ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਨੇ ਸ਼ੁਰੂ ਕਰ ਦਿੱਤੀ ਸੀ ਨਸਲਕੁਸ਼ੀ, ਲੱਖਾਂ ਲੋਕਾਂ ਨੂੰ ਆਉਣਾ ਪਿਆ ਭਾਰਤ: ਸੰਦੀਪ

---ਕਿਤਾਬ 'ਅਪਰੇਸ਼ਨ ਐਕਸ': ਅਨਟੋਲਡ ਸਟੋਰੀ ਆਫ਼ ਇੰਡੀਆਜ਼ ਕੋਵਰਟ ਨੇਵਲ ਵਾਰ ਇਨ ਈਸਟ ਪਾਕਿਸਤਾਨ, 1971 ਉਤੇ ਗੋਸ਼ਟੀ---

 

---ਜਲ ਸੈਨਾ ਦੇ ਗੁਪਤ ਅਪਰੇਸ਼ਨ ਦੇ ਵੱਖ ਵੱਖ ਪੱਖਾਂ ਉਤੇ ਹੋਈ ਚਰਚਾ---

 

ਪਾਕਿਸਤਾਨ ਨਾਲ ਸੰਨ 1971 ਦੀ ਜੰਗ ਵੇਲੇ ਭਾਰਤੀ ਜਲ ਸੈਨਾ ਦੇ ਗੁਪਤ ਅਪਰੇਸ਼ਨ ਉਤੇ ਲਿਖੀ ਕਿਤਾਬ ਅਨਟੋਲਡ ਸਟੋਰੀ ਆਫ਼ ਇੰਡੀਆਜ਼ ਕੋਵਰਟ ਨੇਵਲ ਵਾਰ ਇਨ ਈਸਟ ਪਾਕਿਸਤਾਨ, 1971 ਉਤੇ ਮਿਲਟਰੀ ਲਿਟਰੇਚਰ ਫੈਸਟੀਵਲ ਦੌਰਾਨ ਕਰਵਾਈ ਗੋਸ਼ਟੀ ਦੌਰਾਨ ਇਸ ਅਪਰੇਸ਼ਨ ਦੇ ਵੱਖ ਵੱਖ ਪੱਖਾਂ ਉਤੇ ਚਾਨਣਾ ਪਾਇਆ ਗਿਆ। ਐਮ.ਐਨ.ਆਰ ਸਾਮੰਤ ਅਤੇ ਸੰਦੀਪ ਉਨੀਥਾਨ ਵੱਲੋਂ ਲਿਖੀ ਇਹ ਕਿਤਾਬ ਬੰਗਲਾਦੇਸ਼ ਦੀ ਆਜ਼ਾਦੀ ਦੀ ਜੰਗ ਸਬੰਧੀ ਭਾਰਤੀ ਜਲ ਸੈਨਾ ਦੇ ਗੁਪਤ ਅਪਰੇਸ਼ਨ ਐਕਸ ਸਬੰਧੀ ਅਹਿਮ ਦਸਤਾਵੇਜ਼ ਹੈ। ਪੈਨਲਿਸਟ ਵਿੱਚ ਸਹਿ ਲੇਖਕ ਸੰਦੀਪ ਓਨੀਥਾਨ, ਐਡਮਿਰਲ ਸੁਨੀਲ ਲਾਂਬਾ ਅਤੇ ਕੋਮੋਡੋਰ ਐਸ.ਪੀ.ਕੇਸਨੂਰ ਸ਼ਾਮਲ ਸਨ।

 

ਗੋਸ਼ਟੀ ਦੌਰਾਨ ਇਸ ਕਿਤਾਬ ਦੇ ਸਹਿ ਲੇਖਕ ਅਤੇ ਪੈਨਲਿਸਿਟ ਸੰਦੀਪ ਓਨੀਥਾਨ ਨੇ ਦੱਸਿਆ ਕਿ ਪਾਕਿਸਤਾਨ ਨੇ ਪੂਰਵੀ ਪਾਕਿਸਤਾਨ ਵਿੱਚ ਨਸਲਕੁਸ਼ੀ ਕਰਨੀ ਸ਼ੁਰੂ ਕਰ ਦਿੱਤੀ ਸੀ ਤੇ ਲੱਖਾਂ ਲੋਕਾਂ ਨੂੰ ਸ਼ਰਨਾਰਥੀਆਂ ਵਜੋਂ ਭਾਰਤ ਆਉਣ ਲਈ ਮਜਬੂਰ ਹੋਣਾ ਪਿਆ ਤੇ ਉਹ ਸ਼ਰਨਾਰਥੀ ਬੰਗਲਾਦੇਸ਼ ਬਨਾਉਣ ਲਈ ਅੰਡਰ ਵਾਟਰ ਗੁਰਿੱਲਾ ਅਪਰੇਸ਼ਨ ਦੀ ਟਰੇਨਿੰਗ ਲੈਣ ਲਈ ਤਿਆਰ ਹੋਏ ਸਨ ਤੇ ਉਨ੍ਹਾਂ ਨੂੰ ਭਾਗੀਰਥੀ ਦੇ ਕੰਢੇ ਪਲਾਸੀ ਵਿਖੇ ਟਰੇਨਿੰਗ ਦਿੱਤੀ ਗਈ ਸੀ।

