ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦਾ ਮਾਹੌਲ ਖ਼ਰਾਬ ਕਰਨਾ ਚਾਹ ਰਿਹਾ ਪਾਕਿ, ਤਿਉਹਾਰਾਂ ਮੌਕੇ ਬਚੋ: ਜਨ. ਰਾਵਤ

ਭਾਰਤ ਦਾ ਮਾਹੌਲ ਖ਼ਰਾਬ ਕਰਨਾ ਚਾਹ ਰਿਹਾ ਪਾਕਿ, ਤਿਉਹਾਰਾਂ ਮੌਕੇ ਬਚੋ: ਜਨ. ਰਾਵਤ

ਭਾਰਤੀ ਫ਼ੌਜ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਅੱਜ ਕਿਹਾ ਹੈ ਕਿ ਪਾਕਿਸਤਾਨ ਵੱਲੋਂ ਭਾਰਤ ਦਾ ਮਾਹੌਲ ਖ਼ਰਾਬ ਕਰਨ ਦੇ ਜਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿਉਹਾਰਾਂ ਦੇ ਮੌਕੇ ਆਮ ਜਨਤਾ ਨੂੰ ਸਮਾਜ-ਵਿਰੋਧੀ ਅਨਸਰਾਂ ਤੋਂ ਥੋੜ੍ਹਾ ਬਚ ਕੇ ਚੱਲਣਾ ਹੋਵੇਗਾ ਤੇ ਉਨ੍ਹਾਂ ਦੇ ਭੈੜੇ ਮਨਸੁਬਿਆਂ ਨੂੰ ਕਦੇ ਵੀ ਕਾਮਯਾਬ ਨਾ ਹੋਣ ਦੇਣ।


ਇੱਥੇ ਵਰਨਣਯੋਗ ਹੈ ਕਿ ਕੱਲ੍ਹ ਸ੍ਰੀ ਰਾਵਤ ਨੇ ਆਖਿਆ ਸੀ ਕਿ ਕੁਝ ਤਾਕਤਾਂ ਪੰਜਾਬ ਵਿੱਚ ਅੱਤਵਾਦ ਨੂੰ ਮੁੜ-ਸੁਰਜੀਤ ਕਰਨ ਦੇ ਜਤਨਾਂ ਵਿੱਚ ਲੱਗੀਆਂ ਹੋਈਆਂ ਹਨ। ਇਸ ਤੋਂ ਆਮ ਜਨਤਾ ਇਹੋ ਅਨੁਮਾਨ ਲਾ ਰਹੀ ਹੈ ਕਿ ਇਨ੍ਹਾਂ ਤਿਉਹਾਰਾਂ ਮੌਕੇ ਕਿਸੇ ਵੱਡੀ ਵਾਰਦਾਤ ਦੀ ਸੰਭਾਵਨਾ ਦੀ ਕੋਈ ਖ਼ੁਫ਼ੀਆ ਜਾਣਕਾਰੀ ਫ਼ੌਜ ਮੁਖੀ ਕੋਲ ਪੁੱਜੀ ਹੋ ਸਕਦੀ ਹੈ; ਇਸੇ ਲਈ ਉਹ ਲਗਾਤਾਰ ਚੇਤਾਵਨੀਆਂ ਦੇ ਰਹੇ ਹਨ।


ਸ੍ਰੀ ਰਾਵਤ ਨੇ ਕੱਲ੍ਹ ਹੀ ‘ਰਾਇਸ਼ੁਮਾਰੀ-2020` ਨੂੰ ਲੈ ਕੇ ਲੰਦਨ ਦੇ ਟ੍ਰਾਫ਼ਲਗਰ ਸਕੁਏਰ ਵਿਖੇ ਹੋਏ ਇਕੱਠ ਦਾ ਹਵਾਲਾ ਦਿੰਦਿਆਂ ਆਖਿਆ ਸੀ ਕਿ ਵਿਦੇਸ਼ੀ ਤਾਕਤਾਂ ਪੰਜਾਬ ਦੇ ਅਮਨ ਭਰਪੂਰ ਮਾਹੌਲ ਵਿੱਚ ਵਿਗਾੜ ਪਾਉਣਾ ਚਾਹੁੰਦੀਆਂ ਹਨ।


ਸ੍ਰੀ ਰਾਵਤ ਨੇ ਕਿਹਾ ਕਿ ਹਾਲੇ ਪਿਛਲੇ ਕੁਝ ਸਮੇਂ ਦੌਰਾਨ ਹੀ ਪੰਜਾਬ `ਚ ਕੁੱਝ ਅੱਤਵਾਦੀ ਅਨਸਰਾਂ ਨੂੰ ਫੜਿਆ ਗਿਆ ਹੈ; ਅਜਿਹੇ ਹਾਲਾਤ `ਚ ਦੇਸ਼ ਦੀ ਜਨਤਾ ਨੂੰ ਥੋੜ੍ਹਾ ਸਾਵਧਾਨ ਰਹਿਣਾ ਚਾਹੀਦਾ ਹੈ। ਤਿਉਹਾਰਾਂ ਮੌਕੇ ਕੁਝ ਵਧੇਰੇ ਸਾਵਧਾਨੀ ਤੇ ਚੌਕਸੀ ਰੱਖਣ ਦੀ ਜ਼ਰੂਰਤ ਹੁੰਦੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak wants to vitiate atmosphere Gen Bipin Rawat