ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UGC ਦੀਆਂ ਹਦਾਇਤਾਂ 'ਤੇ ਪੰਜਾਬ ਯੂਨੀਵਰਸਿਟੀ ਨੇ ਪ੍ਰੀਖਿਆ ਲਈ ਹੈਲਪਲਾਈਨ ਨੰਬਰ ਕੀਤਾ ਜਾਰੀ

ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂਜੀਸੀ) ਵੱਲੋਂ ਬੀਤੇ ਦਿਨੀਂ ਕੋਵਿਡ-19 ਮਹਾਂਮਾਰੀ ਨੂੰ ਵੇਖਦਿਆਂ ਸਾਰੀਆਂ ਸਬੰਧਤ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਹੈਲਪਲਾਈਨ ਨੰਬਰ ਨੂੰ ਜਾਰੀ ਕਰਨ ਦੀ ਹਦਾਇਤਾਂ ਦਿੱਤੀਆਂ ਸਨ। ਯੂਜੀਸੀ ਵੱਲੋਂ ਇਹ ਫੈਸਲਾ ਵਿਦਿਆਰਥੀਆਂ ਦੇ ਮਨਾਂ ਵਿੱਚ ਪ੍ਰੀਖਿਆ ਅਤੇ ਦਾਖਲਿਆਂ ਸਬੰਧੀ ਪ੍ਰਸ਼ਨਾਂ ਦੇ ਜਵਾਬ ਮਿਲਣ ਲਈ ਲਿਆ ਗਿਆ ਹੈ।  

 

ਵਿਦਿਆਰਥੀ ਕੇਜੀ ਕੇ ਜੀ ਗਰੋਵਰ ਨੂੰ 9464511696 ਅਤੇ ਦੀਪਕ ਕੌਸ਼ਿਕ ਨੂੰ 8146700440 ਉੱਤੇ ਸੋਮਵਾਰ ਤੋਂ ਸ਼ਨਿੱਚਰਵਾਰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਪ੍ਰੀਖਿਆ ਲਈ ਫੋਨ ਕਰ ਸਕਦੇ ਹਨ।

 

ਇਸ ਤੋਂ ਇਲਾਵਾ ਦਾਖ਼ਲੇ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਵਿਦਿਆਰਥੀ ਦੀਪਕ ਸਿੰਘ ਰਾਣਾ ਨੂੰ ਸੋਮਵਾਰ ਨੂੰ ਸ਼ਨਿੱਚਰਵਾਰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਅਤੇ 9803069111 ਅਤੇ ਦਵਿੰਦਰ ਸਿੰਘ ਰਾਵਤ ਨੂੰ 9780413094 ਉੱਤੇ ਫ਼ੋਨ ਕਰ ਸਕਦੇ ਹਨ। 

 

ਵਿਦਿਆਰਥੀ ਪੰਜਾਬ ਯੂਨੀਵਰਸਿਟੀ ਦੀ ਦਫ਼ਤਰੀ ਵੈੱਬਸਾਈਟ ਤੋਂ ਵੀ ਜਾਣਕਾਰੀ ਲੈ ਸਕਦੇ ਹਨ।

 

ਜ਼ਿਕਰਯੋਗ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਪਹਿਲਾਂ ਜ਼ਰੂਰੀ ਸੇਵਾਵਾਂ ਵਾਲੇ ਦਫ਼ਤਰ 11 ਮਈ ਤੋਂ ਖੋਲ੍ਹਣ ਦਾ ਫ਼ੈਸਲਾ ਲਿਆ ਸੀ ਅਤੇ ਫਿਰ ਇਸ ਨੂੰ ਰੋਕ ਦਿੱਤਾ ਸੀ। ਹੁਣ 18 ਮਈ ਤੋਂ ਜ਼ਰੂਰੀ ਸੇਵਾਵਾਂ ਵਾਲੇ ਦਫ਼ਤਰ  ਮੁੜ ਖੋਲ੍ਹਣ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਦਫ਼ਤਰ ਖੁਲ੍ਹਣ ਸਮੇਂ ਲੋਕਾਂ ਨੂੰ ਸਰੀਰਕ ਦੂਰੀਆਂ, ਫੇਸ ਮਾਸਕ ਅਤੇ ਸੈਨੀਟਾਈਜਿੰਗ ਵਰਗੇ ਨਿਯਮਾਂ ਦਾ ਵੀ ਖਿਆਲ ਰੱਖਣਾ ਪਵੇਗਾ।
...............

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Panjab University released helpline number for the exam