 

ਇਸ ਗੋਸ਼ਟੀ ਦੀ ਸ਼ੁਰੂਆਤ 1971 ਦੀ ਜੰਗ ਦੌਰਾਨ ਪੱਛਮੀ ਪਾਕਿਸਤਾਨ ਤੋਂ ਪੂਰਵੀ ਪਾਕਿਸਤਾਨ ਤੱਕ ਦੀ ਸਪਲਾਈ ਬੰਦ ਕਰਨ ਸਬੰਧੀ ਵਿਚਾਰ ਵਟਾਂਦਰੇ ਨਾਲ ਸ਼ੁਰੂ ਹੋਈ।ਕੈਪਟਨ ਐਮ. ਰੌਏ ਅਤ ਕਮਾਂਡਰ ਐਮ.ਐਨ.ਆਰ. ਸਾਮੰਤ ਨੇ ਇਸ ਅਪਰੇਸ਼ਨ ਦੀ ਅਗਵਾਈ ਕੀਤੀ ਸੀ।ਇਸ ਕਿਤਾਬ ਵਿੱਚ ਭਾਰਤੀ ਜਲ ਸੈਨਾ ਵੱਲੋਂ ਗੁਪਤ ਅਪਰੇਸ਼ਨ ਜ਼ਰੀਏ ਪਾਕਿਸਤਾਨੀ ਸਮੁੰਦਰੀ ਜਹਾਜ਼ਾਂ ਨੂੰ ਉਡਾਉਣ ਬਾਰੇ ਵੀ ਖੁਲਾਸੇ ਕੀਤੇ ਗਏ ਹਨ। ਕਿਤਾਬ ਦੇ ਸਹਿ ਲੇਖਕ ਸੰਦੀਪ ਨੇ ਦੱਸਿਆ ਕਿ ਇਨ੍ਹਾਂ ਘਟਨਾਵਾਂ ਦੇ 05 ਦਹਾਕਿਆਂ ਬਾਅਦ ਇਨ੍ਹਾਂ ਸਬੰਧੀ ਜਾਣਕਾਰੀ ਇਕੱਤਰ ਕਰਨੀ ਇਕ ਜਟਿਲ ਤੇ ਗੁੰਝਲਦਾਰ ਕਾਰਜ ਸੀ।

 

ਪੈਨਲਿਸਟ ਨੇ ਬਹੁਤ ਹੀ ਦਿਲਚਸਪ ਅਤੇ ਹੈਰਾਨ ਕਰ ਦੇਣ ਕਰਨ ਵਾਲੇ ਹਾਲਾਤ ਦੇ ਵੇਰਵੇ ਦਿੱਤੇ, ਜਿਨ੍ਹਾਂ ਵਿੱਚ ਬੰਗਲਾਦੇਸ਼ੀ ਨੌਜਵਾਨ ਆਜ਼ਾਦੀ ਘੁਲਾਟੀਆਂ ਨੂੰ ਸਿਖਲਾਈ ਦਿੱਤੀ ਗਈ ਸੀ।ਉਨ੍ਹਾਂ ਦੱਸਿਆ ਕਿ ਨੌਜਵਾਨ ਸਿਖਲਾਈ ਪ੍ਰਾਪਤ ਫੌਜੀਆਂ ਨੇ ਵੱਡੇ ਪੱਧਰ ਉਤੇ ਪਾਕਿਸਤਾਨੀ ਸਮੁੰਦਰੀ ਜਹਾਜ਼ਾਂ ਦਾ ਨੁਕਸਾਨ ਕੀਤਾ ਸੀ।

 

ਗੋਸ਼ਟੀ ਦੌਰਾਨ ਕਿਤਾਬ ਦੇ ਪਾਠਕਾਂ ਨੇ ਦੱਸਿਆ ਕਿ ਇਹ ਕਿਤਾਬ ਪੜ੍ਹਨ ਨਾਲ ਉਨ੍ਹਾਂ ਨੂੰ ਇਕ ਨਿਵੇਕਲੀ ਜਾਣਕਾਰੀ ਮਿਲੀ ਹੈ ਕਿਉਂਕਿ ਇਸ ਤੋਂ ਪਹਿਲਾਂ ਉਨ੍ਹਾਂ ਭਾਰਤੀ ਜਲ ਸੈਨਾ ਦੇ ਇਸ ਸਫ਼ਲ ਅਪਰੇਸਨ ਬਾਰੇ ਜਾਣਕਾਰੀ ਨਹੀਂ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan started genocide millions of people have to come to India: Sandeep