ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਹਿਲਾਂ ਛੋਟਾ-ਮੋਟਾ ਅਪਰਾਧੀ ਸੀ ਲੰਦਨ `ਚ ਖ਼ਾਲਿਸਤਾਨ-ਪੱਖੀ ਸਮਾਰੋਹ ਕਰਵਾਉਣ ਵਾਲਾ ਪੰਮਾ

ਗੁਰਪਤਵੰਤ ਸਿੰਘ ਪਨੂੰ ਨਾਲ ਪਰਮਜੀਤ ਸਿੰਘ ਪੰਮਾ

ਆਉਂਦੀ 12 ਅਗਸਤ ਨੂੰ ਲੰਦਨ ਦੇ ਟ੍ਰਾਫ਼ਲਗਰ ਸਕੁਏਰ `ਚ ਖ਼ਾਲਿਸਤਾਨ-ਪੱਖੀ ‘ਰਾਇਸ਼ੁਮਾਰੀ 2020` ਨਾਲ ਸਬੰਧਤ ਇੱਕ ਸਮਾਰੋਹ ਅੱਜ-ਕੱਲ੍ਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇੱਥੇ ਉਸ ਨੂੰ ਕਰਵਾਉਣ ਲਈ ਜੋ ਵਿਅਕਤੀ ਪਰਮਜੀਤ ਸਿੰਘ ਪੰਮਾ ਪੂਰਾ ਟਿੱਲ ਲਾ ਰਿਹਾ ਹੈ, ਉਸ `ਤੇ ਇਸ ਵੇਲੇ ਭਾਰਤ ਦੀਆਂ ਸਾਰੀਆਂ ਪ੍ਰਸ਼ਾਸਨਿਕ ਤੇ ਖ਼ੁਫ਼ੀਆ ਏਜੰਸੀਆਂ ਦੀ ਚੌਕਸ ਨਜ਼ਰ ਹੈ। ਸਾਲ 1992 ਤੱਕ ਉਹ ਇੱਕ ਛੋਟਾ-ਮੋਟਾ ਅਪਰਾਧੀ ਸੀ। ਪੰਜਾਬ ਦੇ ਰੂਪਨਗਰ ਜਿ਼ਲ੍ਹੇ ਦੇ ਪਿੰਡ ਭਾਨੋ ਮਾਜਰਾ ਦਾ ਜੰਮਪਲ਼ ਪੰਮਾ ਦੀ ਉਮਰ ਇਸ ਵੇਲੇ 48 ਵਰ੍ਹੇ ਹੈ। ਉਹ ਆਪਣੇ ਉਸ ਚਚੇਰੇ ਭਰਾ ਰਾਹੀਂ ਖਾੜਕੂਵਾਦ ਦੇ ਚੱਕਰਾਂ `ਚ ਪੈ ਗਿਆ ਸੀ, ਜਿਸ ਨੂੰ ਤਦ ‘ਬੌਸ` ਦੇ ਨਾਂਅ ਨਾਲ ਜਾਣਿਆ ਜਾਂਦਾ ਸੀ।


ਉਸ ਨੇ ਸ਼ੁਰੂ `ਚ ਚੋਰੀਆਂ ਜਿਹੇ ਛੋਟੇ-ਮੋਟੇ ਅਪਰਾਧ ਕੀਤੇ ਸਨ ਤੇ ਫਿਰ ਦਹਿਸ਼ਤਗਰਦਾਂ ਨਾਲ ਉਸ ਦੀ ਨੇੜਤਾ ਹੋ ਗਈ ਅਤੇ ਉਸ ਤੋਂ ਬਾਅਦ ਉਹ ਪਾਕਿਸਤਾਨ, ਜਰਮਨੀ ਤੇ ਆਖ਼ਰ `ਚ ਇੰਗਲੈਂਡ ਚਲਾ ਗਿਆ। ਸਾਲ 1994 `ਚ ਉਸ ਨੇ ਇੰਗਲੈਂਡ `ਚ ਸਿਆਸੀ ਪਨਾਹ ਮੰਗੀ। ਉਸ ਦਾ ਇੱਕ ਘਰ ਮੋਹਾਲੀ `ਚ ਵੀ ਹੈ।


