ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਲੀ–ਸੂਚੀ ਦੇ ਖ਼ਾਤਮੇ ਨਾਲ ਪਾਕਿ ਦੇ ਕੋਝੇ ਜਤਨ ਹੋਏ ਨਾਕਾਮ

ਕਾਲੀ–ਸੂਚੀ ਦੇ ਖ਼ਾਤਮੇ ਨਾਲ ਪਾਕਿ ਦੇ ਕੋਝੇ ਜਤਨ ਹੋਏ ਨਾਕਾਮ

[ ਇਸ ਤੋਂ ਪਹਿਲਾ ਹਿੱਸਾ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ ]

 

 

ਦਰਅਸਲ, ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਇਹ ਵੀ ਨਹੀਂ ਚਾਹੁੰਦੀ ਸੀ ਕਿ ਵਿਦੇਸ਼ਾਂ ’ਚ ਵਸਦੇ ਸਿੱਖਾਂ ਦੇ ਮਨਾਂ ਵਿੱਚ ਇਸ ਕਾਲੀ–ਸੂਚੀ ਨੂੰ ਲੈ ਕੇ ਕਿਉ਼ਂਕਿ ਬਹੁਤ ਗਿਲੇ–ਸ਼ਿਕਵੇ ਰਹੇ ਹਨ; ਇਸ ਲਈ ਕਿਤੇ ਉਹ ਕਸ਼ਮੀਰ ਮਸਲੇ ਉਨ੍ਹਾਂ ਨੂੰ ਆਪਣੀ ਹਮਾਇਤ ਨਾ ਦੇ ਦੇਣ।

 

 

ਬੀਤੀ 5 ਅਗਸਤ ਨੂੰ ਜਦ ਤੋਂ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਭਾਰਤ ਸਰਕਾਰ ਨੇ ਖ਼ਤਮ ਕੀਤੀ ਹੈ; ਤਦ ਤੋਂ ਪਾਕਿਸਤਾਨ ਨੇ ਆਪਣੀ ਇਹੋ ਰਣਨੀਤੀ ਰੱਖੀ ਹੋਈ ਹੈ ਕਿ ਉਹ ਕਸ਼ਮੀਰ ਵਿੱਚ ਚੱਲ ਰਹੇ ਤਣਾਅ ਦੌਰਾਨ ਕੌਮਾਂਤਰੀ ਪੱਧਰ ਉੱਤੇ ਖ਼ਾਲਿਸਤਾਨ ਦੇ ਹਮਾਇਤੀਆਂ ਦੀ ਹਮਦਰਦੀ ਤੇ ਸਮਰਥਨ ਹਾਸਲ ਕਰ ਸਕੇ।

 

 

ਇਸੇ ਲਈ ਹੁਣ ਤੱਕ ਜਿਹੜੇ ਦੋ ਰੋਸ ਮੁਜ਼ਾਹਰੇ ਲੰਦਨ ਵਿਖੇ ਹੋਏ ਹਨ; ਉੱਥੇ ਕੁਝ ਖ਼ਾਲਿਸਤਾਨੀ ਪੱਖੀ ਸਿੱਖਾਂ ਦੇ ਨਾਲ ਪਾਕਿਸਤਾਨੀ ਵੀ ਮੌਜੂਦ ਸਨ। ਉਨ੍ਹਾਂ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਸੀ। ਪਾਕਿਸਤਾਨ ਵੱਲੋਂ ਇੰਝ ਪੈਦਾ ਕੀਤੀ ਜਾ ਰਹੀ ਭੜਕਾਹਟ ਤੋਂ ਭਾਰਤ ਸਰਕਾਰ ਦਾ ਚਿੰਤਤ ਹੋਣਾ ਵੀ ਸੁਭਾਵਕ ਸੀ।

 

 

ਅਜਿਹੇ ਰੋਸ ਮੁਜ਼ਾਹਰੇ ਹਾਲੇ ਇਸੇ ਮਹੀਨੇ ਬਾਅਦ ’ਚ ਹੋਰ ਵੀ ਨਿਊ ਯਾਰਕ ਵਿਖੇ ਉਦੋਂ ਹੋ ਸਕਦੇ ਹਨ, ਜਦੋਂ ਸੰਯੁਕਤ ਰਾਸ਼ਟਰ ਦਾ ਜਨਰਲ ਇਜਲਾਸ ਚੱਲੇਗਾ।

 

 

