ਅਗਲੀ ਕਹਾਣੀ

ਭਾਰਤ ਹਵਾਲੇ ਕਰੇ ਪਾਕਿ ਹੁਣ ਲਹਿੰਦਾ ਪੰਜਾਬ: ਹਰਸਿਮਰਤ ਕੌਰ ਬਾਦਲ

ਭਾਰਤ ਹਵਾਲੇ ਕਰੇ ਪਾਕਿ ਹੁਣ ਲਹਿੰਦਾ ਪੰਜਾਬ: ਹਰਸਿਮਰਤ ਕੌਰ ਬਾਦਲ

ਕੇਂਦਰੀ ਫ਼ੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜੇ ਪਾਕਿਸਤਾਨ ਤੋ਼ ਆਪਣਾ ਦੇਸ਼ ਨਹੀਂ ਸੰਭਲਦਾ, ਤਾਂ ਉਹ ਆਪਣੇ ਲਹਿੰਦੇ ਪੰਜਾਬ ਨੂੰ ਭਾਰਤ ਹਵਾਲੇ ਕਰ ਦੇਵੇ। ਅਸੀਂ ਆਪਣੇ ਪੱਧਰ ਉੱਤੇ ਉਸ ਦਾ ਵਿਕਾਸ ਕਰਾਂਗੇ। ਉਹ ਨਿਰਮਾਣ–ਅਧੀਨ ਏਮਸ ’ਚ ਪੁੱਜੇ ਸਨ।

 

 

ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ’ਚ ਦਾਖ਼ਲੇ ਹਿਤ ਲਾਈ ਗਈ ਫ਼ੀਸ ਬਾਰੇ ਉਨ੍ਹਾਂ ਕਿਹਾ ਕਿ ਇਸ ਤੋਂ ਵੱਧ ਸ਼ਰਮਨਾਕ ਗੱਲ ਹੋਰ ਕੀ ਹੋਵੇਗੀ। ਪੰਜਾਬ ਦੇ ਸਿੱਖਾਂ ਤੋਂ ਉਨ੍ਹਾਂ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਪੈਸੇ ਲੈ ਰਿਹਾ ਹੈ।

 

 

ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪਾਕਿਸਤਾਨ ਦੀ ਆਰਥਿਕ ਹਾਲਤ ਠੀਕ ਨਹੀਂ ਹੈ, ਉਸ ਨੇ ਇਸੇ ਲਈ ਫ਼ੀਸ ਲਾਈ ਹੈ। ਉਸ ਨੇ ਇਹ ਸਭ ਪੈਸੇ ਕਮਾਉਣ ਲਈ ਹੀ ਕੀਤਾ ਹੈ।

 

 

ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦੀ ਉਸਾਰੀ ਪੂਰੀ ਤੇਜ਼ੀ ਨਾਲ ਚੱਲ ਰਹੀ ਹੈ। ਜਿਵੇਂ ਮੁੰਬਈ ਤੇ ਦਿੱਲੀ ਦੇ ਹਵਾਈ ਅੱਡੇ ਹਨ; ਉਸੇ ਤਰ੍ਹਾਂ ਦਾ ਉਹ ਲਾਂਘਾ ਉਸਾਰਿਆ ਜਾਵੇਗਾ।

 

 

ਉਨ੍ਹਾਂ ਦੱਸਿਆ ਕਿ ਸੁਲਤਾਨਪੁਰ ਲੋਧੀ ਨੂੰ ‘ਸਮਾਰਟ ਸਿਟੀ’ ਬਣਾਉਣ ਲਈ ਕੇਂਦਰ ਸਰਕਾਰ ਨੇ ਆਪਣੇ ਹਿੱਸੇ ਦਾ ਫ਼ੰਡ ਜਾਰੀ ਕਰ ਦਿੱਤਾ ਹੈ ਪਰ ਪੰਜਾਬ ਸਰਕਾਰ ਕੁਝ ਦੇਰੀ ਕਰ ਰਹੀ ਹੈ।

 

 

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਸਰਕਾਰ ਵੱਲੋਂ ਵੱਖੋ–ਵੱਖਰੇ ਪ੍ਰੋਗਰਾਮ ਕੀਤੇ ਜਾਣ ਨੂੰ ਲੈ ਕੇ ਸ੍ਰੀਮਤੀ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਵਿੱਚ ਭੇਦਭਾਵ ਪੈਦਾ ਕਰ ਰਹੀ ਹੈ। ਸ਼੍ਰੋਮਣੀ ਕਮੇਟੀ ਸਿੱਖਾਂ ਦੀ ਕਮੇਟੀ ਹੈ ਤੇ ਸਰਕਾਰ ਨੂੰ ਉਸ ਨਾਲ ਮਿਲ ਕੇ ਆਪਣੇ ਸਮਾਰੋਹ ਕਰਨ ਦਾ ਵਧੀਆ ਸੁਨੇਹਾ ਦੇਣਾ ਚਾਹੀਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak should give western Punjab to India says Harsimrat Kaur Badal