ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਗਰੂਰ ਜ਼ਿਲ੍ਹੇ ’ਚ ਪਾਕਿ–ਧੀ ਮਲਾਲਾ ਕਰ ਰਹੀ ‘ਬੇਟੀ ਬਚਾਓ ਬੇਟੀ ਪੜ੍ਹਾਓ’ ਅਪੀਲ

ਸੰਗਰੂਰ ਜ਼ਿਲ੍ਹੇ ’ਚ ਪਾਕਿ–ਧੀ ਮਲਾਲਾ ਕਰ ਰਹੀ ‘ਬੇਟੀ ਬਚਾਓ ਬੇਟੀ ਪੜ੍ਹਾਓ’ ਅਪੀਲ

ਦਹਿਸ਼ਤਗਰਦੀ ਨੂੰ ਲੈ ਕੇ ਭਾਵੇਂ ਇਸ ਵੇਲੇ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਚੱਲ ਰਿਹਾ ਹੈ, ਇਸ ਦੇ ਬਾਵਜੁਦ ਨੋਬਲ ਪੁਰਸਕਾਰ ਜੇਤੂ ਤੇ ਬੱਚੀਆਂ ਦੀ ਪੜ੍ਹਾਈ ਲਈ ਸਰਗਰਮ ਪਾਕਿਸਤਾਨੀ ਕਾਰਕੁੰਨ ਮਲਾਲਾ ਯੂਸਫ਼ਜ਼ਈ (21) ਸੰਗਰੂਰ ਜ਼ਿਲ੍ਹੇ ਵਿੱਚ ਲੜਕੀਆਂ ਦੀ ਸਿੱਖਿਆ ਦਾ ਇੱਕ ਪ੍ਰਤੀਕ ਬਣ ਚੁੱਕੀ ਹੈ।

 

 

ਬੱਚੀਆਂ ਨੂੰ ਪੜ੍ਹਾਉਣ ਤੇ ਕੰਨਿਆਵਾਂ ਨੂੰ ਬਚਾਉਣ ਲਈ ਜਾਗਰੂਕਤਾ ਪੈਦਾ ਕਰਨ ਵਾਸਤੇ ਮਲਾਲਾ ਦੀਆਂ ਪੇਂਟਿੰਗਜ਼ ਦੀ ਵਰਤੋਂ ਕੀਤੀ ਜਾ ਰਹੀ ਹੈ।

 

 

ਪਾਕਿਸਤਾਨ ਵਿੱਚ ਕੁੜੀਆਂ ਨੂੰ ਪੜ੍ਹਨ ਨਹੀਂ ਦਿੱਤਾ ਜਾਂਦਾ ਪਰ ਮਲਾਲਾ ਆਪਣੇ ਦੇਸ਼ ਦੀ ਉਸ ਪੁਰਾਣੀ ਰਵਾਇਤ ਵਿਰੁੱਧ ਹਾਲੇ ਵੀ ਲੜ ਰਹੀ ਹੈ। ਉਹ ਹਾਲੇ ਇੰਗਲੈਂਡ ਵਿੱਚ ਉਚੇਰੀ ਸਿੱਖਿਆ ਹਾਸਲ ਕਰ ਰਹੀ ਹੈ।

 

 

ਉਸ ਦੀ ਪੇਂਟਿੰਗ ਚੰਡੀਗੜ੍ਹ–ਬਠਿੰਡਾ ਰਾਸ਼ਟਰੀ ਰਾਜਮਾਰਗ ਨੰਬਰ 64 (NH-64) ਦੇ ਬਡਰੁੱਖਾਂ ਓਵਰਬ੍ਰਿਜ ਉੱਤੇ ਬਣਾਈ ਗਈ ਹੈ; ਜਿੱਥੇ ਉਸ ਪੇਂਟਿੰਗ ਰਾਹੀਂ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ।

 

 

ਡਿਪਟੀ ਕਮਿਸਨਰ ਘਣਸ਼ਿਆਮ ਥੋੜੀ ਨੇ ਕਿਹਾ ਕਿ ਬੱਚੀਆਂ ਨੂੰ ਪੜ੍ਹਾਉਣ ਦੇ ਮਾਮਲੇ ਵਿੱਚ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਨੇ ਇਸ ਮੁਹਿੰਮ ਲਈ ਹੁਣ ਤੱਕ 6 ਲੱਖ ਰੁਪਏ ਖ਼ਰਚ ਕੀਤੇ ਹਨ। 

 

 

ਉਨ੍ਹਾਂ ਦੱਸਿਆ ਕਿ ਜੇ ਕੋਈ ਪ੍ਰਸ਼ਾਸਨ ਨੂੰ ਆ ਕੇ ਇਹ ਸੂਚਨਾ ਦੇਵੇ ਕਿ ਕਿਸੇ ਜਾਂਚ ਕੇਂਦਰ ਉੱਤੇ ਗ਼ੈਰ–ਕਾਨੂੰਨੀ ਤੌਰ ਉੱਤੇ ਲਿੰਗ–ਨਿਰਧਾਰਣ ਕੀਤਾ ਜਾ ਰਿਹਾ ਹੈ, ਤਾਂ ਉਸ ਨੂੰ ਇੱਕ ਲੱਖ ਰੁਪਏ ਇਨਾਮ ਦਿੱਤਾ ਜਾਵੇਗਾ।

 

 

ਇਹ ਪੇਂਟਿੰਗ ਸਮੁੱਚੇ ਜ਼ਿਲ੍ਹੇ ਵਿੱਚ ਧੂਰੀ ਸਬ–ਡਿਵੀਜ਼ਨ ਦੇ ਪਿੰਡ ਪੇਧਨੀ ਕਲਾਂ ਦੇ ਆਰਟਿਸਟ ਜਸਵੀਰ ਮੱਲ੍ਹੀ ਤਿਆਰ ਕਰ ਰਹੇ ਹਨ।

ਸੰਗਰੂਰ ਜ਼ਿਲ੍ਹੇ ’ਚ ਪਾਕਿ–ਧੀ ਮਲਾਲਾ ਕਰ ਰਹੀ ‘ਬੇਟੀ ਬਚਾਓ ਬੇਟੀ ਪੜ੍ਹਾਓ’ ਅਪੀਲ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak-daughter Malala appeals for Beti Bachao Beti Padhao in Sangrur District