ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ 'ਚ 15 ਦਸੰਬਰ ਤੋਂ ਪਹਿਲਾਂ ਪੰਚਾਇਤੀ ਚੋਣਾਂ, ਕੈਪਟਨ ਨੇ ਨਹੀਂ ਮੰਨੀ ਗੱਲ

15 ਨੂੰ ਪੰਚਾਇਤੀ ਚੋਣਾਂ

ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਇੰਤਜ਼ਾਰ ਹੁਣ ਖ਼ਤਮ ਹੋਣ ਵਾਲਾ ਹੈ। ਕਾਫ਼ੀ ਸਮੇਂ ਤੋਂ ਸਸਪੈਂਸ ਬਣਿਆ ਹੋਇਆ ਸੀ. ਪੰਚਾਇਤੀ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਲਗਾਤਾਰ ਪੰਚਾਇਤੀ ਚੋਣਾਂ ਬਾਰੇ ਬਿਆਨ ਦੇ ਰਹੇ ਸਨ।

 

ਹੁਣ ਪੰਜਾਬ ਸਰਕਾਰ ਨੇ ਪੰਚਾਇਤੀ ਚੋਣਾਂ ਕਰਵਾਉਣ ਦਾ ਫ਼ੈਸਲਾ ਕਰ ਹੀ ਲਿਆ ਹੈ। ਇਸ ਲਈ ਇੱਕ ਪੱਤਰ ਚੋਣ ਕਮਿਸ਼ਨ ਨੂੰ ਭੇਜ ਦਿੱਤਾ ਗਿਆ ਹੈ. ਇਸ ਪੱਤਰ ਦੇ ਮੁਤਾਬਕ ਪੰਜਾਬ ਸਰਕਾਰ 15 ਦਸੰਬਰ ਤੋਂ ਪਹਿਲਾਂ ਪੰਚਾਇਤੀ ਚੋਣਾਂ ਕਰਾਉਣ ਜਾ ਰਹੀ ਹੈ। ਇਸ ਲਿਖਤੀ ਪੱਤਰ ਵਿੱਚ ਸੂਬਾ ਸਰਕਾਰ ਨੇ ਇਹ ਜਾਣਕਾਰੀ ਕੇਂਦਰੀ ਚੋਣ ਕਮਿਸ਼ਨ ਨੂੰ ਦੇ ਦਿੱਤੀ ਹੈ।

 

ਹਾਲਾਂਕਿ ਕਈ ਕਾਂਗਰਸੀ ਆਗੂ ਲਗਾਤਾਰ ਮੰਗ ਕਰ ਰਹੇ ਸਨ ਕਿ ਚੋਣਾਂ ਨੂੰ ਮੁੱਅਤਲ ਕਰ ਦੇਣਾ ਚਾਹੀਦਾ ਹੈ ਤੇ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਹੀ ਕਰਵਾਉਣੀਆਂ ਚਾਹੀਦੀਆਂ ਹਨ। ਪਰ ਸੂਬਾ ਸਰਕਾਰ ਨੇ ਆਂਵਦੇ ਹੀ ਪਾਰਟੀ ਆਗੂਆਂ ਦੀ ਸਲਾਹ ਉੱਤੇ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ। ਲੋਕ ਸਭਾ ਚੋਣਾਂ ਲੜਨ ਦੀ ਤਿਆਰੀ ਕਰ ਰਹੇ ਕਾਂਗਰਸੀ ਆਗੂ ਲਗਾਤਾਰ ਮੰਗ ਕਰ ਰਹੇ ਸਨ ਚੋਣਾਂ ਨੂੰ ਟਾਲ ਦਿੱਤਾ ਜਾਵੇ ਪਰ ਪਿਛਲੇ ਹਪ਼ਤੇ ਹੋਈ ਮੀਟਿੰਗ ਦੌਰਾਨ ਦਸੰਬਰ ਦੇ ਅੱਧ ਵਿੱਚ ਚੋਣਾਂ ਕਰਾਉਣ ਦਾ ਫ਼ੈਸਲਾ ਲਿਆ ਗਿਆ ਸੀ। ਟਿਕਟ ਦੇ ਚਾਹਵਾਨਾਂ ਨੂੰ ਡਰ ਸੀ ਕਿ ਕਿਤੇ ਪਾਰਟੀ ਵਰਕਰ ਪੰਚਾਇਤੀ ਚੋਣਾਂ ਵਿੱਚ ਧੜੇਬਾਜ਼ੀ ਨਾ ਬਣਾ ਲੈਣ, ਜਿਸ ਕਰਕੇ ਉਨ੍ਹਾਂ ਨੂੰ ਨੁਕਸਾਨ ਨਾ ਝੱਲਣਾ ਪਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:panchayat polls before december 15 in punjab