ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿਸਤਾਨੀ ਬੱਚੇ ਮੁਬਸ਼ਰ ਬਿਲਾਲ ਦੀ ਹੋਈ ਵਤਨ ਵਾਪਸੀ, ਪਾਕਿ ਅਧਿਕਾਰੀਆਂ ਨੂੰ ਸੌਪਿਆ

1 / 2ਪਾਕਿਸਤਾਨੀ ਬੱਚੇ ਮੁਬਸ਼ਰ ਬਿਲਾਲ ਦੀ ਵਤਨ ਵਾਪਸੀ ਅੱਜ

2 / 2ਪਾਕਿਸਤਾਨੀ ਬੱਚੇ ਮੁਬਸ਼ਰ ਬਿਲਾਲ ਦੀ ਵਤਨ ਵਾਪਸੀ ਅੱਜ

PreviousNext

ਮਾਰਚ 2018 ਵਿੱਚ ਗਲਤੀ ਨਾਲ ਭਾਰਤੀ ਸਰਹੱਦ ਵਿੱਚ ਦਾਖਲ ਹੋਏ ਪਾਕਿਸਤਾਨ ਦੇ ਕਸੂਰ ਜ਼ਿਲ੍ਹੇ ਦਾ ਮੁਬਸ਼ਰ ਬਿਲਾਲ ਉਰਫ ਮੁਬਾਰਕ (17) ਡੇਢ ਸਾਲ ਤੋਂ ਹੁਸ਼ਿਆਰਪੁਰ ਦੇ ਬਾਲ ਸੁਧਾਰ ਗ੍ਰਹਿ ਵਿੱਚ ਬੰਦ ਸੀ। ਮੁਬਸ਼ਰ ਬਿਲਾਲ ਅੱਜ ਆਪਣੇ ਵਤਨ ਵਾਪਸ ਪਰਤ ਗਿਆ। ਉਸ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਵਾਪਿਸ ਪਾਕਿਸਤਾਨ ਭੇਜ ਦਿੱਤਾ ਗਿਆ ਹੈ। 
 

ਮੁਬਸ਼ਰ ਬਿਲਾਲ ਨੂੰ ਅੱਜ ਸਵੇਰੇ ਰਿਹਾਅ ਕਰ ਦਿੱਤਾ ਗਿਆ। ਉਸ ਨੂੰ ਅਟਾਰੀ ਵਾਘਾ ਸਰਹੱਦ 'ਤੇ ਪਾਕਿਸਤਾਨੀ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ। ਉਹ ਵਾਘਾ ਬਾਰਡਰ ਰਸਤੇ ਆਪਣੇ ਵਤਨ ਪਰਤ ਗਿਆ। ਬਿਲਾਲ ਹੁਸ਼ਿਆਰਪੁਰ ਦੇ ਬਾਲ ਸੁਧਾਰ ਗ੍ਰਹਿ 'ਚ ਬੰਦ ਸੀ।

 

 

ਭਾਰਤ ਅਤੇ ਪਾਕਿਸਤਾਨ ਵਿਚਕਾਰ ਜਾਰੀ ਤਲਖੀ ਦੇ ਬਾਵਜੂਦ ਬੀਤੀ 9 ਜਨਵਰੀ ਨੂੰ ਭਾਰਤ ਸਰਕਾਰ ਨੇ ਮੁਬਸ਼ਰ ਬਿਲਾਲ ਨੂੰ ਰਿਹਾਅ ਕਰਨ ਦੇ ਹੁਕਮ ਜਾਰੀ ਕੀਤੇ ਸਨ। ਇਹ ਖਬਰ ਜਿਵੇਂ ਹੀ ਸਰਹੱਦ ਪਾਰ ਪਾਕਿਸਤਾਨ ਦੇ ਕਸੂਰ ਜ਼ਿਲ੍ਹੇ ਦੇ ਵਜ਼ੀਰਪੁਰ ਪਿੰਡ 'ਚ ਬਿਲਾਲ ਦੇ ਪਰਿਵਾਰ ਨੂੰ ਮਿਲੀ ਤਾਂ ਉਨ੍ਹਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਭਾਰਤ ਸਰਕਾਰ ਨੇ ਸਾਫ਼ ਤੌਰ ’ਤੇ ਕਿਹਾ ਸੀ ਕਿ 14 ਜਨਵਰੀ ਤੋਂ ਪਹਿਲਾਂ ਬਿਲਾਲ ਦੀ ਰਿਹਾਈ ਦੀ ਸਾਰੀ ਕਾਰਵਾਈ ਪੂਰੀ ਕਰ ਲਈ ਜਾਵੇਗੀ ਤਾਂ ਕਿ 14 ਜਨਵਰੀ ਨੂੰ ਮੁਬਸ਼ਰ ਬਿਲਾਲ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਅਧੀਨ ਬਾਘਾ ਬਾਰਡਰ ’ਤੇ ਪਾਕਿਸਤਾਨੀ ਅਧਿਕਾਰੀਆਂ ਨੂੰ ਸੌਂਪਣ ਵਿਚ ਕੋਈ ਅਡ਼ਚਨ ਪੈਦਾ ਨਾ ਹੋਵੇ।
 

