ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਡ੍ਰੋਨ ਭੇਜ ਕੇ ਭਾਰਤ ਦੀ ਜਾਸੂਸੀ ਕਰਨ ਤੋਂ ਬਾਜ਼ ਨਹੀਂ ਆ ਰਿਹਾ ਪਾਕਿਸਤਾਨ

​​​​​​​ਡ੍ਰੋਨ ਭੇਜ ਕੇ ਭਾਰਤ ਦੀ ਜਾਸੂਸੀ ਕਰਨ ਤੋਂ ਬਾਜ਼ ਨਹੀਂ ਆ ਰਿਹਾ ਪਾਕਿਸਤਾਨ

ਜਦ ਤੋਂ ਭਾਰਤ ਸਰਕਾਰ ਨੇ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਦਾ ਖ਼ਾਤਮਾ ਕੀਤਾ ਹੈ, ਤਦ ਤੋਂ ਪਾਕਿਸਤਾਨ ਘਬਰਾਇਆ ਹੋਇਆ ਹੈ ਤੇ ਉਹ ਵਾਰ–ਵਾਰ ਆਪਣੇ ਅੱਤਵਾਦੀ ਭਾਰਤ ਦੀ ਧਰਤੀ ਉੱਤੇ ਭੇਜਣ ਦੇ ਜਤਨ ਕਰਦਾ ਰਿਹਾ ਹੈ। ਉਸ ਦੀਆਂ ਜਦੋਂ ਅਜਿਹੀਆਂ ਕੋਸ਼ਿਸ਼ਾਂ ਬਹੁਤੀਆਂ ਕਾਮਯਾਬ ਨਾ ਹੋ ਸਕੀਆਂ, ਤਾਂ ਹੁਣ ਉਹ ਭਾਰਤੀ ਪੰਜਾਬ ਵੱਲ ਆਪਣੇ ਡ੍ਰੋਨ ਭੇਜਣ ਤੋਂ ਬਾਜ਼ ਨਹੀਂ ਆ ਰਿਹਾ।

 

 

ਦੋ ਵਾਰ ਡ੍ਰੋਨ ਪਰਸੋਂ ਸੋਮਵਾਰ ਦੀ ਰਾਤ ਨੂੰ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡਾਂ ਨਾਲ ਲੱਗਦੀ ਹੁਸੈਨੀਵਾਲਾ ਸਰਹੱਦ ਕੋਲ ਘੁੰਮਦਾ ਵੇਖਿਆ ਗਿਆ ਸੀ ਤੇ ਇੱਕ ਵਾਰ ਤਾਂ ਉਹ ਭਾਰਤ ਦੀ ਸਰਹੱਦ ਅੰਦਰ ਵੀ ਦਾਖ਼ਲ ਹੋ ਗਿਆ ਸੀ।

 

 

ਮੰਗਲਵਾਰ ਦੀ ਰਾਤ ਨੂੰ ਵੀ ਪਾਕਿਸਤਾਨ ਦਾ ਡ੍ਰੋਨ ਦੋ ਵਾਰ ਵੇਖਣ ਨੂੰ ਮਿਲਿਆ। ਭਾਰਤ–ਪਾਕਿਸਤਾਨ ਸਰਹੱਦ ਉੱਤੇ ਦੇਰ ਰਾਤੀਂ ਇਹ ਪਹਿਲਾਂ ਪਿੰਡ ਹਜ਼ਾਰਾ ਸਿੰਘ ਵਾਲਾ ਤੇ ਫਿਰ ਟੇਂਡੀਵਾਲਾ ਕੋਲ ਵੇਖਿਆ ਗਿਆ। ਬਹੁਤ ਸਾਰੇ ਲੋਕਾਂ ਨੇ ਇਸ ਡ੍ਰੋਨ ਦੀਆਂ ਵਿਡੀਓ ਕਲਿਪਿੰਗਜ਼ ਬਣਾਈਆਂ ਹਨ।

 

 

ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਵਾਲਾ ਮਾਹੌਲ ਬਣਿਆ ਹੋਇਆ ਹੈ। ਸੁਰੱਖਿਆ ਏਜੰਸੀਆਂ ਵੱਲੋਂ ਪੂਰੀ ਚੌਕਸੀ ਵਰਤੀ ਜਾ ਰਹੀ ਹੈ।

 

 

ਚਸ਼ਮਦੀਦ ਗਵਾਹਾਂ ਮੁਤਾਬਕ ਮੰਗਲਵਾਰ ਨੂੰ ਪਹਿਲਾਂ ਸ਼ਾਮੀਂ 7:20 ਵਜੇ ਸਰਹੱਦੀ ਪਿੰਡ ਹਜ਼ਾਰਾ ਸਿੰਘ ਵਾਲਾ ਕੋਲ ਤੇ ਫਿਰ ਪਿੰਡ ਟੇਂਡੀਵਾਲਾ ਲਾਗਲੀ ਸਰਹੱਦ ਉੱਤੇ ਰਾਤੀਂ 10:10 ਵਜੇ ਵੇਖਿਆ ਗਿਆ। ਦੋਵੇਂ ਵਾਰ ਇਹ ਡ੍ਰੋਨ ਛੇਤੀ ਹੀ ਗ਼ਾਇਬ ਵੀ ਹੁੰਦਾ ਰਿਹਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan is not stopping India s surveillance by sending Drone