ਦੂਜੇ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਆਪਣੇ ਕਈ ਅੱਗ ਉਗਲਣ ਜਿਹੇ ਭਾਸ਼ਣਾਂ ਵਿੱਚ ਇਹੋ ਦਰਸਾਉਣ ਦਾ ਜਤਨ ਕੀਤਾ ਹੈ ਕਿ ‘ਭਾਰਤ ਦੇ PM ਨਰਿੰਦਰ ਮੋਦੀ ਦੀ ‘ਗੌਡ–ਫ਼ਾਦਰ’ ਆਰਐੱਸਐੱਸ (RSS) ਘੱਟ–ਗਿਣਤੀਆਂ ਦੇ ਵਿਰੁੱਧ ਹੈ।’

 

 

ਅਜਿਹੇ ਹਾਲਾਤ ਵਿੱਚ ਭਾਰਤ ਦੇ ਘੱਟ–ਗਿਣਤੀ ਸਿੱਖਾਂ ਦੀ ਕਾਲੀ–ਸੂਚੀ ਨੂੰ ਖ਼ਤਮ ਕਰਨਾ ਇੱਕ ਬਹੁਤ ਸਿਆਣਾ, ਸੂਝਵਾਨ ਤੇ ਸੋਚ–ਸਮਝ ਕੇ ਕੀਤਾ ਫ਼ੈਸਲਾ ਹੈ। ਵਿਸ਼ਵ ਪੱਧਰ ’ਤੇ ਗੁੰਜਾਇਮਾਨ ਤੇ ਦ੍ਰਿਸ਼ਟਮਾਨ ਸਿੱਖ ਕੌਮ ਲਈ ਸੱਚਮੁਚ ਬਹੁਤ ਹੀ ਸੰਤੋਖਜਨਕ ਤੇ ਖ਼ੁਸ਼ੀਆਂ ਵਾਲੇ ਛਿਣ ਹਨ। ਇਸ ਸੂਚੀ ਨੂੰ ਹੁਣ ਤੱਕ ਪੰਜਾਬ ਦੇ ਉਸ ਕਾਲੇ ਹਿੰਸਕ ਦੌਰ ਦੀ ਇੱਕ ਗ਼ੈਰ–ਵਾਜਬ ਵਿਰਾਸਤ ਵਜੋਂ ਵੇਖਿਆ ਜਾਂਦਾ ਰਿਹਾ ਹੈ।

 

 

ਹੁਣ ਤੱਕ ਵਿਦੇਸ਼ਾਂ ‘ਚ ਵੱਸਦੇ ਸਿੱਖਾਂ ਦਾ ਇੱਕ ਵਰਗ ਇਹ ਵੀ ਗਿਲਾ ਪ੍ਰਗਟਾਉਂਦਾ ਆਇਆ ਹੈ ਕਿ ਦਿੱਲੀ ਦੀਆਂ ਸਰਕਾਰਾਂ ਤਾਂ ਸਿੱਖਾਂ ਨਾਲ ਸਦਾ ‘ਵਿਤਕਰਾ ਕਰਦੀਆਂ ਆਈਆਂ ਹਨ।’ ਇਸੇ ਲਈ ਕਾਲੀ–ਸੂਚੀ ਖ਼ਤਮ ਕਰਨ ਨਾਲ ਅਜਿਹੇ ਸਾਰੇ ਗਿਲੇ–ਸ਼ਿਕਵੇ ਦੂਰ ਹੋ ਜਾਣਗੇ। ਇਸੇ ਲਈ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦਾ ਹੁਣ ਸੁਆਗਤ ਹੋ ਰਿਹਾ ਹੈ।

 

 

ਅਸੀਂ ਉਨ੍ਹਾਂ ਸਿੱਖਾਂ ਦਾ ਪੰਜਾਬ ਵਿੱਚ ਸੁਆਗਤ ਕਰਦੇ ਹਾਂ, ਜਿਹੜੇ ਕਈ ਦਹਾਕਿਆਂ ਬਾਅਦ ਪੰਜਾਬ ਆਉਣਗੇ ਤੇ ਮੁੜ ਆਪਣੀਆਂ ਜੜ੍ਹਾਂ ਨਾਲ ਜੁੜਨਗੇ। ਇਹ ਭਾਰਤ ਦੀ ਪਰਪੱਕ ਤੇ ਆਤਮ–ਵਿਸ਼ਵਾਸ ਨਾਲ ਭਰਪੂਰ ਜਮਹੂਰੀਅਤ ਦਾ ਵੀ ਚਿੰਨ੍ਹ ਹੈ।

 

 

ਤੁਸੀਂ ਆਪਣੇ ਸੁਝਾਅ ramesh.vinayak@hindustantimes.com ਉੱਤੇ ਭੇਜ ਸਕਦੇ ਹੋ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan s malicious efforts have been failed by pruning of Black-List