇ ਆਪਣੇ ਪਤੀ ਨਾਲ ਭੋਜਪੁਰੀ `ਚ ਗੱਲ ਕੀਤੀ ਸੀ, ਤਾਂ ਜੋ ਸੰਨੀ ਨੂੰ ਕੁਝ ਸਮਝ ਨਾ ਆਵੇ।


ਪਤੀ ਨੇ ਫਿਰ ਮਦਦ ਲਈ ਹੋਰ ਲੋਕਾਂ ਨਾਲ ਸੰਪਰਕ ਕੀਤਾ। ਤਿੰਨ ਵਾਰ ਪੁਲਿਸ ਨੂੰ ਫ਼ੋਨ ਕੀਤਾ ਪਰ ਕੋਈ ਕਾਰਵਾਈ ਨਾ ਹੋਈ। ਉਸ ਨੇ 18 ਜੁਲਾਈ ਨੂੰ ਇੱਕ ਵਾਰ ਫਿਰ ਸੰਨੀ ਨਾਲ ਸੰਪਰਕ ਕੀਤਾ ਤੇ ਉਸ ਨੂੰ ਦੱਸਿਆ ਕਿ ਉਹ ਪੁਲਿਸ ਕੋਲ ਜਾ ਰਿਹਾ ਹੈ।

ਸੰਨੀ ਪਹਿਲਾਂ ਤੋਂ ਹੀ ਪੀੜਤ ਔਰਤ ਦੇ ਪਤੀ ਦਾ ਵਾਕਫ਼ ਸੀ। ਉਹ ਇਸੇ ਲਈ ਉਸ ਨਾਲ ਉਸ ਦੀ ਕਾਰ ਵਿੱਚ ਬੈਠ ਕੇ ਚਲੀ ਗਈ ਸੀ। 15 ਜੁਲਾਈ ਨੂੰ ਉਸ ਸਨੇ ਮੋਰਨੀ ਪੁੱਜ ਕੇ ਆਪਣੇ ਪਤੀ ਨੂੰ ਫ਼ੋਨ ਕੀਤਾ ਕਿ ਉਹ ਠੀਕਠਾਕ ਪੁੱਜ ਗਈ ਹੈ। ਫਿਰ 17 ਜੁਲਾਈ ਨੂੰ ਪਤੀ ਨੇ ਦੋਬਾਰਾ ਸੰਨੀ ਨਾਲ ਫ਼ੋਨ `ਤੇ ਸੰਪਰਕ ਕੀਤਾ ਤੇ ਆਪਣੀ ਪਤਨੀ ਨਾਲ ਗੱਲ ਕਰਨ ਦੀ ਇੱਛਾ ਪ੍ਰਗਟਾਈ। ਸੰਨੀ ਨੇ ਤਦ ਸਿਰਫ਼ ਇੱਕ ਮਿੰਟ ਹੀ ਗੱਲ ਕਰਵਾਈ।


ਪੀੜਤਾ ਨਾਲ ਹੋਈ ਬੁਰੀ ਤਰ੍ਹਾਂ ਕੁੱਟ-ਮਾਰ
ਪੀੜਤ ਔਰਤ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਉਸ ਦੇ ਹੱਥਾਂ ਤੇ ਚਿਹਰੇ ਉੱਤੇ ਸੱਟਾਂ ਦੇ ਨਿਸ਼ਾਨ ਹਨ। ਉਸ ਦੇ ਬੁੱਲ੍ਹ ਵੀ ਸੁੱਜੇ ਹੋਏ ਹਨ।


