ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਭਾਰਤ ਨੇ ਪਾਕਿ ਤੋਂ ਖੋਹਿਆ MFN ਰੁਤਬਾ, ਪੰਜਾਬ ਦੇ ਵਪਾਰੀਆਂ ਵੱਲੋਂ ਸੁਆਗਤ

​​​​​​​ਭਾਰਤ ਨੇ ਪਾਕਿ ਤੋਂ ਖੋਹਿਆ MFN ਰੁਤਬਾ, ਪੰਜਾਬ ਦੇ ਵਪਾਰੀਆਂ ਵੱਲੋਂ ਸੁਆਗਤ

ਹਰੇਕ ਦੇਸ਼ ਦਾ ਆਪਣਾ ਕੋਈ ਦੋਸਤ–ਦੇਸ਼ ਵੀ ਹੁੰਦਾ ਹੈ ਤੇ ਕੋਈ ਅਜਿਹਾ ਦੇਸ਼ ਵੀ ਹੁੰਦਾ ਹੈ, ਜੋ ਭਾਵੇਂ ਦੋਸਤ ਨਾ ਵੀ ਹੋਵੇ ਪਰ ‘ਵਿਸ਼ਵ ਵਪਾਰ ਸੰਗਠਨ’ (WTO) ਦੇ ਮੈਂਬਰ ਦੇਸ਼ਾਂ ਵਿਚਾਲੇ ਕਾਰੋਬਾਰ ਨੂੰ ਬਿਨਾ ਕਿਸੇ ਪੱਖਪਾਤ ਦੇ ਤਰਜੀਹ ਭਾਵ ਪਹਿਲ ਦਿੱਤੀ ਜਾਂਦੀ ਹੈ; ਇਸ ਨੂੰ ‘MFN’ ਰੁਤਬਾ (Most Favoured Nation status) ਕਿਹਾ ਜਾਂਦਾ ਹੈ। ਹੁਣ ਤੱਕ ਭਾਰਤ ਨੇ ਪਾਕਿਸਤਾਨ ਨੂੰ ਇਹ ਦਰਜਾ ਭਾਵ ਰੁਤਬਾ ਦਿੱਤਾ ਹੋਇਆ ਸੀ ਪਰ ਕੱਲ੍ਹ ਪੁਲਵਾਮਾ ’ਚ ਦਹਿਸ਼ਤਗਰਦ ਹਮਲੇ ਦੌਰਾਨ 45 ਫ਼ੌਜੀ ਜਵਾਨਾਂ ਦੀ ਸ਼ਹਾਦਤ ਦੀ ਘਟਨਾ ਤੋਂ ਬਾਅਦ ਅੱਜ ਭਾਰਤ ਸਰਕਾਰ ਨੇ ਪਾਕਿਸਤਾਨ ਤੋਂ ਇਹ ਰੁਤਬਾ ਵਾਪਸ ਲੈ ਲਿਆ ਹੈ ਕਿਉਂਕਿ ਪਾਕਿਸਤਾਨ ਦੀ ਧਰਤੀ ਤੋਂ ਅੱਤਵਾਦੀ ਜੱਥੇਬੰਦੀ ‘ਜੈਸ਼–ਏ–ਮੁਹੰਮਦ’ ਨੇ ਇਸ ਘਿਨਾਉਣੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਇਸੇ ਲਈ ਅੱਜ ਭਾਰਤ ਸਰਕਾਰ ਨੂੰ ਪਾਕਿਸਤਾਨ ਤੋਂ MFN ਰੁਤਬਾ ਵਾਪਸ ਲੈਣਾ ਪਿਆ।

 

 

ਅਟਾਰੀ–ਵਾਹਗਾ ਕੌਮਾਂਤਰੀ ਸਰਹੱਦ ਰਾਹੀਂ ਭਾਰਤ–ਪਾਕਿਸਤਾਨ ਕਾਰੋਬਾਰ ਵਿੱਚ ਸ਼ਾਮਲ ਕਈ ਵਪਾਰਕ ਜੱਥੇਬੰਦੀਆਂ ਨੇ ਭਾਰਤ ਸਰਕਾਰ ਦੇ ਇਸ ਫ਼ੈਸਲੇ ਦਾ ਸਮਰਥਨ ਕੀਤਾ ਹੈ।

 

 

ਦਹਿਸ਼ਤਗਰਦ ਹਮਲੇ ਦੌਰਾਨ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨਾਲ ਦੁੱਖ ਪ੍ਰਗਟਾਉਂਦਿਆਂ ਵੱਖੋ–ਵੱਖਰੀਆਂ ਵਪਾਰਕ ਜੱਥੇਬੰਦੀਆਂ ਨੇ ਭਾਰਤ ਸਰਕਾਰ ਵੱਲੋਂ ਚੁੱਕੇ ਗਏ ਕਦਮ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਕੌਮਾਂਤਰੀ ਭਾਈਚਾਰੇ ਵਿੱਚ ਪਾਕਿਸਤਾਨ ਨੂੰ ਯਕੀਨੀ ਤੌਰ ਉੱਤੇ ਅਲੱਗ–ਥਲੱਗ ਕਰਨਾ ਹੋਵੇਗਾ।

