ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪਾਕਿ ਨੇ 100 ਭਾਰਤੀ ਮਛੇਰੇ ਰਿਹਾਅ ਕੀਤੇ, ਅਗਲੇ ਦਿਨਾਂ ’ਚ ਹੋਰ ਹੋਣਗੇ

​​​​​​​ਪਾਕਿ ਨੇ 100 ਭਾਰਤੀ ਮਛੇਰੇ ਰਿਹਾਅ ਕੀਤੇ, ਅਗਲੇ ਦਿਨਾਂ ’ਚ ਹੋਰ ਹੋਣਗੇ

ਪਾਕਿਸਤਾਨ ਨੇ ਸੋਮਵਾਰ ਨੂੰ 100 ਭਾਰਤੀ ਮਛੇਰੇ ਰਿਹਾਅ ਕਰ ਦਿੱਤੇ। ਉਹ ਸਾਰੇ ਅੱਜ ਪੰਜਾਬ ਦੇ ਅਟਾਰੀ ਬਾਰਡਰ ਰਾਹੀਂ ਭਾਰਤ ਵਿੱਚ ਦਾਖ਼ਲ ਹੋਏ। ਇਹ ਸਾਰੇ ਪਿਛਲੇ ਕੁਝ ਸਮੇਂ ਦੌਰਾਨ ਭੁਲੇਖੇ ਪਾਕਿਸਤਾਨ ਦੇ ਸਮੁੰਦਰੀ ਪਾਣੀਆਂ ਵਿੱਚ ਚਲੇ ਗਏ ਸਨ ਤੇ ਇੰਝ ਕਰਨ ਨਾਲ ਕੌਮਾਂਤਰੀ ਸਮੁੰਦਰੀ ਸਰਹੱਦਾਂ ਦੀ ਉਲੰਘਣਾ ਹੋ ਜਾਂਦੀ ਹੈ।

 

 

ਪਾਕਿਸਤਾਨੀ ਰੇਂਜਰਾਂ ਨੇ ਅੱਜ ਇਹ ਸਾਰੇ 100 ਮਛੇਰੇ ਅੱਜ ਸ਼ਾਮੀਂ 7:00 ਵਜੇ ਬੀਐੱਸਐੱਫ਼ ਦੇ ਅਟਾਰੀ ਸਥਿਤ ਕਮਾਂਡੈਂਟ ਮੁਕੰਦ ਕੁਮਾਰ ਝਾਅ ਦੀ ਅਗਵਾਈ ਹੇਠਲੀ ਟੀਮ ਹਵਾਲੇ ਕਰ ਦਿੱਤੇ ਗਏ।

 

 

ਸ੍ਰੀ ਝਾਅ ਨੇ ਦੱਸਿਆ ਕਿ ਅਟਾਰੀ ਸਥਿਤ ਇੰਟੈਗ੍ਰੇਟਡ ਚੈੱਕ ਪੋਸਟ (ICP) ਵਿਖੇ ਇਮੀਗ੍ਰੇਸ਼ਨ ਦੀ ਸਾਰੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਰੈੱਡ ਕ੍ਰਾੱਸ ਭਵਨ ਲਿਜਾਂਦਾ ਗਿਆ। ਕੌਮਾਂਤਰੀ ਸਰਹੱਦ ਉੱਤੇ ਕਿਸੇ ਵੀ ਮਛੇਰੇ ਨੂੰ ਮੀਡੀਆ ਨਾਲ ਕਿਸੇ ਕਿਸਮ ਦੀ ਕੋਈ ਗੱਲਬਾਤ ਨਹੀਂ ਕਰਨ ਦਿੱਤੀ ਗਈ।

 

 

ਪਾਕਿਸਤਾਨ ਨੇ ਕੁੱਲ 360 ਭਾਰਤੀ ਕੈਦੀ ਰਿਹਾਅ ਕਰਨੇ ਹਨ ਤੇ ਅੱਜ ਉਸੇ ਲੜੀ ਦਾ ਪਹਿਲਾ ਪੂਰ (ਬੈਚ) ਅੱਜ ਆਪਣੇ ਵਤਨ ਪਰਤਿਆ। ਪੰਜ ਆਮ ਭਾਰਤੀ ਨਾਗਰਿਕ ਵੀ ਰਿਹਾਅ ਕੀਤੇ ਜਾਣੇ ਹਨ। ਪਾਕਿਸਤਾਨ ਨੇ ਪਹਿਲਾਂ ਚਾਰ ਗੇੜਾਂ ਵਿੱਚ ਇਹ ਕੈਦੀ ਰਿਹਾਅ ਕਰਨ ਦਾ ਐਲਾਨ ਕੀਤਾ ਸੀ। 100 ਮਛੇਰਿਆਂ ਦਾ ਪਹਿਲਾ ਪੂਰ ਅੱਜ ਵਰਤਨ ਪਰਤਿਆ; ਜਦ ਕਿ 100 ਹੋਰ ਮਛੇਰੇ ਆਉਂਦੀ 15 ਅਪ੍ਰੈਲ ਨੂੰ, 100 ਹੋਰ ਮਛੇਰੇ ਆਉਂਦੀ 22 ਅਪ੍ਰੈਲ ਨੂੰ ਤੇ 55 ਮਛੇਰਿਆਂ ਦੇ ਨਾਲ 5 ਆਮ ਨਾਗਰਿਕ ਆਉਂਦੀ 29 ਅਪ੍ਰੈਲ ਨੂੰ ਪਾਕਿਸਤਾਨ ਵੱਲੋਂ ਰਿਹਾਅ ਕੀਤੇ ਜਾਣੇ ਹਨ।

 

 

ਬੀਤੀ 14 ਫ਼ਰਵਰੀ ਨੂੰ ਜੰਮੂ–ਕਸ਼ਮੀਰ ਦੇ ਪੁਲਵਾਮਾ ਵਿਖੇ ਸੀਆਰਪੀਐੱਫ਼ ਦੇ ਕਾਫ਼ਲੇ ਉੱਤੇ ਹੋਏ ਹਿੰਸਕ ਹਮਲੇ ਦੌਰਾਨ 45 ਜਵਾਨ ਸ਼ਹੀਦ ਹੋ ਗਏ ਸਨ। ਤਦ ਤੋਂ ਲੈ ਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਵਧਿਆ ਹੋਇਆ ਹੈ।

 

 

ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਮਛੇਰਿਆਂ ਨੂੰ ਰਿਹਾਅ ਕਰਨ ਤੋਂ ਬਾਅਦ ਪਾਕਿਸਤਾਨੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਕੁਝ ਤੋਹਫ਼ੇ ਵੀ ਦਿੱਤੇ ਅਤੇ ਉਨ੍ਹਾਂ ਨੂੰ ਯਾਤਰਾ ਕਰਨ ਲਈ ਕੁਝ ਪੈਸੇ ਵੀ ਦਿੱਤੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak Releases 100 Indian Fishermen