ਬਿਲਾਲ ਦੇ ਪਿਤਾ ਮੁਹੰਮਦ ਅਕਬਰ ਦੇ ਅਨੁਸਾਰ ਬਿਲਾਲ ਕੋਈ ਅੱਤਵਾਦੀ ਨਹੀਂ ਸੀ। ਉਨ੍ਹਾਂ ਦੀ ਡਾਂਟ ਤੋਂ ਪ੍ਰੇਸ਼ਾਨ ਹੋ ਕਿ ਗਲਤੀ ਨਾਲ ਭਾਰਤ ਦੇ ਪੰਜਾਬ ਸੂਬੇ ਦੇ ਤਰਨਤਾਰਨ ਜ਼ਿਲ੍ਹੇ ਦੇ ਖੇਮਕਰਨ ਬਾਰਡਰ ਨੂੰ ਪਾਰ ਕਰ ਕੇ ਭਾਰਤ ਅੰਦਰ ਚਲਾ ਗਿਆ ਸੀ। ਮੁਹੰਮਦ ਅਕਬਰ ਦੇ ਨਾਲ-ਨਾਲ ਬਿਲਾਲ ਦੇ ਸਾਰੇ ਪਰਿਵਾਰ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਭਾਰਤ ਸਰਕਾਰ ਮਨੁੱਖੀ ਭਾਵਨਾਵਾਂ ਦਾ ਖਿਆਲ ਕਰ ਕੇ ਜਿਸ ਤਰ੍ਹਾਂ ਬੇਕਸੂਰ ਬਿਲਾਲ ਦੀ ਰਿਹਾਈ ਕਰ ਰਹੀ ਹੈ ਅਸੀਂ ਉਸ ਦਾ ਸ਼ੁਕਰਗੁਜ਼ਾਰ ਹਾਂ।
 

ਜ਼ਿਕਰਯੋਗ ਹੈ ਕਿ ਹੈ ਕਿ ਮਾਰਚ 2018 'ਚ ਘਰ 'ਚ ਪਿਤਾ ਮੁਹੰਮਦ ਅਕਬਰ ਦੀ ਪਈ ਡਾਂਟ ਕਾਰਨ ਬਿਲਾਲ ਰੁੱਸ ਕੇ ਆਪਣੇ ਘਰ ਤੋਂ ਸਿਰਫ਼ 400 ਮੀਟਰ ਦੂਰ ਭਾਰਤੀ ਬਾਰਡਰ ਨੂੰ ਪਾਰ ਕਰ ਗਿਆ ਸੀ। ਭਾਰਤੀ ਫੌਜ ਨੇ ਉਸ ਨੂੰ ਬਾਰਡਰ ਕੋਲੋਂ ਗ੍ਰਿਫਤਾਰ ਕਰ ਲਿਆ ਸੀ। ਮੁਬਸ਼ਰ ਬਿਲਾਲ ’ਤੇ 1 ਮਾਰਚ 2018 ਨੂੰ ਥਾਣਾ ਖੇਮਕਰਨ ਵਿਚ ਕੇਸ ਦਰਜ ਕੀਤਾ ਸੀ। ਉਸ ਸਮੇਂ ਤੋਂ ਬਿਲਾਲ ਮੁਬਸ਼ਰ ਹੁਸ਼ਿਆਰਪੁਰ ਦੀ ਜੇਲ ਵਿਚ ਬੰਦ ਹੈ। ਬਿਲਾਲ ਨੂੰ ਤਰਨਤਾਰਨ ਦੀ ਅਦਾਲਤ (ਜੁਵੇਨਾਈਲ ਜਸਟਿਸ ਬੋਰਡ) ਨੇ 6 ਮਹੀਨੇ ਬਾਅਦ 6 ਸਤੰਬਰ 2018 ਨੂੰ ਬਰੀ ਕਰ ਦਿੱਤਾ ਸੀ। ਫਿਰ ਵੀ ਪਿਛਲੇ 16 ਮਹੀਨਿਆਂ ਤੋਂ ਬਿਲਾਲ ਜੇਲ ਵਿਚ ਬੰਦ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistani child Mubashar Bilal returns home today