ਭਾਰਤੀ ਅਧਿਕਾਰੀਆਂ ਵੱਲੋਂ ਇੰਗਲੈਂਡ ਦੀ ਸਰਕਾਰ ਨੂੰ ਭੇਜੀ ਗਈ ਇੱਕ ਫ਼ਾਈਲ ਰਾਹੀਂ ਪੰਮਾ ਨੂੰ ਭਾਰਤ ਹਵਾਲੇ ਕਰਨ ਲਈ ਕਿਹਾ ਗਿਆ ਹੈ। ਉਸ ਫ਼ਾਈਲ `ਚ ਲਿਖਿਆ ਹੈ ਕਿ ਉਹ ਕਈ ਵਾਰ ਪਾਕਿਸਤਾਨ ਗਿਆ ਸੀ ਤੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਲਈ ਮੁੱਖ ਤੌਰ `ਤੇ ਧਨ ਉੁਹੀ ਮੁਹੱਈਆ ਕਰਵਾਉਂਦਾ ਰਿਹਾ ਹੈ।


ਪਹਿਲਾਂ-ਪਹਿਲ ਪੰਮਾ ਪਾਕਿਸਤਾਨ `ਚ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਦਹਿਸ਼ਤਗਰਦ ਵਧਾਵਾ ਸਿੰਘ ਦੇ ਨੇੜੇ ਸੀ ਪਰ ਬਾਅਦ `ਚ ਉਸ ਨੇ ਖ਼ਾਲਿਸਤਾਨ ਟਾਈਗਰ ਫ਼ੋਰਸ ਦੇ ਮੁਖੀ ਜਗਤਾਰ ਸਿੰਘ ਤਾਰਾ ਨਾਲ ਹੱਥ ਮਿਲਾ ਲਏ ਸਨ। ਚੇਤੇ ਰਹੇ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲਾਂ ਵਿੱਚੋਂ ਇੱਕ ਜਗਤਾਰ ਸਿੰਘ ਤਾਰਾ ਵੀ ਹੈ।


ਸਾਲ 2000 `ਚ, ਪੰਮਾ ਨੂੰ ਇੰਗਲੈਂਡ ਪੁਲਿਸ ਵੱਲੋਂ ਕਿਸੇ ਕਥਿਤ ਦਹਿਸ਼ਤਗਰਦ ਗਤੀਵਿਧੀ ਲਈ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ; ਤਦ ਉਹ ਪਾਕਿਸਤਾਨ ਤੋਂ ਦਹਿਸ਼ਤਗਰਦ-ਸਿਖਲਾਈ ਲੈ ਕੇ ਪਰਤਿਆ ਸੀ ਤੇ ਉਹ ਜਰਮਨੀ ਰਸਤਿਓਂ ਇੰਗਲੈਂਡ `ਚ ਦਾਖ਼ਲ ਹੋ ਰਿਹਾ ਸੀ। ਉਸ ਨੂੰ ਤਦ 30 ਮਹੀਨੇ ਜੇਲ੍ਹ `ਚ ਰੱਖਿਆ ਗਿਆ ਸੀ ਕਿਉਂਕਿ ਉਹ ਬੱਬਰ ਖ਼ਾਲਸਾ ਇੰਟਰਨੈਸ਼ਨਲ ਦਾ ਸਰਗਰਮ ਮੈਂਬਰ ਰਿਹਾ ਸੀ, ਜਿਸ `ਤੇ ਤਦ ਪਾਬੰਦੀ ਲੱਗੀ ਹੋਈ ਸੀ। ਭਾਰਤੀ ਅਧਿਕਾਰੀਆਂ ਵੱਲੋਂ ਭੇਜੀ ਗਈ ਫ਼ਾਈਲ ਅਨੁਸਾਰ ਤਦ ‘ਪਰਮਜੀਤ ਸਿੰਘ ਪੰਮਾ ਨੇ ਮਾਫ਼ੀ ਮੰਗ ਲਈ ਸੀ ਤੇ ਉਸ ਨੁੰ 13 ਮਹੀਨਿਆਂ ਪਿੱਛੋਂ ਰਿਹਾਅ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਉਹ ਬਰਮਿੰਘਮ `ਚ ਸੈਟਲ ਹੋ ਗਿਆ ਸੀ ਤੇ ਵੈਨ ਚਲਾਉਂਦਾ ਹੈ।`


