ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਖੇਤਰ 'ਚ ਲੰਘੀ ਰਾਤ ਮੁੜ ਦਾਖਲ ਹੋਇਆ ਪਾਕਿਸਤਾਨੀ ਡਰੋਨ

ਪਾਕਿਸਤਾਨ ਵਾਲੇ ਪਾਸਿਉਂ ਭਾਰਤੀ ਖੇਤਰ ਚ ਲੰਘੀ ਰਾਤ ਮੁੜ ਤੋਂ ਇਕ ਡਰੋਨ ਦਾਖਲ ਹੋਣ ਦੀ ਖ਼ਬਰ ਹੈ । ਜਾਣਕਾਰੀ ਅਨੁਸਾਰ ਹਿੰਦ-ਪਾਕਿ ਹੁਸੈਨੀ ਵਾਲਾ ਕੌਮੀ ਸਰਹੱਦ ਦੇ ਖੇਤਰ 'ਚ ਬੀ.ਓ.ਪੀ. ਐਚ. ਟਾਵਰ ਲਾਗਿਓਂ ਡਰੋਨ ਪਿੰਡ ਭੱਖੜਾ ਵਾਲੇ ਪਾਸੇ ਕਰੀਬ ਸਾਢੇ 9 ਵਜੇ ਜਾਂਦਾ ਅਤੇ ਵਾਪਸ ਮੁੜਦਾ ਲੋਕਾਂ ਨੇ ਦੇਖਿਆ।

 

ਸਥਾਨਕ ਲੋਕ ਡਰੋਨ ਦੇ ਆਉਣ ਤੋਂ ਜਿੱਥੇ ਡਾਢੇ ਪ੍ਰੇਸ਼ਾਨ ਹਨ, ਉੱਥੇ ਬੀਤੇ ਕੁੱਝ ਦਿਨਾਂ ਤੋਂ ਡਰੋਨ ਦੇ ਪਾਕਿਸਤਾਨ ਤੋਂ ਉੱਡ ਕੇ ਭਾਰਤੀ ਖੇਤਰ 'ਚ ਦਾਖਲ ਹੋਣ ਤੋਂ ਪੁਲਿਸ, ਬੀ.ਐਸ.ਐਫ, ਖੁਫ਼ੀਆ ਅਤੇ ਸੁਰੱਖਿਆ ਏਜੰਸੀਆਂ ਵੀ ਫਿਕਰਮੰਦ ਹਨ। ਹਾਲਾਂਕਿ ਭਾਰਤ ਵਲੋਂ ਕਈ ਟੀਮਾਂ ਬਣਾ ਕੇ ਪਾਕਿ ਡਰੋਨਾਂ ਦੀ ਐਂਟਰੀ ਨੂੰ ਰੋਕਣ ਲਈ ਕਈ ਖੋਜ ਕਾਰਜ ਕੀਤੇ ਜਾਣ ਦੀ ਖਬਰ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistani drone re-entered Indian territory late last night