ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਰਗਾੜੀ ਮੋਰਚੇ ਵਾਲੀ ਥਾਂ ਮੁਤਵਾਜ਼ੀ ਜੱਥੇਦਾਰਾਂ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼

ਬਰਗਾੜੀ ਮੋਰਚੇ ਵਾਲੀ ਥਾਂ ਮੁਤਵਾਜ਼ੀ ਜੱਥੇਦਾਰਾਂ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼

--  ਛੇਤੀ ਸਰਬੱਤ-ਖ਼ਾਲਸਾ ਸੱਦਣ ਦੇ ਵੀ ਸੰਕੇਤ

 

ਮੁਤਵਾਜ਼ੀ (ਸਮਾਨਾਂਤਰ) ਜੱਥੇਦਾਰਾਂ ਨੇ ਅੱਜ ਆਪਣੇ ਮੋਰਚੇ ਵਾਲੀ ਥਾਂ `ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕਰ ਦਿੱਤਾ। ਇਸ ਥਾਂ `ਤੇ ਇਹ ਸਾਰੇ ਬੀਤੀ 1 ਜੂਨ ਤੋਂ ਰੋਸ ਮੁਜ਼ਾਹਰਾ ਕਰ ਰਹੇ ਹਨ ਤੇ ਧਰਨੇ `ਤੇ ਬੈਠੇ ਹਨ। ਇਸ ਮੋਰਚੇ ਦੇ ਮੰਚ ਤੋਂ ਸਾਲ 2015 ਦੌਰਾਨ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਪੁਲਿਸ ਗੋਲੀਬਾਰੀ ਨਾਲ ਹੋਈਆਂ ਨਿਰਦੋਸ਼ ਮੌਤਾਂ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਤਦ ਤੋਂ ਹੀ ਆਮ ਸ਼ਰਧਾਲੂ ਰੋਜ਼ਾਨਾ ਵੱਡੀ ਗਿਣਤੀ `ਚ ਇੱਥੇ ਪੁੱਜ ਰਹੇ ਹਨ।


ਮੁਤਵਾਜ਼ੀ ਜੱਥੇਦਾਰ ਧਿਆਨ ਸਿੰਘ ਮੰਡ ਨੇ ਕਿਹਾ ਕਿ ਇੱਥੇ ਰੋਜ਼ਾਨਾ ਪੁੱਜਣ ਵਾਲੇ ਅਨੇਕ ਸ਼ਰਧਾਲੂਆਂ ਦੀ ਮੰਗ ਨੂੰ ਧਿਆਨ `ਚ ਰੱਖ ਕੇ ਹੀ ਹੁਣ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਇੱਥੇ ਹਫ਼ਤੇ ਦੇ ਸੱਤੇ ਦਿਨ ਅਰਦਾਸ ਹੋਇਆ ਕਰੇਗੀ। ਇਸ ਨਾਲ ਇਹ ਮੋਰਚਾ ਹੋਰ ਵੀ ਮਜ਼ਬੂਤ ਹੋਵੇਗਾ।


ਆਮ ਸ਼ਰਧਾਲੂ ਹੁਣ ਸ਼ਾਮ ਸਮੇਂ ਵੱਧ ਗਿਣਤੀ `ਚ ਪੁੱਜ ਸਕਦੇ ਹਨ। ਪ੍ਰਬੰਧਕ ਹੁਣ ਇੱਥੇ ਕੀਰਤਨ ਜਾਂ ਕਥਾ ਕਰਵਾਉਣ ਦੀ ਯੋਜਨਾ ਵੀ ਉਲੀਕ ਰਹੇ ਹਨ।


ਬੀਤੀ 7 ਅਕਤੂਬਰ ਨੂੰ ਕੋਟਕਪੂਰਾ-ਬਰਗਾੜੀ ਮਾਰਚ ਦੌਰਾਨ ਸ਼ਰਧਾਲੂਆਂ ਦੇ ਭਾਰੀ ਇਕੱਠ ਨੂੰ ਧਿਆਨ `ਚ ਰੱਖਦਿਆਂ ਸਮਾਨਾਂਤਰ ਜੱਥੇਦਾਰਾਂ ਵੱਲੋਂ ਛੇਤੀ ਹੀ ਸਰਬੱਤ-ਖ਼ਾਲਸਾ ਸੱਦੇ ਜਾਣ ਦੀ ਵੀ ਸੰਭਾਵਨਾ ਹੈ।


ਤਲਵੰਡ ਸਾਬੋ ਦੇ ਸਮਾਨਾਂਤਰ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ,‘ਅਸੀਂ ਇਸ ਮਾਮਲੇ `ਤੇ ਪੰਥਕ ਜੱਥੇਬੰਦੀਆਂ ਨਾਲ ਵਿਚਾਰ-ਵਟਾਂਦਰਾ ਕਰਾਂਗੇ ਤੇ ਫਿਰ ਹੀ ਸਰਬੱਤ-ਖ਼ਾਲਸਾ ਸੱਦਿਆ ਜਾਵੇਗਾ। ਇਹ ਫ਼ੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਦੇ ਵਤੀਰੇ `ਤੇ ਨਿਰਭਰ ਹੋਵੇਗਾ।`


ਇੱਥੇ ਵਰਨਣਯੋਗ ਹੈ ਕਿ ਨੰਬਰ 2015 `ਚ ਅੰਮ੍ਰਿਤਸਰ `ਚ ਚਾਬਾ ਵਿਖੇ ਸਰਬੱਤ ਖ਼ਾਲਸਾ ਸੱਦਿਆ ਗਿਆ ਸੀ, ਜਿੱਥੇ ਮੁਤਵਾਜ਼ੀ ਜੱਥੇਦਾਰਾਂ ਦੀ ਨਿਯੁਕਤੀ ਕੀਤੀ ਗਈ ਸੀ। ਪਿਛਲੀ ਵਾਰ ਸਰਬੱਤ ਖ਼ਾਲਸਾ ਦਸੰਬਰ 2016 `ਚ ਤਲਵੰਡੀ ਸਾਬੋ (ਬਠਿੰਡਾ) ਵਿਖੇ ਸੱਦਿਆ ਗਿਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Parallel Jathedars install Sri Guru Granth Sahib at Bargari Morcha