ਭਾਰਤ ਸਰਕਾਰ ਪੰਮਾ ਨੂੰ ਇੰਗਲੈਂਡ ਤੋਂ ਵਾਪਸ ਕਿਉਂ ਲਿਆਉਣਾ ਚਾਹੁੰਦੀ ਹੈ?
ਜੁਲਾਈ 2009 `ਚ ਰਾਸ਼ਟਰੀ ਸਿੱਖ ਸੰਗਤ ਦੀ ਪੰਜਾਬ ਇਕਾਈ ਦੇ ਮੁਖੀ ਰੁਲਦਾ ਸਿੰਘ ਦਾ ਕਤਲ ਹੋਇਆ ਸੀ। ਉਸ ਕਤਲ ਦੀ ਮੁੱਖ ਸਾਜਿ਼ਸ਼ ਪੰਮਾ ਵੱਲੋਂ ਹੀ ਘੜੀ ਗਈ ਦੱਸੀ ਜਾਂਦੀ ਹੈ। ਇਸ ਕਤਲ ਕਾਂਡ `ਚ ਗੋਲ਼ੀਆਂ ਮਾਰਨ ਲਈ ਪੰਮਾ ਨੇ ਇੰਗਲੈਂਡ ਦੇ ਗੁਰਸ਼ਰਨ ਸਿੰਘ ਤੇ ਪਿਆਰਾ ਸਿੰਘ ਨੂੰ ਵਰਤਿਆ ਸੀ। ਇੰਗਲੈਂਡ ਦੀ ਪੁਲਿਸ ਨੇ ਭਾਵੇਂ 2010 `ਚ ਪੰਮਾ ਨੂੰ ਇਸ ਮਾਮਲੇ `ਚ ਗ੍ਰਿਫ਼ਤਾਰ ਕੀਤਾ ਸੀ ਤੇ ਬਾਅਦ `ਚ ਉਸ ਨੂੰ ਰਿਹਾਅ ਕਰ ਦਿੱਤਾ ਗਿਆ ਸੀ।


ਪੁਲਿਸ ਰਿਕਾਰਡ ਅਨੁਸਾਰ ਸਾਲ 2010 `ਚ, ਪੰਮਾ ਨੇ ਕਥਿਤ ਤੌਰ `ਤੇ ਪਟਿਆਲਾ ਤੇ ਅੰਬਾਲਾ `ਚ ਦੋ ਬੰਬ ਧਮਾਕਿਆਂ ਦੀ ਯੋਜਨਾ ਉਲੀਕੀ ਸੀ ਪਰ ਉਸ ਦੀ ਉਹ ਯੋਜਨਾ ਠੀਕ ਤਰੀਕੇ ਨੇਪਰੇ ਨਹੀਂ ਚੜ੍ਹ ਸਕੀ ਸੀ ਤੇ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਸੀ। ਰਾਜਸਥਾਨ ਪੁਲਿਸ ਨੂੰ ਵੀ ਉਸ ਦੀ ਆਰਡੀਐਕਸ ਦੀ ਸਮੱਗਲਿੰਗ ਦੇ ਇੱਕ ਮਾਮਲੇ ਤੇ ਬਾੜਮੇਰ ਰਾਹੀਂ ਪਾਕਿਸਤਾਨ ਤੋਂ ਅਸਲਾ ਲਿਆਉਣ ਜਿਹੇ ਮਾਮਲਿਆਂ `ਚ ਜ਼ਰੂਰਤ ਹੈ।