ਪਤੀ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਦੀ ਪਤਨੀ ਨਾਲ ਕੁੱਟਮਾਰ ਕੀਤੀ। ਇਹ ਪੀੜਤ ਪਰਿਵਾਰ ਬਿਹਾਰ ਦਾ ਹੈ ਤੇ ਪਿਛਲੇ ਕੁਝ ਸਮੇਂ ਤੋਂ ਮਨੀਮਾਜਰਾ `ਚ ਰਹਿ ਰਿਹਾ ਹੈ। ਪਤੀ ਨੇ ਦੱਸਿਆ,‘‘ਮੇਰੀ ਪਤਨੀ ਨੇ ਮੈਨੂੰ ਦੱਸਿਆ ਕਿ ਉਸ ਨੂੰ ਲਾਗਲੇ ਕਮਰਿਆਂ `ਚੋਂ ਲਗਾਤਾਰ ਹੋਰ ਕੁੜੀਆਂ ਦੇ ਰੋਣ ਦੀਆਂ ਆਵਾਜ਼ਾਂ ਸੁਣਦੀਆਂ ਰਹੀਆਂ ਸਨ। ਸ਼ਾਇਦ ਤਿੰਨ ਜਾਂ ਚਾਰ ਕੁੜੀਆਂ ਹੋਰ ਸਨ, ਜਿਨ੍ਹਾਂ ਨਾਲ ਉਸ ਗੈਸਟ ਹਾਊਸ ਵਿੱਚ ਜਬਰ ਜਨਾਹ ਹੋ ਰਿਹਾ ਸੀ।``


ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਸ ਪੀੜਤ ਔਰਤ ਦਾ ਚਿਹਰਾ ਹੀ ਨਹੀਂ ਸੁੱਜਿਆ ਹੋਇਆ ਸੀ, ਸਗੋਂ ਉਹ ਕੰਬ ਵੀ ਰਹੀ ਸੀ। ਉਸ ਦੇ ਢਿੱਡ ਵਿੱਚ ਬਹੁਤ ਜਿ਼ਆਦਾ ਦਰਦ ਸੀ ਤੇ ਉਸ ਨੂੰ ਆਪਣੀ ਦੁੱਖ ਭਰੀ ਕਹਾਣੀ ਬਿਆਨ ਕਰਨ ਵਿੱਚ ਵੀ ਬਹੁਤ ਔਖ ਮਹਿਸੂਸ ਹੋ ਰਹੀ ਸੀ। ਉਸ ਨਾਲ 8 ਤੋਂ 9 ਜਣਿਆਂ ਨੇ ਚਾਰ ਦਿਨ ਲਗਾਤਾਰ ਵਾਰ-ਵਾਰ ਬਲਾਤਕਾਰ ਕੀਤਾ ਸੀ।


ਪੁਲਿਸ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਉਸ ਨੂੰ ਕੋਈ ਨਸ਼ੀਲੀ ਚੀਜ਼ ਵੀ ਦੇ ਦਿੱਤੀ ਗਈ ਸੀ, ਜਿਸ ਨਾਲ ਉਹ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਸੀ। ਉਸ ਨੂੰ ਇੱਕ ਕਮਰੇ ਵਿੱਚ ਰੱਖਿਆ ਗਿਆ ਸੀ ਤੇ ਬਾਹਰੋਂ ਜਿੰਦਰਾ ਮਾਰ ਦਿੱਤਾ ਗਿਆ ਸੀ। ਪੁਲਿਸ ਅਨੁਸਾਰ ਜਿਸ ਥਾਂ `ਤੇ ਔਰਤ ਦਾ ਬਲਾਤਕਾਰ ਹੋਇਆ ਹੈ, ਉੱਥੇ ਆਮ ਤੌਰ `ਤੇ ਨਸ਼ੇੜੀ ਤੇ ਅਪਰਾਧੀ ਕਿਸਮ ਦੇ ਲੋਕ ਔਰਤਾਂ ਨੂੰ ਸਿ਼ਕਾਰ ਬਣਾਉਣ ਲਈ ਹੀ ਜਾਂਦੇ ਹਨ।


ਪੀੜਤ ਔਰਤ ਨੇ ਜੁਡੀਸ਼ੀਅਲ ਮੈਜਿਸਟ੍ਰੇਟ ਸਾਹਵੇਂ ਇਹ ਬਿਆਨ ਵੀ ਦਿੱਤਾ ਹੈ ਕਿ ਹਸਪਤਾਲ ਨੇ ਉਸ ਦਾ ਮੈਡੀਕਲ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਤੇ ਆਖਿਆ ਕਿ ਉਹ ਪਹਿਲਾਂ ਪੁਲਿਸ ਕੋਲ ਸਿ਼ਕਾਇਤ ਦਰਜ ਕਰਵਾ ਕੇ ਆਵੇ। ਹੋਰ ਤਾਂ ਹੋਰ ਪੰਚਕੂਲਾ ਦੇ ਵਿਸ਼ੇਸ਼ ਮਹਿਲਾ ਪੁਲਿਸ ਥਾਣੇ ਤੱਕ ਨੇ ਵੀ ਉਸ ਦੀ ਐੱਫ਼ਆਈਆਰ ਦਰਜ ਨਾ ਕੀਤੀ।


