ਪੰਜਾਬ ਯੂਨੀਵਰਸਿਟੀ ਇਸ ਸਾਲ ਅਕਤੂਬਰ ਤੋਂ ਸ਼ਾਹਮੁਖੀ ਲਿਪੀ 'ਚ ਪੰਜਾਬੀ ਭਾਸ਼ਾ ਦਾ ਕੋਰਸ ਕਰਾਉਣ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਇਹ ਕੋਰਸ 6 ਮਹੀਨਿਆਂ ਦਾ ਹੋਵੇਗਾ। ਪਰ ਖ਼ਾਸ ਗੱਲ ਹੈ ਕਿ ਇਸਦੇ ਪਹਿਲੇ ਬੈਚ ਲਈ ਕੋਈ ਫੀਸ ਨਹੀਂ ਲਈ ਜਾਵੇਗੀ।
ਸ਼ਾਹਮੁਖੀ ਲਿਪੀ ਦੀ ਵਰਤੋਂ ਪਾਕਿਸਤਾਨ 'ਚ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕੀਤੀ ਜਾਂਦੀ ਹੈ। ਜਿਸਨੂੰ ਲਹਿੰਦੇ ਪੰਜਾਬ ਦੀ ਪੰਜਾਬੀ ਵੀ ਕਿਹਾ ਜਾਂਦਾ ਹੈ। ਕੋਰਸ ਨੂੰ ਸ਼ੁਰੂ ਕਰਨ ਲਈ ਸ਼ਾਹਮੁਖੀ ਲਿਪੀ ਲਈ ਉਰਦੂ ਦੇ ਜਿਹੜੇ ਅੱਖਰ ਵਰਤੇ ਜਾਣਗੇ. ਉਸਦਾ ਪੂਰਾ ਸਿਲੇਬਸ ਵੀ ਤੈਅ ਕਰ ਲਿਆ ਗਿਆ ਹੈ। ਜਿਸਨੂੰ 7 ਜੁਲਾਈ ਨੂੰ ਸੈਨੇਟ ਅੱਗੇ ਪੇਸ਼ ਕੀਤਾ ਜਾਵੇਗਾ।
ਸ਼ਾਹਮੁਖੀ 'ਤੇ ਬਣਾਈ ਗਈ ਕਮੇਟੀ ਨੇ ਬੁੱਧਵਾਰ ਨੂੰ ਇੱਕ ਮੀਟਿੰਗ ਕੀਤੀ। ਕਮੇਟੀ ਦੇ ਮੈਂਬਰ ਤੇ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਯੋਗ ਰਾਜ ਅੰਗਰੀਸ਼ ਨੇ ਕਿਹਾ ਕਿ ਹੁਣ ਇਹ ਸੈਨੇਟ 'ਤੇ ਹੈ ਕਿ ਉਹ ਕਦੋਂ ਇਸ ਕੋਰਸ ਨੂੰ ਸੂਰੁ ਕਰਨ ਦੀ ਆਗਿਆ ਦੇ ਦਿੰਦੀ ਹੈ। ਸਿਲੇਬਸ ਦਾ ਕੋਰਸ ਅਸਿਸਟੈਂਟ ਪ੍ਰੋਫੈਸਰ ਅਲੀ ਅੱਬਾਸ ਅਤੇ ਐਸੋਸੀਏਟ ਪ੍ਰੋਫ਼ੈਸਰ ਮਧੁਕਰ ਆਰਿਆ ਨੇ ਮਿਲ ਕੇ ਤਿਆਰ ਕੀਤਾ ਹੈ। ਇਸ ਕੋਰਸ ਲਈ ਕੁੱਲ 40 ਸੀਟਾਂ ਹੋਣਗੀਆਂ। ਜਿਸ 'ਚ ਸ਼ਾਹਮੁਖੀ ਦੀ ਵਰਤੋਂ ਅਤੇ ਵਿਆਕਰਣ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇਗੀ।
ਪ੍ਰੋ.ਅੰਗਰੀਸ਼ ਨੇ ਅੱਗੇ ਦੱਸਿਆ ਕਿ ਕੋਰਸ 'ਚ ਦਾਖਲਾ ਹਾਸਿਲ ਕਰਨ ਲਈ ਸਨਾਤਕ ਕੀਤਾ ਹੋਣਾ ਜ਼ਰੂਰੀ ਹੈ। ਨਾਲ ਹੀ ਦੇਵਨਾਗਰੀ ਅਤੇ ਗੁਰਮੁਖੀ ਲਿਪੀ ਦੀ ਜਾਣਕਾਰੀ ਵੀ ਹੋਣੀ ਚਾਹੀਦੀ ਹੈ। ਕੋਰਸ ਦੀ ਫੀਸ 5000 ਰੁਪਏ ਰੱਖਣ ਬਾਰੇ ਵਿਚਾਰ ਕੀਤਾ ਗਿਆ ਹੈ। ਪਰ ਪਹਿਲੇ ਬੈਚ ਲਈ ਕੋਈ ਫੀਸ ਨਹੀਂ ਲਈ ਜਾਵੇਗੀ। ਜੇ ਕੋਰਸ ਨੂੰ ਚੰਗਾ ਹੁੰਗਾਰਾ ਮਿਲਿਆ ਤਾਂ ਇਸ ਕੋਰਸ ਨੂੰ ਇੱਕ ਸਾਲ ਦੇ ਡਿਪਲੋਮਾ ਜਾਂ ਡਿਗਰੀ ਕੋਰਸ 'ਚ ਵੀ ਬਦਲਿਆ ਜਾ ਸਕਦਾ ।