ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PU ਹੋਸਟਲ ਦੀਆਂ ਕੁੜੀਆਂ ਨੂੰ 24 ਘੰਟੇ ਬਾਹਰ ਨਿਕਲਣ ਦੀ ਮਿਲੀ ਆਜ਼ਾਦੀ

ਪੀਯੂ ਦੀਆਂ ਕੁੜੀਆਂ ਨੂੰ ਆਜ਼ਾਦੀ

ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਦੇ ਅੰਦੋਲਨ ਨੂੰ ਵੇਖਦੇ ਹੋਏ ਕੁਝ ਮੰਗਾਂ ਨੂੰ ਸਵੀਕਾਰ ਕਰਦੇ ਹੋਏ ਪੀਯੂ ਚੰਡੀਗੜ੍ਹ ਪ੍ਰਸ਼ਾਸਨ ਨੇ ਲੜਕੀਆਂ ਨੂੰ ਹੋਸਟਲ ਦੇ ਸਮੇਂ ਵਿੱਚ ਛੋਟ ਦੇਣ ਦਾ ਐਲਾਨ ਕੀਤਾ ਹੈ। PU ਦੁਆਰਾ ਕੁਝ ਵੇਰਵੇ ਜਾਰੀ ਕੀਤੇ ਗਏ ਹਨ।

 

ਪੰਜਾਬ ਯੂਨੀਵਰਸਿਟੀ,ਪੀ.ਯੂ.ਸੀ.ਐਸ.ਸੀ. ਦੀ ਕਾਰਜਕਾਰਨੀ ਕਮੇਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਵਿੱਚ ਕੁਝ ਅਹਿਮ ਫ਼ੇਸਲੇ ਕੀਤੇ ਗਏ। ਹੁਣ  ਪੀ.ਐਚ.ਡੀ, ਐਮ.ਫਿਲ, ਐਲ.ਐਲ.ਐੱਮ ਤੇ ਦੂਜੀਆਂ ਪੇਸ਼ੇਵਰ ਵਿਦਿਆਰਥਣਾਂ ਲਈ 24X7 ਘੰਟੇ ਬਾਹਰ ਰਹਿਣ ਦੀ ਖੁੱਲ੍ਹ ਜਾਰੀ ਰਹੇਗੀ। ਲੜਕੀਆਂ ਨੂੰ ਹੁਣ ਮੁੱਖ ਲਾਇਬ੍ਰੇਰੀ ਦੇ ਰੀਡਿੰਗ ਰੂਮ / ਵਿਭਾਗਾਂ ਦੀਆਂ ਲੈਬਜ਼ ਵਿੱਚ 24X7 ਜਾਣ ਦੀ ਆਗਿਆ ਹੈ।

 

 ਇਸ ਤੋਂ ਇਲਾਵਾ ਮੰਗਾਂ ਅਨੁਸਾਰ ਹੋਸਟਲ ਦੇ ਸਮੇਂ ਵਿੱਚ ਵੀ ਬਦਲਾਵ ਕੀਤੇ ਗਏ ਹਨ। ਹੁਣ, ਲੜਕੀਆਂ ਰਾਤੀ 9.00 ਵਜੇ ਤੋਂ  ਬਾਅਦ ਵੀ ਹੋਸਟਲ 'ਚੋਂ ਬਾਹਰ ਜਾ ਸਕਦੀਆਂ ਹਨ।  ਸਰਦੀਆਂ ਵਿੱਚ ਸਮਾਂ ਰਾਤ 10.00 ਵਜੇ ਤਕ ਤੇ ਗਰਮੀਆਂ ਲਈ 11.00 ਵਜੇ ਤੱਕ ਵਧਾ ਦਿੱਤਾ ਗਿਆ ਹੈ।

 

 ਕਿਸੇ ਐਮਰਜੈਂਸੀ ਕਾਰਨ ਕਰਕੇ ਲੜਕੀਆਂ ਰਾਤ ਨੂੰ 10 ਵਜੇ ਤੋਂ ਬਾਅਦ ਵੀ ਹੋਸਟਲ ਤੋਂ ਬਾਹਰ ਜਾ ਸਕਦੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:panjab university announces relaxation for girls from hostel timing