ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਅੰਮ੍ਰਿਤਸਰ ’ਚ ਲੰਘੀ ਰਾਤ ਦੋ ਸ਼ੱਕੀ ਧਮਾਕਿਆਂ ਦਾ ਕੀ ਹੈ ਭੇਦ?

ਫ਼ੋਟੋ ਤੇ ਵੀਡੀਓ: ਅਨਿਲ ਸ਼ਰਮਾ, ਅੰਮ੍ਰਿਤਸਰ, ਹਿੰਦੁਸਤਾਨ ਟਾਈਮਜ਼

 

ਅੰਮ੍ਰਿਤਸਰ ਚ ਲੰਘੀ ਵੀਰਵਾਰ ਦੀ ਰਾਤ ਕਥਿਤ ਤੌਰ ਤੇ ਦੋ ਜ਼ੋਰਦਾਰ ਸ਼ੱਕੀ ਧਮਾਕਿਆਂ ਦੀ ਆਵਾਜ਼ ਸੁਣਨ ਦਾ ਮਾਮਲਾ ਸਾਹਮਣੇ ਆਇਆ ਹੈ। ਕਿਹਾ ਜਾ ਰਿਹਾ ਹੈ ਕਿ ਅੱਧੀ ਰਾਤ ਮਗਰੋਂ ਹੋਏ ਇਨ੍ਹਾਂ ਦੋ ਧਮਾਕਿਆਂ ਕਾਰਨ ਸਥਾਨਕ ਲੋਕ ਜਾਗਣ ਅਤੇ ਆਪੋ ਆਪਣੇ ਘਰਾਂ ਚੋਂ ਨਿਕਲਣ ਲਈ ਮਜਬੂਰ ਹੋ ਗਏ।

 

ਹਾਲਾਂਕਿ ਅੰਮ੍ਰਿਤਸਰ ਪੁਲਿਸ ਨੇ ਦੇਰ ਰਾਤ ਪੁਸ਼ਟੀ ਕੀਤੀ ਕਿ ਪਵਿੱਤਰ ਸ਼ਹਿਰ ਚ ਕਿਸੇ ਵੀ ਧਮਾਕੇ ਦੀ ਕੋਈ ਸੂਚਨਾ ਉਨ੍ਹਾਂ ਨੂੰ ਨਹੀਂ ਮਿਲੀ ਹੈ। ਪੁਲਿਸ ਪ੍ਰਸ਼ਾਸਨ ਨੇ ਕਿਹਾ ਕਿ ਪੁਲਿਸ ਨੇ ਪੂਰੇ ਸ਼ਹਿਰ ਦੀ ਜਾਂਚ ਕਰ ਲਈ ਹੈ ਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।

 

ਜਾਣਕਾਰੀ ਮੁਤਾਬਕ ਇਹ ਘਟਨਾ ਲੰਘੇ ਵੀਰਵਾਰ ਰਾਤ ਦੇ ਲਗਭਗ 1:15 ਵਜੇ ਵਾਪਰੀ, ਜਿਸ ਦੌਰਾਨ ਸ਼ਹਿਰ ਚ ਦੋ ਤੇਜ਼ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਜਿਸ ਕਾਰਨ ਕੁਝ ਲੋਕ ਆਪਦੇ ਘਰਾਂ ਤੋਂ ਬਾਹਰ ਆਉਣ ਲਈ ਮਜਬੂਰ ਹੋ ਗਏ।

 