 

 

ਸੀਮੇਂਟ ਇੰਪੋਰਟਰਜ਼ ਐਸੋਸੀਏਸ਼ਨ ਦੇ ਏਪੀ ਸਿੰਘ ਚੱਠਾ ਨੇ ਕਿਹਾ ਕਿ ਪਾਕਿਸਤਾਨ ਨੂੰ ਤਾਂ ਸਗੋਂ ‘ਮੋਸਟ ਅਨਫ਼ੇਵਰਡ ਨੇਸ਼ਨ’ ਦਾ ਰੁਤਬਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਰੋਬਾਰ ਆਪਣੀ ਥਾਂ ਹੈ ਪਰ ਸਾਡਾ ਨੈਤਿਕ ਫ਼ਰਜ਼ ਹੈ ਕਿ ਅਸੀਂ ਆਪਣੇ ਸੁਰੱਖਿਆ ਬਲਾਂ ਨਾਲ ਖੜ੍ਹੇ ਰਹੀਏ। ਪਾਕਿਸਤਾਨ ਇਸ ਵੇਲੇ ਜੋ ਕੁਝ ਵੀ ਕਰ ਰਿਹਾ ਹੈ, ਉਸ ਲਈ ਅਸੀਂ ਉਨ੍ਹਾਂ ਨਾਲ ਹਮਦਰਦੀ ਨਹੀਂ ਪ੍ਰਗਟਾ ਸਕਦੇ।

 

 

ਇੰਝ ਹੀ ਆਈਸੀ ਚੈਂਪਰ ਆਫ਼ ਕਾਮਰਸ ਦੇ ਪ੍ਰਧਾਨ ਮੋਹਿਤ ਖੰਨਾ ਨੇ ਕਿਹਾ ਕਿ ਉਹ ਭਾਰਤੀ ਪਹਿਲਾਂ ਹਨ ਤੇ ਕਾਰੋਬਾਰੀ ਬਾਅਦ ’ਚ ਹਨ। ਇਹ ਹਮਲਾ ਬੇਹੱਦ ਨਿਖੇਧੀਯੋਗ ਹੈ। ‘ਅਸੀਂ ਸ਼ਤ–ਪ੍ਰਤੀਸ਼ਤ ਸਰਕਾਰ ਦੇ ਨਾਲ ਹਾਂ। ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਜੋ ਵੀ ਕਦਮ ਚੁੱਕਿਆ ਗਿਆ ਹੈ, ਉਸ ਦਾ ਸੁਆਗਤ ਹੈ; ਭਾਵੇਂ ਪਾਕਿਸਤਾਨ ਨਾਲ ਚੱਲ ਰਿਹਾ ਕਾਰੋਬਾਰ ਬੰਦ ਹੀ ਕਿਉਂ ਨਾ ਹੋ ਜਾਵੇ।’

 

 

ਪਰ ਪੀਐੱਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ (PHDCCI) ਦੇ ਚੇਅਰਮੈਨ ਰੁਪਿੰਦਰ ਸਿੰਘ ਸਚਦੇਵਾ ਦੇ ਵਿਚਾਰ ਕੁਝ ਹੋਰ ਸਨ। ਉਨ੍ਹਾਂ ਕਿਹਾ ਕਿ ਕਾਰੋਬਾਰ ਤੇ ਸਿਆਸਤ ਨੂੰ ਰਲ਼–ਗੱਡ ਨਹੀਂ ਕਰਨਾ ਚਾਹੀਦਾ। ਪਾਕਿਸਤਾਨ ਉੱਤੇ ਲੱਗੇ ਦੋਸ਼ ਹਾਲੇ ਸਿੱਧ ਨਹੀਂ ਹੋਏ, ਇਸ ਲਈ ਸਰਕਾਰ ਨੂੰ ਥੋੜ੍ਹਾ ਕਾਹਲ਼ੀ ਵਿੱਚ ਕੋਈ ਅਜਿਹਾ ਕੋਈ ਫ਼ੈਸਲਾ ਨਹੀਂ ਲੈਣਾ ਚਾਹੀਦਾ। ਸਿਆਸੀ ਹਾਲਾਤ ਭਾਵੇਂ ਜੋ ਮਰਜ਼ੀ ਹੋਣ, ਕਾਰੋਬਾਰੀਆਂ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak loses MFN Status by India Punjab Traders welcome