ਭਾਰਤ ਵੱਲੋਂ ਕਿਉਂਕਿ ਪੰਮਾ ਖਿ਼ਲਾਫ਼ ‘ਰੈੱਡ ਕਾਰਨਰ ਨੋਟਿਸ` ਜਾਰੀ ਕੀਤਾ ਜਾ ਗਿਆ ਸੀ, ਇਸੇ ਲਈ ਪੁਰਤਗਾਲ ਪੁਲਿਸ ਨੇ ਉਸ ਨੂੰ ਇੱਕ ਹੋਟਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿੱਥੇ ਉਹ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ। ਉੱਥੇ ਹੀ ਉਹ ਮੁੱਖ ਤੌਰ `ਤੇ ‘ਰਾਇਸ਼ੁਮਾਰੀ-2020` ਦਾ ਵਿਚਾਰ ਰੱਖਣ ਵਾਲੇ ਅਤੇ ਆਪੂੰ ਥਾਪੇ ਮਨੁੱਖੀ ਅਧਿਕਾਰ ਸਮੂਹ ‘ਸਿੱਖਸ ਫ਼ਾਰ ਜਸਟਿਸ` ਦੇ ਮੁਖੀ ਗੁਰਪਤਵੰਤ ਸਿੰਘ ਪਨੂੰ ਦੇ ਸੰਪਰਕ `ਚ ਆਇਆ ਸੀ।


ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ,‘ਪੰਨੂ ਨੇ ਪੰਮਾ ਦੀ ਰਿਹਾਈ ਲਈ ਇੰਗਲੈਂਡ ਤੇ ਕੁਝ ਹੋਰ ਦੇਸ਼ਾਂ `ਚ ਰਹਿੰਦੇ ਖ਼ਾਲਿਸਤਾਨ-ਪੱਖੀ ਲੋਕਾਂ ਤੋਂ ਫ਼ੰਡ ਇਕੱਠੇ ਕੀਤੇ ਸਨ। ਪੰਨੂ ਨੇ ਹੀ ਪੰਮਾ ਲਈ ਕਈ ਵਕੀਲਾਂ ਦਾ ਇੰਤਜ਼ਾਮ ਵੀ ਕਰਵਾਇਆ ਸੀ ਕਿ ਕਿਤੇ ਉਸ ਨੂੰ ਭਾਰਤ ਹਵਾਲੇ ਨਾ ਕਰ ਦਿੱਤਾ ਜਾਵੇ। ਉਸ ਤੋਂ ਬਾਅਦ ਉਹ ਇੱਕ-ਦੂਜੇ ਦੇ ਨੇੜੇ ਹੋ ਗਏ ਤੇ ਉਨ੍ਹਾਂ ਨੇ ਖ਼ਾਲਿਸਤਾਨ-ਪੱਖੀ ਲਹਿਰ ਚਲਾਵੁਣ ਲਈ ਵੀ ਧਨ ਇਕੱਠਾ ਕੀਤਾ ਸੀ।`


ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਇੰਗਲੈਂਡ `ਚ ਪੰਮਾ ਵੱਡੇ ਪੱਧਰ `ਤੇ ਭਾਰਤ-ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਹੈ ਤੇ ਇਹ ਉਸ ਦੇਸ਼ ਦੇ ਪਨਾਹਗੀਰਾਂ ਲਈ ਤੈਅ ਦਿਸ਼ਾ-ਨਿਰਦੇਸ਼ਾਂ ਦੀ ਸਪੱਸ਼ਟ ਉਲੰਘਣਾ ਹੈ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:paramjit singh pamma was petty criminal