ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡੇਰਾ ਮੁਖੀ ਦੀ ਪੇਸ਼ੀ ਤੋਂ ਪਹਿਲਾਂ ਪੰਚਕੂਲਾ ਅਦਾਲਤਾਂ ਦੀ ਸੁਰੱਖਿਆ ਵਧੀ

ਡੇਰਾ ਮੁਖੀ ਦੀ ਪੇਸ਼ੀ ਤੋਂ ਪਹਿਲਾਂ ਪੰਚਕੂਲਾ ਅਦਾਲਤਾਂ ਦੀ ਸੁਰੱਖਿਆ ਵਧੀ

ਤਸਵੀਰ: ਸੰਤ ਅਰੋੜਾ, ਹਿੰਦੁਸਤਾਨ ਟਾਈਮਜ਼

ਰਾਮ ਚੰਦਰ ਛਤਰਪਤੀ ਕਤਲ ਕੇਸ ਦੇ ਮੁੱਖ ਮੁਲਜ਼ਮ ਅਤੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਆਉਂਦੀ 11 ਜਨਵਰੀ ਨੂੰ ਸਜ਼ਾ ਸੁਣਾਈ ਜਾ ਸਕਦੀ ਹੈ। ਹਰਿਆਣਾ ਸਰਕਾਰ ਨੇ 8 ਦਿਨ ਪਹਿਲਾਂ ਹੀ ਪੰਚਕੂਲਾ ਸਥਿਤ ਸਥਾਨਕ ਅਦਾਲਤਾਂ ਦੀ ਸੁਰੱਖਿਆ ਚੌਕਸੀ ਬਹੁਤ ਜਿ਼ਆਦਾ ਵਧਾ ਦਿੱਤੀ ਹੈ। ‘ਹਿੰਦੁਸਤਾਨ ਟਾਈਮਜ਼` ਵੱਲੋਂ ਖਿੱਚੀਆਂ ਇਹ ਦੋ ਤਸਵੀਰਾਂ ਇਸ ਤੱਥ ਦੀ ਸ਼ਾਹਦੀ ਭਰਦੀਆਂ ਹਨ।


ਸਰਕਾਰ 25 ਅਗਸਤ, 2017 ਵਰਗੀ ਕੋਈ ਹੋਰ ਹਿੰਸਕ ਘਟਨਾ ਨਹੀਂ ਚਾਹੁੰਦੀ, ਜਦੋਂ ਡੇਰਾ ਮ੍ੁਖੀ ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਹਿੰਸਾ ਫੈਲ ਗਈ ਸੀ ਅਤੇ ਡੇਰੇ ਦੇ 36 ਸ਼ਰਧਾਲੂ ਮਾਰੇ ਗਏ ਸਨ। ਉਸੇ ਦਿਨ ਸਿਰਸਾ `ਚ ਵੀ ਸੁਰੱਖਿਆ ਬਲਾਂ ਨਾਲ ਸੰਘਰਸ਼ ਦੌਰਾਨ 6 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ ਫੇਸਬੁੱਕ ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/


ਇਹ ਵੀ ਕਨਸੋਅ ਮਿਲੀ ਹੈ ਕਿ ਸੂਬਾ ਸਰਕਾਰ ਸ਼ਾਇਦ ਅਗਲੇ ਦਿਨਾਂ `ਚ ਅਦਾਲਤ ਜਾ ਕੇ ਇਹ ਬੇਨਤੀ ਵੀ ਕਰ ਸਕਦੀ ਹੈ ਕਿ ਕਿਤੇ ਡੇਰਾ ਮੁਖੀ ਨੂੰ ਸਜ਼ਾ ਸੁਣਾਏ ਜਾਣ ਸਮੇਂ ਫਿਰ ਕੋਈ ਗੜਬੜ ਨਾ ਹੋ ਜਾਵੇ, ਇਸ ਲਈ ਉਸ ਦੀ ਸੁਣਵਾਈ ਰੋਹਤਕ ਦੀ ਸੁਨਾਰੀਆ ਜੇਲ੍ਹ `ਚ ਹੀ ਕੀਤੀ ਜਾਵੇ, ਜਿੱਥੇ ਡੇਰਾ ਮੁਖੀ ਇਸ ਵੇਲੇ ਕੈਦ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT


ਇੱਥੇ ਵਰਨਣਯੋਗ ਹੈ ਕਿ ਪਹਿਲਾਂ ਜਦੋਂ ਵੀ ਕਦੇ ਅਦਾਲਤ `ਚ ਗੁਰਮੀਤ ਰਾਮ ਰਹੀਮ ਦੀ ਪੇਸ਼ੀ ਹੁੰਦੀ ਸੀ; ਡੇਰੇ ਦੇ ਸ਼ਰਧਾਲੂ ਵੀ ਅਦਾਲਤ ਦੇ ਬਾਹਰ ਪੁੱਜਦੇ ਰਹੇ ਸਨ। ਹੁਣ ਸੀਬੀਆਈ ਦੇ ਜੱਜ ਜਗਦੀਪ ਸਿੰਘ ਨੇ ਕੱਲ੍ਹ ਬੁੱਧਵਾਰ ਨੂੰ ਪੱਤਰਕਾਰ ਕਤਲ ਕੇਸ ਦੀ ਸਾਰੀ ਸੁਣਵਾਈ ਮੁਕੰਮਲ ਕਰ ਲਈ ਸੀ ਤੇ ਉਨ੍ਹਾਂ 11 ਜਨਵਰੀ ਨੂੰ ਫ਼ੈਸਲੇ ਮੌਕੇ ਡੇਰਾ ਮੁਖੀ ਨੂੰ ਹਾਜ਼ਰ ਰਹਿਣ ਲਈ ਆਖਿਆ ਸੀ। ਉਸ ਹੁਕਮ ਤੋਂ ਬਾਅਦ ਸਰਕਾਰ ਨੂੰ ਹੱਥਾਂ-ਪੈਰਾਂ ਦੀ ਪੈ ਗਈ ਸੀ।


ਇਸੇ ਲਈ ਆਉਂਦੀ 11 ਜਨਵਰੀ ਨੂੰ ਡੇਰਾ ਸ਼ਰਧਾਲੂਆਂ ਦੇ ਇਕੱਠ ਨੂੰ ਰੋਕਣ ਲਈ ਹੁਣ ਪੰਚਕੂਲਾ ਅਦਾਲਤ ਦੇ ਬਾਹਰ ਕੁਝ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਦਰਅਸਲ, ਹਰਿਆਣਾ ਸਰਕਾਰ ਪਹਿਲਾਂ 25 ਅਗਸਤ, 2017 ਨੂੰ ਦੁੱਧ ਨਾਲ ਸੜ ਚੁੱਕੀ ਹੈ ਤੇ ਹੁਣ ਲੱਸੀ ਨੂੰ ਫੂਕਾਂ ਮਾਰ-ਮਾਰ ਪੀਣਾ ਚਾਹੁੰਦੀ ਹੈ।

 

ਡੇਰਾ ਮੁਖੀ ਦੀ ਪੇਸ਼ੀ ਤੋਂ ਪਹਿਲਾਂ ਪੰਚਕੂਲਾ ਅਦਾਲਤਾਂ ਦੀ ਸੁਰੱਖਿਆ ਵਧੀ
 
 
 
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Panchkula courts Security raised before Dera head hearing