ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਚਾਇਤ ਚੋਣਾਂ: ਅਕਾਲੀ ਦਲ ਵੱਲੋਂ ਸੰਗਰੂਰ `ਚ ਰੋਸ ਮੁਜ਼ਾਹਰਾ

ਪੰਚਾਇਤ ਚੋਣਾਂ: ਅਕਾਲੀ ਦਲ ਵੱਲੋਂ ਸੰਗਰੂਰ `ਚ ਰੋਸ ਮੁਜ਼ਾਹਰਾ

ਸੰਗਰੂਰ ਤੋਂ ਸਾਬਕਾ ਵਿਧਾਇਕ ਪ੍ਰਕਾਸ਼ ਚੰਦ ਗਰਗ ਅਤੇ ਨਗਰ ਕੌਂਸਲ ਦੇ ਪ੍ਰਧਾਨ ਰਿਪੁਦਮਨ ਸਿੰਘ ਢਿਲੋਂ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ 100 ਤੋਂ ਵੱਧ ਵਰਕਰਾਂ ਨੇ ਅੱਜ ਸਨਿੱਚਰਵਾਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ।


ਅਕਾਲੀ ਆਗੂਆਂ ਨੇ ਦੋਸ਼ ਲਾਇਆ ਕਿ ਸੰਗਰੂਰ ਜਿ਼ਲ੍ਹਾ ਪ੍ਰਸ਼ਾਸਨ ਨੇ ਕੁਝ ਕਾਂਗਰਸੀ ਆਗੂਆਂ ਦੇ ਕਹਿਣ `ਤੇ ਪੰਚਾਇਤ ਚੋਣਾਂ ਲਈ ਵੱਖੋ-ਵੱਖਰੇ ਪਿੰਡਾਂ ਤੋਂ 9 ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਰੱਦ ਕਰ ਦਿੱਤੇ ਹਨ।


ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਸੂਬਾ ਸਰਕਾਰ ਵਿਰੁੱਧ ਨਾਅਰੇ ਲਾਏ ਅਤੇ ਸੰਗਰੂਰ ਦੇ ਐੱਸਡੀਐੱਮ ਅਵਿਕੇਸ਼ ਗੁਪਤਾ ਨੂੰ ਇੱਕ ਯਾਦ-ਪੱਤਰ ਦਿੱਤਾ।


ਸ੍ਰੀ ਗਰਗ ਨੇ ਦੱਸਿਆ ਕਿ ਸਰਪੰਚ ਲਈ 9 ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਐਂਵੇਂ ਝੂਠੇ ਇਤਰਾਜ਼ ਲਾ ਕੇ ਰੱਦ ਕਰ ਦਿੱਤੇ ਗਏ ਹਨ। ਇਹ ਬੇਇਨਸਾਫ਼ੀ ਹੈ ਤੇ ਜਮਹੂਰੀ ਕਦਰਾਂ-ਕੀਮਤਾਂ ਦੇ ਖਿ਼ਲਾਫ਼ ਹੈ।


ਸ਼੍ਰੋਮਣੀ ਅਕਾਲੀ ਦਲ ਦੇ ਕਾਰਕੁੰਨਾਂ ਨੇ ਦੱਸਿਆ ਕਿ ਪਿੰਡਾਂ ਫੱਗੂਵਾਲਾ, ਪੰਨਵਾਂ, ਘਾਬਦਾਂ, ਬਾਲੀਆਂ, ਕਲੋਦੀ, ਖੇੜੀ ਚੰਦਵਾਂ ਤੇ ਗਹਿਲਾਂ ਦੇ ਉਮੀਦਵਾਰਾਂ ਨੇ ਬਾਕਾਇਦਾ ਵੈਰੀਫ਼ਾਈਡ ਦਸਤਾਵੇਜ਼ ਦਾਖ਼ਲਕੀਤੇ ਸਨ ਪਰ ਉਹ ਰੱਦ ਕਰ ਦਿੱਤੇ ਗਏ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Panchayat polls SAD protest in Sangrur