ਮੈਜਿਸਟ੍ਰੇਟ ਸਾਹਵੇਂ ਪੇਸ਼ ਹੋਈ ਮੈਡੀਕਲ ਰਿਪੋਰਟ ਵਿੱਚ ਲਿਖਿਆ ਗਿਆ ਹੈ ਕਿ ਔਰਤ ਦੇ ਗੁਪਤ ਅੰਗ ਦੇ ਵਿੱਚ ਜਾਂ ਬਾਹਰ ਕੋਈ ਜ਼ਖ਼ਮ ਨਹੀਂ ਹੈ।


ਮੈਡੀਕਲ ਰਿਪੋਰਟ ਤਿਆਰ ਕਰਨ ਵਾਲੇ ਸਿਵਲ ਹਸਪਤਾਲ ਮਨੀਮਾਜਰਾ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਪੀੜਤ ਔਰਤ ਬਹੁਤ ਹੀ ਸਬਰ ਵਿਖਾ ਰਹੀ ਸੀ ਤੇ ਪੂਰੀ ਤਰ੍ਹਾਂ ਚੇਤੰਨ ਤੇ ਸਹਿਯੋਗੀ ਸੀ। ਉਹ ਸਭ ਨੂੰ ਸਹੀ ਤਰੀਕੇ ਨਾਲ ਪਛਾਣ ਵੀ ਰਹੀ ਸੀ।


ਪਰਿਵਾਰ ਦੀ ਮਾੜੀ ਆਰਥਿਕ ਹਾਲਤ ਕਾਰਨ ਹੀ ਇਹ ਔਰਤ ਕੋਈ ਨੌਕਰੀ ਕਰਨਾ ਚਾਹ ਰਹੀ ਸੀ। ਸੰਨੀ ਨੇ ਬੀਤੀ 14 ਜੁਲਾਈ ਨੂੰ ਪੀੜਤ ਔਰਤ ਦੇ ਪਤੀ ਨਾਲ ਸੰਪਰਕ ਕੀਤਾ ਸੀ ਤੇ ਦੱਸਿਆ ਸੀ ਕਿ ਉਸ ਦੇ ਗੈਸਟ ਹਾਊਸ ਵਿੱਚ ਇੱਕ ਆਸਾਮੀ ਖ਼ਾਲੀ ਹੈ। ਪੀੜਤ ਦਾ ਪਤੀ ਸੰਨੀ ਨੂੰ ਇੱਕ ਹੋਰ ਸਾਂਝੇ ਦੋਸਤ ਜ਼ਰੀਏ ਜਾਣਦਾ ਸੀ।


ਪੀੜਤ ਪਤਨੀ ਤੇ ਪਤੀ ਦੋਵੇਂ ਸਨਿੱਚਰਵਾਰ ਸਵੇਰੇ 10:30 ਵਜੇ ਕਿਤੇ ਚਲੇ ਗਏ ਤੇ ਮੁੜ ਵਿਖਾਈ ਨਹੀਂ ਦਿੱਤੇ। ਗੁਆਂਢੀਆਂ ਨੇ ਦੱਸਿਆ ਕਿ ਇਹ ਜੋੜੀ ਇੱਥੇ ਦੋ ਕੁ ਮਹੀਨੇ ਪਹਿਲਾਂ ਹੀ ਰਹਿਣ ਲਈ ਅਈ ਸੀ ਤੇ ਉਹ ਲਗਾਤਾਰ ਆਪਸ ਵਿੱਚ ਝਗੜਦੇ ਹੀ ਰਹਿੰਦੇ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pain of gang rape victim in Morni