ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਨੇਟਰ ਮੈਂਬਰ ਰਘਬੀਰ ਦਿਆਲ ਸ਼ਰਮਾ ਦੀ ਅੱਜ ਪੰਜਾਬ ਯੂਨੀਵਰਸਿਟੀ ਦੇ ਗੈਸਟ ਹਾਊਸ ਵਿਚ ਕਰੀਬ 6.30 ਵਜੇ ਸਵੇਰੇ ਮੌਤ ਹੋ ਗਈ।
ਉਨ੍ਹਾਂ ਦੀ ਮੌਤ ਸਬੰਧੀ ਰਜਿਸਟਰਾਰ ਕਰਮਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪੀਜੀਆਈ ਵਿਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦਾ ਪਹਿਲੀ ਮੰਜ਼ਿਲ ਤੋਂ ਹੇਠ ਡਿੱਗਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਮੌਤ ਦੇ ਕਾਰਨਾਂ ਦਾ ਅਜੇ ਤੱਕ ਕੁਝ ਪਤਾ ਨਹੀਂ ਲਗ ਸਕਿਆ। ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਮੁਕਤਸਰ ਲਿਜਾਇਆ ਜਾ ਰਿਹਾ ਹੈ। ਰਘਬੀਰ ਦਿਆਲ ਸ਼ਰਮਾ ਸਰਕਾਰੀ ਕਾਲਜ ਮੁਕਤਸਰ ਵਿਖੇ ਐਸਿਸਟੈਟ ਪ੍ਰੋਫੈਸਰ ਦੇ ਅਹੁਦੇ ਉਤੇ ਸਨ। ਅੱਜ ਹੋਣ ਵਾਲੀ ਸਿੰਡੀਕਾਟ ਦੀ ਹੋਣ ਵਾਲੀ ਮੀਟਿੰਗ ਨੂੰ ਮੁਲਤਵੀ ਕਰ ਦਿੱਤੀ ਗਈ ਹੈ।