ਇਸ ਤੋਂ ਬਾਅਦ ਅੰਮ੍ਰਿਤਸਰ ਅਤੇ ਭਾਰਤ–ਪਾਕਿਸਤਾਨ ਸਰਹੱਦ ਦੇ ਨੇੜਲੇ ਇਲਾਕਿਆਂ ਚ ਵੀ ਹਵਾਈ ਜਹਾਜ਼ਾਂ ਦੇ ਉੱਡਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਤੇ ਵੀ ਕਈ ਅਫ਼ਵਾਹਾਂ ਦੀ ਚਰਚਾ ਬਣੀ ਰਹੀ। ਸ਼ਹਿਰ ਦੇ ਕੁਝ ਲੋਕਾਂ ਨੇ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਕਿ ਤੇਜ਼ ਆਵਾਜ਼ ਕਾਰਨ ਉਨ੍ਹਾਂ ਦੇ ਘਰਾਂ ਦੀਆਂ ਬਾਰੀਆਂ ਦੇ ਸ਼ੀਸ਼ੇ ਟੁੱਟ ਗਏ।

 

ਐਡੀਸ਼ਨਲ ਡਿਪਟੀ ਪੁਲਿਸ ਕਮਿਸ਼ਨਰ (ADCP- ਸਿਟੀ 1) ਜਗਜੀਤ ਸਿੰਘ ਵਾਲੀਆ ਨੇ ਕਿਹਾ, ਅਸੀਂ ਵੇਰਕਾ, ਸੁਲਤਾਨਵਿੰਡ ਖੇਤਰ, ਬੱਸ ਸਟੈਂਡ, ਰੇਲਵੇ ਸਟੇਸ਼ਨ, ਏਅਰਪੋਰਟ ਰੋਡ, ਛਰੇਹਟਾ ਆਦਿ ਤੋਂ ਜਾਣਕਾਰੀ ਇਕੱਠੀ ਕੀਤੀ ਹੈ ਪਰ ਸਾਨੂੰ ਸ਼ਹਿਰ ਚ ਕਿਸੇ ਵੀ ਧਮਾਕੇ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਇੱਥੋਂ ਤੱਕ ਕਿ ਸਾਨੂੰ ਐਮਰਜੈਂਸੀ ਨੰਬਰਾਂ ਤੇ ਵੀ ਕੋਈ ਜਾਣਕਾਰੀ ਨਹੀਂ ਮਿਲੀ ਹੈ।

 

ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸੋਸ਼ਲ ਮੀਡੀਆ ਤੇ ਫੈਲਾਈ ਜਾ ਰਹੀ ਕਿਸੇ ਵੀ ਕਿਸਮ ਦੀ ਅਫ਼ਵਾਹ ਤੇ ਵਿਸ਼ਵਾਸ ਨਾ ਕਰਨ।

 

ਪੁਲਿਸ ਕਮਿਸ਼ਨਰ ਐਸਐਸ ਸ਼੍ਰੀਵਾਸਤਵ ਨੇ ਕਿਹਾ ਕਿ ਉਨ੍ਹਾਂ ਨੇ ਵੀ ਆਵਾਜ਼ਾਂ ਸੁਣੀਆਂ ਪਰ ਅਸੀਂ ਪੂਰੇ ਸ਼ਹਿਰ ਦੀ ਪੜਚੋਲ ਕੀਤੀ ਪਰ ਕਿਤੇ ਵੀ ਕੋਈ ਅਜਿਹੀ ਘਟਨਾ ਨਹੀਂ ਵਾਪਰੀ।

 

ਐੱਸ. ਐੱਸ. ਪੀ. ਪਰਮਪਾਲ ਸਿੰਘ ਨੇ ਡੂੰਘੀ ਜਾਂਚ ਤੋਂ ਬਾਅਦ ਦੱਸਿਆ ਕਿ ਹਵਾਈ ਫੌਜ ਨੇ ਆਪਣੇ ਹੀ ਜਹਾਜ਼ ਦੀ ਸੁਪਰ ਸੋਨਿਕ ਆਵਾਜ਼ ਦੀ ਪਰਖ ਕੀਤੀ ਹੈ, ਜਿਸ ਬਾਰੇ ਪੁਸ਼ਟੀ ਕਰ ਦਿੱਤੀ ਗਈ ਹੈ। ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ। ਇਹ ਕੋਈ ਧਮਾਕਾ ਨਹੀਂ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Panic grips as two loud bangs heard in Amritsar